BREAKING..ਇੱਟਾਂ ਦੇ ਭੱਠੇ ਤੇ ਅਚਾਨਕ ਡਿੱਗੀ 15 ਫੁੱਟ ਉੱਚੀ ਕੰਧ, 6 ਮਜ਼ਦੂਰ ਜ਼ਖ਼ਮੀ

(ਕੰਧ ਡਿੱਗਣ ਨਾਲ ਜ਼ਖ਼ਮੀ ਹੋਏ ਮਜ਼ਦੂਰ)

ਗੁਰਦਾਸਪੁਰ, 25 ਨਵੰਬਰ ( ਅਸ਼ਵਨੀ ) : ਪੰਡੋਰੀ ਮਹੰਤਾਂ ਵਿੱਚ ਸਥਿਤ ਇੱਟਾਂ ਦੇ ਭੱਠੇ ਤੇ ਕੰਮ ਕਰ ਰਹੇ ਮਜ਼ਦੂਰਾਂ ਉੱਪਰ ਪੰਦਰਾਂ ਫੁੱਟ ਉੱਚੀ ਕੰਧ ਅਚਾਨਕ ਆਣ ਡਿੱਗੀ ਜਿਸ ਨਾਲ ਛੇ ਮਜ਼ਦੂਰ ਜ਼ਖ਼ਮੀ ਹੋ ਗਏ ।  ਇਸ ਹਾਦਸੇ ਵਿੱਚ ਤਿੰਨ ਸਾਲ ਦੀ ਬੱਚੀ ਦਾ ਹੱਥ ਬੁਰੀ ਤਰ੍ਹਾਂ ਕੁਚਲਿਆ ਗਿਆ ਅਤੇ ਉਸ ਦੇ ਸੱਜੇ ਹੱਥ ਦੀਆਂ ਉਂਗਲੀਆਂ ਵੀ ਟੁੱਟ ਗਈਆਂ ।  ਜ਼ਖ਼ਮੀਆਂ ਦੀ ਪਹਿਚਾਣ ਲਕਸ਼ਮੀ ਪਤਨੀ ਹਰੀ ਰਾਮ, ਹਰੀ ਰਾਮ ਪੁੱਤਰ ਅਵਤਾਰ, ਤਿੰਨ ਸਾਲਾ ਬੱਚੀ ਮੁਸਕਾਨ ਪੁੱਤਰੀ ਹਰੀ ਰਾਮ, ਰਾਹੁਲ ਪੁੱਤਰ ਰਾਜਾ ਬਾਬੂ, ਸੁਮਨ ਪਤਨੀ ਰਾਜਾ ਬਾਬੂ ਅਤੇ  ਆਰਤੀ ਪਤਨੀ ਰਾਜੂ ਸਾਰੇ ਨਿਵਾਸੀ ਰਾਜਸਥਾਨ ਵਜੋਂ ਹੋਈ ਹੈ ।

(ਭੱਠੇ ਦੀ ਡਿੱਗੀ ਕੰਧ ਦੀਆਂ ਖਿਲਰੀਆਂ ਇੱਟਾਂ )

 ਹਸਪਤਾਲ ਵਿੱਚ ਦਾਖ਼ਲ ਹਰੀ ਰਾਮ ਦੀ ਮਾਤਾ ਮਨ ਪੂਰਤੀ ਨੇ ਦੱਸਿਆ ਕਿ ਉਹ ਲੋਕ ਪੰਡੋਰੀ ਮਹੰਤਾਂ ਸਥਿਤ ਇਕ ਭੱਠੇ ਤੇ ਇੱਟਾਂ ਭਰਨ ਦਾ ਕੰਮ ਕਰਦੇ ਹਨ । ਬੁੱਧਵਾਰ ਸਵੇਰੇ ਨੌਂ ਵਜੇ ਦੇ ਕਰੀਬ ਅੱਠ ਲੋਕ ਟਰਾਲੀ ਵਿਚ ਇੱਟਾਂ ਭਰ ਰਹੇ ਸਨ ਅਤੇ ਹਰੀ ਰਾਮ ਦੀ ਤਿੰਨ ਸਾਲਾਂ ਦੀ ਬੱਚੀ ਮੁਸਕਾਨ ਟਰੈਕਟਰ ਤੇ ਬੈਠੀ ਹੋਈ ਸੀ । ਅਚਾਨਕ ਭੱਠੇ ਦੇ ਨਾਲ ਖੜ੍ਹੀ ਪੰਦਰਾਂ ਫੁੱਟ ਦੀ ਉੱਚੀ ਕੰਧ ਉਨ੍ਹਾਂ ਉੱਤੇ ਆ ਡਿੱਗੀ ਅਤੇ ਇਸ ਹਾਦਸੇ ਵਿਚ ਛੇ ਵਿਅਕਤੀ ਜ਼ਖ਼ਮੀ ਹੋ ਗਏ । ਰੌਲਾ ਪੈਣ ਤੇ ਆਸ ਪਾਸ ਦੇ ਲੋਕ ਉੱਥੇ ਪਹੁੰਚੇ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ । ਇਸ ਸੰਬੰਧੀ ਭੱਠੇ ਦੇ ਮਾਲਕ ਸ਼ੰਮੀ ਠਾਕੁਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੰਧ ਨੂੰ ਅੰਦਰੋਂ ਪਲੱਸਤਰ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਕੰਧ ਕਿਵੇਂ ਡਿੱਗੀ, ਇਹ ਗੱਲ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ । ਪੁਰਾਣਾ ਸ਼ਾਲਾ ਥਾਣਾ ਮੁਖੀ ਸ਼ਾਮ ਲਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਕੋਈ ਸ਼ਿਕਾਇਤ ਕਰਨ ਆਇਆ ਹੈ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply