LATEST NEWS: ਕੌਮੀ ਪ੍ਰੈੱਸ ਦਿਵਸ: ਸਹੀ ਸੂਚਨਾ ਵਾਲੀਆਂ ਖਬਰਾਂ ਨਾਲ ਹੋ ਸਕਦਾ ਬਹੁਤ ਸਾਰੇ ਮਸਲਿਆ ਦਾ ਹੱਲ:-ਡਿਪਟੀ ਕਮਿਸ਼ਨਰ ਸੋਨਾਲੀ ਗਿਰੀ

ਰੂਪਨਗਰ ਪ੍ਰੈਸ ਕਲੱਬ ਵਲੋਂ ਮਨਾਇਆ ਗਿਆ ਕੌਮੀ ਪ੍ਰੈੱਸ ਦਿਵਸ
ਸਹੀ ਸੂਚਨਾ ਵਾਲੀਆਂ ਖਬਰਾਂ ਨਾਲ ਹੋ ਸਕਦਾ ਬਹੁਤ ਸਾਰੇ ਮਸਲਿਆ ਦਾ ਹੱਲ:-ਡਿਪਟੀ ਕਮਿਸ਼ਨਰ
ਰੂਪਨਗਰ, 16 ਨਵੰਬਰ 
        ਸਹੀ ਸੂਚਨਾ ਵਾਲੀਆਂ ਖਬਰਾਂ ਨਾਲ ਜਿੱਥੇ ਬਹੁਤ ਸਾਰੇ ਮਸਲਿਆ ਦਾ ਹੱਲ ਹੋ ਸਕਦਾ ਹੈ ਉੱਥੇ ਫ਼ਰਜੀ ਖਬਰਾਂ ਦਾ ਪ੍ਰਕਾਸ਼ਨ ਸਮਾਜ ਲਈ ਵੱਡਾ ਖਤਰਾ ਬਣ ਸਕਦਾ ਹੈ। ਇਸ ਲਈ ਹਰ ਸੂਚਨਾ/ਖਬਰ ਨੂੰ ਪੂਰੀ ਜਿੰਮੇਵਾਰੀ ਤੇ ਸੋਚ ਵਿਚਾਰ ਕਰਕੇ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਇਹ ਗੱਲ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਅੱਜ ਪ੍ਰੈਸ ਭਵਨ ਵਿਖੇ ਰੂਪਨਗਰ ਪ੍ਰੈਸ ਕਲੱਬ ਵਲੋ ਮਨਾਏ ਗਏ ਕੌਮੀ ਪ੍ਰੈੱਸ ਦਿਵਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਆਖੀ।
          ਉਨਾਂ ਕਿਹਾ ਕਿ ਅੱਜ ਸੋਸਲ ਮੀਡੀਆ ਦੇ ਦੌਰ ਦੌਰਾਨ ਬਿਨਾਂ ਪੜਤਾਲ ਕੀਤੇ ਬਹੁਤ ਸਾਰੀਆਂ ਖਬਰਾਂ ਸਮਾਜ ਦੇ ਲੋਕਾਂ ‘ਚ ਜਿੱਥੇ ਖਬਰਾਹਟ ਪੈਦਾ ਕਰਦਿਆ ਹਨ ਉੱਥੇ ਨੁਕਸਾਨ ਦਾ ਕਾਰਨ ਬਣ ਸਕੱਦੀਆਂ ਹਨ। ਇਸ ਲਈ ਫ਼ਰਜੀ ਖਬਰਾਂ ਦਾ ਪ੍ਰਕਾਸ਼ਨ ਕਰਨ ਵਾਲਿਆਂ ਨੂੰ ਨੱਥ ਪਾਉਣਾ ਬਹੁਤ ਜਰੂਰੀ ਹੈ। ਡਿਪਟੀ ਕਸ਼ਿਨਰ ਨੇ  ਇਸ ਮੌਕੇ ਰੂਪਨਗਰ ਪ੍ਰੈਸ ਕਲੱਬ ਦੇ ਮੈਂਬਰਾਂ ਵਲੋਂ ਮੀਡੀਆ ਦੇ ਖੇਤਰ ਵਿੱਚ ਨਿਭਾਈ ਜਾ ਰਹੀ ਉਸਾਰੂ ਭੂਮਿਕਾ ਦੀ ਪਰਜ਼ੋਰ ਸਬਦਾਂ ‘ਚ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਪ੍ਰੈਸ ਵਲੋਂ ਕੋਰੋਨਾ-19 ਦੌਰਾਨ ਜਿਸ ਜਿੰਮੇਵਾਰੀ ਨਾਲ ਆਪਣੀਆਂ ਸੇਵਾਵਾ ਨਿਭਾਈਆ ਗਈਆਂ ਹਨ ਅਤੇ ਜੋ ਸਹਿਯੋਗ ਪ੍ਰਸਾਸ਼ਨ ਨੂੰ ਮਿਲਿਆ ਹੈ ਉਸ ਲਈ ਇਸ ਦੇ ਮੈਂਬਰ ਵਧਾਈ ਦੇ ਪਾਤਰ ਹਨ। ਉਨਾਂ ਰੂਪਨਗਰ ਪ੍ਰੈਸ ਕਲੱਬ ਨੂੰ ਹਰ ਤਰਾਂ ਦੀ ਲੌੜੀਦੀ ਮਦਦ ਕਰਨ ਦਾ ਭਰੋਸਾ ਦਿੱਤਾ।


            ਇਸ ਮੌਕੇ ਕਲੱਬ ਦੇ ਆਰਨਰੇਰੀ ਮੈਂਬਰ ਡਾ. ਆਰ.ਐਸ. ਪਰਮਾਰ ਨੇ ਕੌਮੀ ਪ੍ਰੈੱਸ ਦਿਵਸ ਦੀ ਵਧਾਈ ਦਿੰਦੇ ਹੋਏ ਰੂਪਨਗਰ ਪ੍ਰੈਸ ਵਲੋਂ ਸਮਾਜ ਦੇ ਲੋਕਾਂ ਦੇ ਮਸਲਿਆ ਨੂੰ ਹਲ ਕਰਨ ਲਈ ਵਧਿਆ ਢੰਗ ਨਾਲ ਉਜ਼ਾਗਰ ਕਰਨ ਦੀ ਪ੍ਰਸ਼ੰਸਾ ਕੀਤਾ। ਇਸ ਤੋਂ ਪਹਿਲਾ ਕਲੱਬ ਦੇ ਪ੍ਰਧਾਨ ਅਜੇ ਅਗਨੀਹੋਤਰੀ ਨੇ ਡਿਪਟੀ ਕਮਿਸ਼ਨਰ ਦਾ ਸਵਾਗਤ ਕਰਦਿਆ ਸਾਰੀਆਂ ਨੂੰ ਕੌਮੀ ਪ੍ਰੈੱਸ ਦਿਵਸ ਦੀ ਵਧਾਈ ਦਿੱਤੀ ਅਤੇ ਉਨਾਂ ਇਸ ਮੁਸ਼ਕਿਲ ਸਮੇਂ ਦੌਰਾਨ ਪੱਤਰਕਾਰਾਂ ਦੀ ਸੁਰੱਖਿਆ ਅਤੇ ਪੱਤਰਕਾਰਾਂ ਦੀ ਭਲਾਈ ਲਈ ਠੋਸ ਪ੍ਰਬੰਧ ਕੀਤੇ ਜਾਣ ਤੇ ਜ਼ੋਰ ਦਿੱਤਾ।  ਜ਼ਿਲਾ ਪ੍ਰੈੱਸ ਕਲੱਬਜ ਐਸੋਸੀਏਸ਼ਨ ਦੇ ਪ੍ਰਧਾਨ ਬਹਾਦਰਜੀਤ ਸਿੰਘ ਨੇ ਕੌਮੀ ਪ੍ਰੈੱਸ ਦਿਵਸ ਦੀ ਮਹਤੱਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਉਹ ਐਸੋਸੀਏਸ਼ਨ ਦੇ ਮੈਂਬਰ ਪੱਤਰਕਾਰਾਂ ਲਈ ਭਲਾਈ ਫੰਡ ਕਾਇਮ ਕਰਨ ਬਾਰੇ ਦੱਸਿਆ।
            ਰੂਪਨਗਰ ਪ੍ਰੈਸ ਕਲੱਬ ਦੇ ਜਨਰਲ ਸਕੱਤਰ ਸਤਨਾਮ ਸਿੰਘ ਸੱਤੀ ਨੇ ਪੱਤਰਕਾਰਾਂ ਨੂੰ ਦਰਪੇਸ਼ ਸਮਸਿਆਵਾਂ ਤੇ ਚਨੌਤੀਆਂ ਬਾਰੇ ਆਪਣੇ ਵਿਚਾਰ ਰੱਖੇ ਅਤੇ ਪੱਤਰਕਾਰਾਂ ਵਲੋਂ ਕਰੋਨਾ ਦੌਰਾਨ ਨਿਭਾਈ ਸਖ਼ਤ ਡਿਉਟੀ ਲਈ ਕੋਰੋਨਾ ਯੌਧੇ ਐਲਾਨਣ ਦੀ ਮੰਗ ਕੀਤੀ। ਕਲੱਬ ਦੇ ਵਿੱਤ ਸਕੱਤਰ ਸੁਰਜੀਤ ਸਿੰਘ ਗਾਂਧੀ ਨੇ ਇਲੈਕਟੋਨਿਕ ਮੀਡੀਆ ਨਾਲ ਸਬੰਧਤ ਮੁਸਕਲਾਂ ਬਾਰੇ ਗੱਲਬਾਤ ਕੀਤੀ। ਕਲੱਬ ਦੇ ਸਰਪਰਤ ਗੁਰਚਰਨ ਸਿੰਘ ਬਿੰਦਰਾ ਨੇ ਡਿਪਟੀ ਕਮਿਸ਼ਨਰ ਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਕਲੱਬ ਦੇ ਆਨਰੇਰੀ ਮੈਂਬਰ ਸੀਨੀਅਰ ਐਡਵੋਕੇਟ ਹਰਮੋਹਨ ਸਿਘ ਪਾਲ, ਸਾਸਾ ਦੇ ਡਾਇਰੈਕਟਰ ਸੁਖਜਿੰਦਰ ਸਿੰਘ, ਜ਼ਿਲਾ ਲੋਕ ਸੰਪਰਕ ਅਫਸਰ ਪ੍ਰੀਤ ਕੰਵਲ ਸਿੰਘ, ਸਾਬਕਾ ਪੀਆਰਓ ਰਾਜਿੰਦਰ ਸੈਣੀ, ਹਰੀਸ਼ ਕਾਲੜਾ ਤੋ ਇਲਾਵਾ ਬਲਦੇਵ ਸਿੰਘ ਕੌਰੇ, ਪ੍ਰਭਾਤ ਭੱਟੀ, ਜਗਜੀਤ ਸਿੰਘ ਜਗੀ, ਕਮਲ ਭਾਰਜ, ਅਰੁਣ ਪੂਰੀ, ਰਾਜ਼ਨ ਵੋਹਰਾ, ਕੈਲਾਸ ਅਹੂਜਾ, ਸਨੀਲ ਘਨੌਲੀ, ਅਮਿਤ, ਸ਼ਾਮ ਲਾਲ, ਤੇਜਿੰਦਰ ਸਿੰਘ, ਜਗਮੌਹਨ ਸਿੰਘ ਘਨੌਲੀ, ਰਾਕੇਸ਼ ਕੁਮਾਰ, ਜਸਵੀਰ ਸਿੰਘ ਭਰਤਗੜ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply