ਪੁਲਿਸ ਦੀ ਮਸਤੈਦੀ ਨਾਲ ਕੀਜ਼ ਹੋਟਲ ਦੇ ਮਾਲਕ ਦਾ ਢਾਈ ਸਾਲ ਦਾ ਅਗਵਾਸ਼ੁਦਾ ਬੱਚਾ 20 ਘੰਟਿਆਂ ਬਾਅਦ ਸਹੀ ਸਲਾਮਤ ਬਰਾਮਦ


ਲੁਧਿਆਣਾ / ਹੁਸਿਆਰਪੁਰ, 03 ਦਸੰਬਰ (ਚੌਧਰੀ ) – ਪੰਕਜ ਗੁਪਤਾ ਪੁੱਤਰ ਲੇਟ ਸ੍ਰੀ ਪ੍ਰੇਮ ਗੁਪਤਾ ਵਾਸੀ ਮਕਾਨ ਨੰਬਰ 502-ਐਫ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ ਨੇ ਇਤਲਾਹ ਦਿੱਤੀ ਕਿ ਉਹ ਕੀਜ਼ ਹੋਟਲ ਦਾ ਮਾਲਕ ਹੈ ਅਤੇ ਰੀਅਲ ਅਸਟੇਟ ਦਾ ਕੰਮ ਕਰਦਾ ਹੈ। ਮਿਤੀ 01-12-2020 ਨੂੰ ਕਰੀਬ 01:30 ਵਜੇ ਉਹਨਾ ਦਾ ਡਰਾਈਵਰ ਹਰਜਿੰਦਰਪਾਲ ਸਿੰਘ ਉਸਦੇ ਢਾਈ ਸਾਲ ਦੇ ਬੇਟੇ ਨੂੰ ਸਵਿਫਟ ਡਿਜਾਇਰ ਕਾਰ ਨੰਬਰ ਪੀ.ਬੀ.10ਐਫ.ਐਲ-8124, ਰੰਗ ਚਿੱਟਾ ਵਿਚ ਰੋਜ਼ਾਨਾ ਵਾਗ ਘਮਾਉਣ ਲਈ ਲੈ ਕੇ ਗਿਆ ਸੀ। ਕੁਝ ਸਮੇਂ ਬਾਅਦ ਪੰਕਜ ਗੁਪਤਾ ਦੀ ਪਤਨੀ ਦੇ ਮੋਬਾਇਲ ਫੋਨ ਤੇ ਇਕ ਕਾਲ ਆਈ ਕਿ ਤੁਹਾਡੇ ਲੜਕੇ ਨੂੰ ਅਗਵਾ ਕਰ ਲਿਆ ਹੈ, ਜੇ ਤੁਸੀ 4 ਕਰੋੜ ਰੁਪਏ ਫਿਰੌਤੀ ਦੇ ਸਕਦੇ ਹੋ ਤਾਂ ਠੀਕ ਹੈ ਨਹੀ ਤਾਂ ਬੱਚੇ ਦਾ ਕਤਲ ਕਰ ਦਿੱਤਾ ਜਾਵੇਗਾ। ਅਗਵਾਕਾਰਾਂ ਵੱਲੋਂ ਇਹ ਵੀ ਧਮਕੀ ਦਿੱਤੀ ਗਈ ਕਿ ਜੇਕਰ ਇਸ ਬਾਰੇ ਪੁਲਿਸ ਨੂੰ ਕੋਈ ਇਤਲਾਹ ਦਿੱਤੀ ਤਾਂ ਹਸ਼ਰ ਮਾੜਾ ਹੋਵੇਗਾ। ਇਸਤੇ ਮੁਕੱਦਮਾ ਨੰਬਰ 215 ਮਿਤੀ 01-12-2020 ਅਧੀਨ ਧਾਰਾ 364ਏ-369-342-506-381 ਭ:ਦੰਡ, ਥਾਣਾ ਦੁੱਗਰੀ, ਲੁਧਿਆਣਾ ਦਰਜ ਕੀਤਾ ਗਿਆ ਅਤੇ ਤੁਰੰਤ ਸਰਚ ਅਪਰੇਸ਼ਨ ਸੁਰੂ ਕਰ ਦਿੱਤਾ।

ਅਗਵਾ ਦੀ ਸੂਚਨਾ ਮਿਲਣ ਤੇ ਤੁਰੰਤ ਪੁਲਿਸ ਹਰਕਤ ਵਿਚ ਆਈ ਅਤੇ ਕਮਿਸ਼ਨਰ ਪੁਲਿਸ, ਲੁਧਿਆਣਾ ਰਾਕੇਸ਼ ਅਗਰਵਾਲ, ਵੱਲੋਂ ਪੂਰਾ ਮਾਮਲਾ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗ੍ਹੜ ਸ੍ਰੀ ਦਿਨਕਰ ਗੁਪਤਾ, ਆਈ.ਪੀ.ਐਸ, ਦੇ ਧਿਆਨ ਵਿਚ ਲਿਆਂਦਾ ਗਿਆ। ਸ੍ਰੀ ਦਿਨਕਰ ਗੁਪਤਾ ਜੀ ਵੱਲੋਂ ਪੂਰੇ ਅਪਰੇਸ਼ਨ ਦੀ ਕਮਾਂਡ ਆਪਣੇ ਹੱਥ ਵਿਚ ਲੈ ਕੇ ਅਗਵਾਸੁ਼ਦਾ ਬੱਚੇ ਨੂੰ ਸਹੀ ਸਲਾਮਤ ਬ੍ਰਾਂਮਦ ਕਰਾਉਣ ਲਈ ਵੱਖ-ਵੱਖ ਯੋਜਨਾਵਾ ਤਿਆਰ ਕੀਤੀਆ ਗਈਆਂ, ਜਿਸ ਅਨੁਸਾਰ ਸ੍ਰੀ ਈਸ਼ਵਰ ਸਿੰਘ ਆਈ.ਪੀ.ਐਸ, ਏ.ਡੀ.ਜੀ.ਪੀ ਲਾਅ ਐਂਡ ਆਰਡਰ, ਪੰਜਾਬ, ਚੰਡੀਗੜ੍ਹ ਜੀ ਵੱਲੋ ਪੂਰੇ ਪੰਜਾਬ ਵਿਚ ਤੁਰੰਤ ਨਾਕਾਬੰਦੀ ਕਰਵਾਈ ਗਈ ਅਤੇ ਪੰਜਾਬ ਦੇ ਸਾਰੇ ਜਿਲਿਆ ਨੂੰ ਅਲਰਟ ਕੀਤਾ ਗਿਆ। ਸਰਚ ਅਪਰੇਸ਼ਨ ਵਿਚ 2000 ਪੁਲਿਸ ਮੁਲਾਜਮਾਂ ਨੂੰ ਸ਼ਾਮਲ ਕੀਤਾ ਗਿਆ। ਸ੍ਰੀ ਆਰ.ਐਨ.ਢੋਕੇ.ਆਈ.ਪੀ. ਐੋਸ,ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ,ਇੰਟਰਨਲ ਸਕਿਊਰਟੀ, ਪੰਜਾਬ, ਚੰਡੀਗੜ੍ਹ ਨੂੰ ਵੀ ਅਪਰੇਸ਼ਨ ਵਿਚ ਸਹਿਯੋਗ ਦੇਣ ਲਈ ਸ਼ਾਮਲ ਕੀਤਾ ਗਿਆ।

ਸ੍ਰੀ ਦਿਨਕਰ ਗੁਪਤਾ, ਆਈ.ਪੀ.ਐਸ, ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗ੍ਹੜ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਮਿਸ਼ਨਰ ਪੁਲਿਸ, ਲੁਧਿਆਣਾ ਨੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਕੇ, ਉਹਨਾ ਨੂੰ ਤੁਰੰਤ ਰਵਾਨਾਂ ਕੀਤਾ। ਦੌਰਾਨੇ ਤਫਤੀਸ਼ ਇਹ ਪਤਾ ਲੱਗਿਆ ਕਿ ਕਾਰੋਬਾਰੀ ਪੰਕਜ ਗੁਪਤਾ ਦਾ ਡਰਾਈਵਰ ਰੋਜ਼ਾਨਾ ਦੀ ਤਰ੍ਹਾ ਉਹਨਾਂ ਦੇ ਢਾਈ ਸਾਲ ਦੇ ਬੇਟੇ ਨੂੰ ਘਮਾਉਣ ਲਈ ਕਾਰ ਵਿਚ ਲੈ ਕੇ ਗਿਆ ਸੀ, ਉਸਦੋ ਬਾਅਦ ਉਸਦਾ ਫੋਨ ਮੋਗਾ ਦੇ ਨਜ਼ਦੀਕ ਜਾ ਕੇ ਬੰਦ ਹੋ ਗਿਆ। ਫਿਰ ਇਕ ਅਣਪਛਾਤੇ ਫੋਨ ਨੰਬਰ ਤੋ ਉਸਨੇ 4 ਕਰੋੜ ਫਿਰੌਤੀ ਦੀ ਮੰਗ ਬਾਰੇ ਕਾਲ ਕਰਨੀ ਸੁਰੂ ਕਰ ਦਿੱਤੀ। ਟੈਕਨੀਕਲ ਸਪੋਰਟ ਯੂਨਿਟ ਦੀ ਮਦਦ ਨਾਲ ਪਤਾ ਲਗਾ ਲਿਆ ਗਿਆ ਕਿ ਅਗਵਾਕਾਰਾਂ ਵਿਚ ਡਰਾਈਵਰ ਹਰਜਿੰਦਰਪਾਲ ਸਿੰਘ ਦੇ ਨਾਲ ਉਸਦੇ ਸਾਥੀ ਲਾਲ ਸਿੰਘ, ਸੁਖਦੇਵ ਸਿੰਘ ਉਰਫ ਸੁੱਖਾ ਅਤੇ ਕੁਝ ਹੋਰ ਵਿਅਕਤੀ ਇਸ ਵਾਰਦਾਤ ਵਿਚ ਸ਼ਾਮਲ ਹਨ ਅਤੇ ਉਹਨਾਂ ਦਾ ਜਗਰਾਉ ਅਤੇ ਮੋਗਾ ਸਾਈਡ ਜਾਣ ਬਾਰੇ ਵੀ ਪਤਾ ਲੱਗਿਆ।

ਬੱਚੇ ਦੀ ਸਲਾਮਤੀ ਅਤੇ ਅਗਵਾਕਾਰਾਂ ਨੂੰ ਗ੍ਰਿਫਤਾਰ ਕਰਨ ਲਈ ਮੋਗਾ ਏਰੀਆ ਵਿਚ ਸਰਚ ਅਪਰੇਸ਼ਨ ਸਾਰੀ ਰਾਤ ਚੱਲਦਾ ਰਿਹਾ। ਸ੍ਰੀ ਆਰ.ਐਨ.ਢੋਕੇ. ਆਈ.ਪੀ.ਐੋਸ, ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ, ਇੰਟਰਨਲ ਸਕਿਊਰਟੀ, ਪੰਜਾਬ, ਚੰਡੀਗੜ੍ਹ ਵੱਲੋਂ ਇਕੱਠੀ ਕੀਤੀ ਗਈ ਜਾਣਕਾਰੀ ਅਤੇ  ਮੋਗਾ ਪੁਲਿਸ ਦੇ ਸਹਿਯੋਗ ਨਾਲ ਸਰਚ ਅਪਰੇਸ਼ਨ ਦੌਰਾਨ ਲੁਧਿਆਣਾ ਪੁਲਿਸ ਵੱਲੋਂ ਬਣਾਏ ਗਏ ਦਬਾਅ ਕਾਰਨ ਅਗਵਾਕਾਰਂ ਬੱਚੇ ਨੂੰ ਆਪਣੀ ਪੋਲੋ ਕਾਰ ਵਿਚ ਡੱਗਰੂ ਰੇਲਵੇ ਫਾਟਕ ਮੋਗਾ ਵਿਖੇ ਛੱਡਕੇ ਫਰਾਰ ਹੋ ਗਏ। ਬੱਚੇ ਨੂੰ ਸਹੀ ਸਲਾਮਤ ਤੁਰੰਤ ਬ੍ਰਾਮਦ ਕੀਤਾ ਗਿਆ ਅਤੇ ਇਕ ਦੋਸ਼ੀ ਰਛਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਕੀ ਅਗਵਾਕਾਰਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਪਾਰਟੀਆਂ ਉਹਨਾਂ ਦਾ ਲਗਾਤਾਰ ਪਿੱਛਾ ਕਰ ਰਹੀਆਂ ਹਨ ਅਤੇ ਜਲਦੀ ਹੀ ਗ੍ਰਿਫਤਾਰ ਕਰ ਲਏ ਜਾਣਗੇ। ਇਹਨਾਂ ਦੋਸ਼ੀਆਂ ਤੋ ਇਲਾਵਾ ਹੋਰ ਵੀ ਕਈ ਵਿਅਕਤੀਆਂ ਦੀ ਸਮੂਲੀਅਤ ਹੋਣ ਦੀ ਸੰਭਾਵਨਾ ਹੈ।

ਦੋਸ਼ੀਆਂ ਦੇ ਨਾਮ:-

ਹਰਿੰਦਰਪਾਲ ਸਿੰਘ ਡਰਾਈਵਰ ਪੁੱਤਰ ਬੂਟਾ ਰਾਮ ਵਾਸੀ ਜਿਲਾ ਫਾਜ਼ਿਲਕਾ, ਹਾਲ ਵਾਸੀ ਪਿੰਡ ਮਾਣਕਵਾਲ, ਲੁਧਿਆਣਾ।
ਲਾਲ ਸਿੰਘ ਪੁੱਤਰ ਸਮਸ਼ੇਰ ਸਿੰਘ ਜੱਟ ਵਾਸੀ ਅਮਰਗੜ੍ਹ ਬਾਡੀਆਂ, ਥਾਣਾ ਸਦਰ, ਜ਼ੀਰਾ।

ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਧੰਨਾ ਸਿੰਘ ਵਾਸੀ ਪਿੰਡ ਝੋਟਿਆਂ ਵਾਲੀ ਢਾਂਣੀ, ਥਾਣਾ ਅਰਨੀਵਾਲ, ਫਾਜ਼ਿਲਕਾ।

ਰਛਪਾਲ ਸਿੰਘ ਸਾਬਕਾ ਸਰਪੰਚ ਪੁੱਤਰ ਸਮਸ਼ੇਰ ਸਿੰਘ, ਵਾਸੀ ਪਿੰਡ ਮੱਲੂਵਾਲ ਬਣੀਆਂ, ਥਾਣਾ ਸਦਰ, ਜੀਰਾ (ਗ੍ਰਿਫਤਾਰ)

ਬਰਾਮਦਗੀਆਂ ਦਾ ਵੇਰਵਾ:
ਇਕ ਰਿਵਾਲਵਰ 32 ਬੋਰ 35 ਜ਼ਿੰਦਾ ਰੌਦ
ਇਕ ਏਅਰ ਪਿਸਟਲ
ਇਕ 12 ਬੋਰ ਡੀ.ਬੀ.ਬੀ.ਐਲ ਗੰਨ
ਇਕ ਸਿੰਗਲ ਬੈਰਲ ਗੰਨ
62 ਜਿੰਦਾ ਕਾਰਤੂਸ 12 ਬੋਰ ਅਤੇ 2 ਮਿਸ ਕਾਰਤੂਸ


ਦੋਸ਼ੀਆਂ ਦਾ ਅਪਰਾਧਿਕ ਪਿਛੋਕੜ:-

ਦੋਸ਼ੀਆਂ ਦੇ ਅਪਰਾਧਿਕ ਰਿਕਾਰਡ ਦੀ ਛਾਣਬਾਣ ਕਰਨ ਤੋ ਇਹਨਾਂ ਅਗਵਾਕਾਰਾਂ ਦੇ ਖਿਲਾਫ ਨਿਮਨ ਲਿਖਤ ਮੁਕੱਦਮੇ ਦਰਜ ਰਜਿਸਟਰ ਹੋਣੇ ਪਾਏ ਗਏ ਹਨ:-

ਹਰਿੰਦਰਪਾਲ ਸਿੰਘ ਡਰਾਈਵਰ ਪੁੱਤਰ ਬੂਟਾ ਰਾਮ ਵਾਸੀ ਜਿਲਾ ਫਾਜ਼ਿਲਕਾ, ਹਾਲ ਵਾਸੀ ਪਿੰਡ ਮਾਣਕਵਾਲ, ਲੁਧਿਆਣਾ।

ਮੁਕੱਦਮਾ ਨੰਬਰ 152 ਮਿਤੀ 05-09-2006 ਅਧੀਨ ਧਾਰਾ 407-420-201 ਭ:ਦੰਡ, ਥਾਣਾ ਸਰਹੰਦ।
ਮੁਕੱਦਮਾ ਨੰਬਰ 32 ਮਿਤੀ 02-06-2010 ਅਧੀਨ ਧਾਰਾ 364-323-148-149-302 ਭ:ਦੰਡ, ਥਾਣਾ ਅਰਨੀਵਾਲ।
ਮੁਕੱਦਮਾ ਨੰਬਰ 37 ਮਿਤੀ 10-06-2010 ਅਧੀਨ ਧਾਰਾ 411 ਭ:ਦੰਡ, ਥਾਣਾ ਅਰਨੀਵਾਲ
ਮੁਕੱਦਮਾ ਨੰਬਰ 178 ਮਿਤੀ 19-05-2010 ਅਧੀਨ ਧਾਰਾ 395 ਭ:ਦੰਡ, 25-54-59 ਅਸਲਾ ਐਕਟ, ਥਾਣਾ ਰਤੀਆ, ਹਰਿਆਣਾ।
ਮੁਕੱਦਮਾ ਨੰਬਰ 291 ਮਿਤੀ ਮਿਤੀ 21-12-2017 ਅਧੀਨ ਧਾਰਾ 395-392-365-341-342-120ਬੀ ਭ:ਦੰਡ, ਥਾਣਾ ਸੂਰਤਗੜ੍ਹ, ਰਾਜਸਥਾਨ।

ਲਾਲ ਸਿੰਘ ਪੁੱਤਰ ਸਮਸ਼ੇਰ ਸਿੰਘ ਜੱਟ ਵਾਸੀ ਅਮਰਗੜ੍ਹ ਬਾਡੀਆਂ, ਥਾਣਾ ਸਦਰ, ਜ਼ੀਰਾ।
ਮੁਕੱਦਮਾ ਨੰਬਰ 77 ਮਿਤੀ 10-06-2004 ਅਧੀਨ ਧਾਰਾ 323-341-342-365 ਭ:ਦੰਡ, ਥਾਣਾ ਸਦਰ ਜੀ਼ਰਾ।
ਮੁਕੱਦਮਾ ਨੰਬਰ 34 ਮਿਤੀ 17-04-2014 ਅਧੀਨ ਧਾਰਾ 302-506-120ਬੀ ਭ:ਦੰਡ, ਸਦਰ ਜੀ਼ਰਾ

ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਧੰਨਾ ਸਿੰਘ ਵਾਸੀ ਪਿੰਡ ਝੋਟਿਆਂ ਵਾਲੀ ਢਾਂਣੀ, ਥਾਣਾ ਅਰਨੀਵਾਲ, ਫਾਜ਼ਿਲਕਾ।
ਮੁਕੱਦਮਾ ਨੰਬਰ 14 ਮਿਤੀ 15-09-2019 ਅਧੀਨ ਧਾਰਾ 325-323-34 ਭ:ਦੰਡ, ਥਾਣਾ ਅਰਨੀਵਾਲਾ, ਫਾਜਿਲਕਾ।
ਮੁਕੱਦਮਾ ਨੰਬਰ 54 ਮਿਤੀ 02-04-2008 ਅਧੀਨ ਧਾਰਾ 15-61-85 ਐਨ.ਡੀ.ਪੀ.ਐਸ ਐਕਟ,
ਮੁਕੱਦਮਾ ਨੰਬਰ 178 ਮਿਤੀ 19-05-2020 ਅਧੀਨ ਧਾਰਾ 395 ਭ:ਦੰਡ, 25-54-59 ਅਸਲਾ ਐਕਟ, ਥਾਣਾ ਰਤੀਆ।
ਮੁਕੱਦਮਾ ਨੰਬਰ 37 ਮਿਤੀ 10-06-2020 ਅਧੀਨ ਧਾਰਾ 411 ਭ:ਦੰਡ, ਥਾਣਾ ਅਰਨੀਵਾਲਾ, ਫਾਜਿਲਕਾ।
ਮੁਕੱਦਮਾ ਨੰਬਰ 291 ਮਿਤੀ 21-12-2017 ਅਧੀਨ ਧਾਰਾ 395-392-365-341-342-120ਬੀ ਭ:ਦੰਡ, ਥਾਣਾ ਸਰਦੂਲਗੜ੍ਹ।
ਮੁਕੱਦਮਾ ਨੰਬਰ 398 ਮਿਤੀ 29-10-2007 ਅਧੀਨ ਧਾਰਾ 15-61-85 ਐਨ.ਡੀ.ਪੀ.ਐਸ ਐਕਟ,

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply