LATEST NEWS: ਪੰਜਵਾ ਸਟੇਟ ਸ਼ੋਤੋਕੰਨ ਕਰਾਟੇ ਚੈਂਪੀਅਨਸ਼ਿਪ ਬੰਗਾ ਵਿੱਖੇ ਰਾਜਬੀਰ ਅਤੇ ਹਰਗੁਣ ਨੇ ਸੋਨੇ ਦਾ ਤਗਮਾ ਜਿੱਤਿਆ

ਪੰਜਵਾ ਸਟੇਟ ਸ਼ੋਤੋਕੰਨ ਕਰਾਟੇ ਚੈਂਪੀਅਨਸ਼ਿਪ ਬੰਗਾ ਵਿੱਖੇ ਰਾਜਬੀਰ ਅਤੇ ਹਰਗੁਣ ਨੇ ਸੋਨੇ ਦਾ ਤਗਮਾ ਜਿੱਤਿਆ
ਹੁਸ਼ਿਆਰਪੁਰ (ਆਦੇਸ਼ )
ਪੰਜਵਾ ਸਟੇਟ ਸ਼ੋਤੋਕੰਨ ਕਰਾਟੇ ਚੈਂਪੀਅਨਸ਼ਿਪ ਬੰਗਾ ਵਿੱਖੇ ਐੱਸ. ਐਨ ਕਾਲਜ ਵਿੱਖੇ ਹੋਈ। ਜਿਸ ਵਿੱਚ ਹੁਸ਼ਿਆਰਪੁਰ ਸਾਂਈ ਕਰਾਟੇ ਕਲੱਬ ਵਲੋਂ ਖਿਲਾੜੀਆਂ ਨੇ ਭਾਗ ਲਿਆ। ਜਿਸ ਵਿੱਚ ਰਾਜਬੀਰ ਸਿੰਘ ਅਤੇ ਹਰਗੁਣ ਨੇ ਸੋਨੇ ਦਾ ਤਗਮਾ ਜਿੱਤਿਆ, ਗਗਨ, ਪੱਲਵੀ, ਜੀਆ ਸਲੂਜਾ, ਸ਼ੌਰਯਾ ਰਾਣਾ ਨੇ ਚਾਂਦੀ ਦਾ ਤਗਮਾ ਜਿੱਤਿਆ।

ਜੈਕਾਰ ਅਤੇ ਰਾਵੀਕ ਸਿੰਘ ਨੇ ਕਾਂਸੇ ਦਾ ਤਗਮਾ ਜਿੱਤਿਆ ਅਤੇ ਹੁਸ਼ਿਆਰਪੁਰ ਦਾ ਨਾਂ ਰੋਸ਼ਨ ਕੀਤਾ। ਇਸ ਮੌਕੇ ਸਮਾਜ ਸੇਵੀ( Sanjay Sharma) ਸੰਜੇ ਸ਼ਰਮਾ ਜੀ ਨੇ ਇਨ੍ਹਾਂ ਬੱਚਿਆਂ ਦੇ ਟ੍ਰੇਨਿੰਗ ਕੋਚ ਸੈਂਨਸਾਈ
ਤੇਜਿੰਦਰ ਪਾਲ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਵੱਲੋ ਕੁੜੀਆਂ ਨੂੰ ਆਤਮ ਰੱਖਿਆ ਦੀ ਟ੍ਰੇਨਿੰਗ ਦੇ ਕੇ ਵਾਰਡ ਨੰਬਰ 44 ਮੁਹੱਲਾ ਦਸ਼ਮੇਸ਼ ਨਗਰ, ਹੁਸ਼ਿਆਰਪੁਰ ਲਈ ਬਹੁਤ ਵਧੀਆਂ ਉਪਰਾਲਾ ਕੀਤਾ ਜਾ ਰਿਹਾ ਹੈ । ਇਨ੍ਹਾਂ ਬੱਚਿਆਂ ਵੱਲੋ ਆਪਣੇ ਮਾਪਿਆਂ ਅਤੇ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਹੈ।
ਇਸ ਮੌਕੇ ਉਨ੍ਹਾਂ ਨਾਲ ਠਾਕੁਰ ਅਸ਼ਵਨੀ ਕੁਮਾਰ , ਵਾਮ ਦੇਵ ਬਾਲੀ, ਹੈਪੀ, ਪੀ ਕੇ ਸ਼ਰਮਾ, ਰਾਮ ਪ੍ਰਕਾਸ਼,
ਸਤਨਾਮ ਸਿੰਘ, ਹਰਵਿੰਦਰ ਕੌਰ,ਮੋਨਿਕਾ, ਸਿਮਰਜੀਤ ਸਿੰਘ, ਮਨਪ੍ਰੀਤ ਮਨੂ ਆਦਿ ਮੌਜੂਦਾ ਸਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply