ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ’ਚੋਂ ਵੱਖ-ਵੱਖ ਉਤਪਾਦਾਂ ਦੀ ਐਕਸਪੋਰਟ ’ਚ ਵਾਧਾ ਕਰਨ ਲਈ ਕੀਤੇ ਜਾਣਗੇ ਅਹਿਮ ਉਪਰਾਲੇ : ਡਿਪਟੀ ਕਮਿਸ਼ਨਰ

ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ’ਚੋਂ ਵੱਖ-ਵੱਖ ਉਤਪਾਦਾਂ ਦੀ ਐਕਸਪੋਰਟ ’ਚ ਵਾਧਾ ਕਰਨ ਲਈ ਕੀਤੇ ਜਾਣਗੇ ਅਹਿਮ ਉਪਰਾਲੇ : ਡਿਪਟੀ ਕਮਿਸ਼ਨਰ
ਭਾਰਤ ਸਰਕਾਰ ਦੇ ਵਣਜ ਤੇ ਉਦਯੋਗ ਮੰਤਰਾਲੇ ਤੋਂ ਵਿਦੇਸ਼ ਵਪਾਰ ਦੀ ਡਿਪਟੀ ਡਾਇਰੈਕਟਰ ਅਤੇ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਦੀ ਹੋਈ ਮੀਟਿੰਗ
ਹੁਸ਼ਿਆਰਪੁਰ, 9 ਦਸੰਬਰ:
ਜ਼ਿਲ੍ਹੇ ਨਾਲ ਸਬੰਧਤ ਵੱਖ-ਵੱਖ ਉਤਪਾਦਾਂ ਦੀ ਐਕਸਪੋਰਟ ਨੂੰ ਵਧਾਉਣ ਲਈ ਪੰਜਾਬ ਸਰਕਾਰ ਵਲੋਂ ਆਉਂਦੇ ਸਮੇਂ ਵਿੱਚ ਅਹਿਮ ਕਦਮ ਚੁੱਕੇ ਜਾਣਗੇ ਤਾਂ ਜੋ ਦਸਤਕਾਰੀ, ਵੁਡਨ ਇਨਲੇਅ, ਟਰੈਕਟਰ, ਟਰੈਕਟਰਾਂ ਦੇ ਪੁਰਜ਼ੇ, ਗੁੜ, ਬਾਸਮਤੀ, ਧਾਗਾ ਆਦਿ ਦੀ ਐਕਸਪੋਰਟ ਵਿੱਚ ਚੋਖਾ ਵਾਧਾ ਦਰਜ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਹ ਪ੍ਰਗਟਾਵਾ ਅੱਜ ਇਥੇ ਜ਼ਿਲ੍ਹੇ ਦੀ ਐਕਸਪੋਰਟ ਪ੍ਰਮੋਸ਼ਨ ਕਮੇਟੀ ਦੇ ਮੈਂਬਰਾਂ ਅਤੇ ਵੱਖ-ਵੱਖ ਉਦਯੋਗਿਕ ਇਕਾਈਆਂ ਤੋਂ ਆਏ ਨੁਮਾਇੰਦਿਆਂ ਦੀ ਮੀਟਿੰਗ ਦੌਰਾਨ ਕੀਤਾ ਜਿਸ ਵਿੱਚ ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਤੋਂ ਵਿਦੇਸ਼ੀ ਵਪਾਰ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਮਨਜੀਤ ਭਟੋਆ ਉਚੇਚੇ ਤੌਰ ’ਤੇ ਹਾਜ਼ਰ ਸਨ ਜਿਨ੍ਹਾਂ ਨੇ ਜ਼ਿਲ੍ਹੇ ਦੇ ਵੱਖ-ਵੱਖ ਉਦਯੋਗਾਂ ਵਲੋਂ ਐਕਸਪੋਰਟ ਕੀਤੇ ਜਾਂਦੇ ਉਤਪਾਦਾਂ ਬਾਰੇ ਜਾਣਕਾਰੀ ਲੈਂਦਿਆਂ ਨੁਮਾਇੰਦਿਆਂ ਨਾਲ ਗੱਲਬਾਤ ਵੀ ਕੀਤੀ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਡਾ. ਭਟੋਆ ਨੂੰ ਦੱਸਿਆ ਕਿ ਹੁਸ਼ਿਆਰਪੁਰ ਤੋਂ ਕਈ ਤਰ੍ਹਾਂ ਦੇ ਉਤਪਾਦ ਐਕਸਪੋਰਟ ਕੀਤੇ ਜਾਂਦੇ ਹਨ ਜਿਨ੍ਹਾਂ ਵਿੱਚ ਦਸਤਕਾਰੀ ਅਤੇ ਟਰੈਕਟਰ ਵਿਸ਼ੇਸ਼ ਤੌਰ ’ਤੇ ਕਾਬਿਲੇ ਜ਼ਿਕਰ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਨੇ ਐਕਸਪੋਰਟ ਨੂੰ ਭਾਵੇਂ ਢਾਹ ਲਾਈ ਹੈ ਪਰ ਫ਼ਿਰ ਵੀ ਹੁਸ਼ਿਆਰਪੁਰ ਤੋਂ ਕਈ ਉਤਪਾਦਾਂ ਦੀ ਬਰਾਮਦ ਜਾਰੀ ਰਹੀ।
ਡਾ. ਭਟੋਆ ਨੇ ਉਦਯੋਗਿਕ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਰਤ ਵਿੱਚ ਐਕਸਪੋਰਟ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਵਿੱਚ ਐਕਸਪੋਰਟ ਹੱਬ ਸਥਾਪਿਤ ਕਰਨ ਲਈ ਸ਼ੁਰੂ ਕੀਤੇ ਪ੍ਰੋਗਰਾਮ ਤਹਿਤ ਦੇਸ਼ ਭਰ ਵਿੱਚ ਮੀਟਿੰਗਾਂ ਜਾਰੀ ਹਨ ਜਿਸ ਤਹਿਤ ਪੰਜਾਬ ਦੇ 16 ਜ਼ਿਲਿ੍ਹਆਂ ਵਿੱਚ ਇਹ ਮੀਟਿੰਗਾਂ ਕੀਤੀਆਂ ਗਈਆਂ ਹਨ ਤਾਂ ਜੋ ਰੋਜ਼ਮਰਾ ਦੀ ਐਕਸਪੋਰਟ ਨੂੰ ਹੋਰ ਉਤਸ਼ਾਹਿਤ ਕਰਦਿਆਂ ਇਸ ਦਾ ਘੇਰਾ ਵਿਸ਼ਾਲ ਜਾ ਸਕੇ। ਉਨ੍ਹਾਂ ਦੱÎਸਿਆ ਕਿ ਪੰਜਾਬ ਤੋਂ ਐਕਸਪੋਰਟ ਹੁੰਦੇ ਉਤਪਾਦਾਂ ਅਤੇ ਵਸਤਾਂ ਨੂੰ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਹੋਰ ਵਧਾਇਆ ਜਾਵੇਗਾ। ਵੱਖ-ਵੱਖ ਨੁਮਾਇੰਦਿਆਂ ਨੇ ਡਾ. ਭਟੋਆ ਨਾਲ ਐਕਸਪੋਰਟ ਨੂੰ ਦਰਪੇਸ਼ ਚੁਨੌਤੀਆਂ ਤੋਂ ਜਾਣੂ ਕਰਵਾਉਂਦਿਆਂ ਐਕਸਪੋਰਟ ਪ੍ਰਕ੍ਰਿਆਵਾਂ ਨੂੰ ਹੋਰ ਸਰਲ ਬਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਾਹਗਾ-ਅਟਾਰੀ ਸਰਹੱਦ ਰਾਹੀਂ ਵਪਾਰ ਖੋਲ੍ਹਣ ਲਈ ਚਾਰਾਜੋਈ ਕਰੇ ਜਿਸ ਨਾਲ ਖਿੱਤੇ ਦਾ ਹਰ ਪੱਖੋਂ ਠੋਸ ਵਿਕਾਸ ਨਿਸ਼ਚਿਤ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ ਨੇ ਡਾ.ਭਟੋਆ ਨੂੰ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਵਿਸ਼ੇਸ਼ ਕੁਆਲਟੀ ਦੇ ਮਟਰ ਪੈਦਾ ਹੁੰਦੇ ਹਨ ਜਿਨ੍ਹਾਂ ਦੀ ਐਕਸਪੋਰਟ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਦੀ ਦਸਤਕਾਰੀ ਦਾ ਵੀ ਕੋਈ ਜਵਾਬ ਨਹੀਂ ਅਤੇ ਇਸ ਖੇਤਰ ਵੱਲ ਵਿਸ਼ੇਸ਼ ਤਵੱਜੋਂ ਦੇ ਕੇ ਐਕਸਪੋਰਟ ਦਾ ਦਾਇਰਾ ਹੋਰ ਵਿਸ਼ਾਲ ਕੀਤਾ ਜਾ ਸਕਦਾ ਹੈ।
  ਇਸ ਮੌਕੇ ਜਨਰਲ ਮੈਨੇਜਰ ਉਦਯੋਗ ਅਮਰਜੀਤ ਸਿੰਘ ਤੋਂ ਇਲਾਵਾ ਜੇ.ਸੀ.ਟੀ. ਲਿਮਟਡ ਤੋਂ ਅਨਿਲ ਸੈਣੀ, ਜੇ.ਸੀ.ਟੀ. ਲਿਮਟਡ ਫਗਵਾੜਾ ਤੋਂ ਗੋਪਾਲ ਸ਼ਰਮਾ, ਧੀਰ ਸਨਜ਼ ਤੋਂ ਗੁਰਬਖਸ਼ ਸਿੰਘ, ਇੰਟਰਨੈਸ਼ਨਲ ਟਰੈਕਟਰ ਤੋਂ ਰਮੇਸ਼ ਕੌਸ਼ਿਕ ਤੇ ਸੰਦੀਪ ਰਤਨ, ਵਰਧਮਾਨ ਯਾਰਨ ਅਤੇ ਥਰੈਡਜ਼ ਤੋਂ ਨੀਰਜ ਕੁਮਾਰ, ਗੰਗਾ ਰਾਮ ਤੁਲਸੀ ਰਾਮ ਤੋਂ ਤਿਲਕ ਰਾਜ ਪਲਾਹਾ, ਮੈਸ: ਧਨੀ ਰਾਮ ਪੂਰਨ ਚੰਦ ਤੋਂ ਰਾਜੀਵ ਪਲਾਹਾ, ਰਿਲਾਇੰਸ ਇੰਡਸਟਰੀ ਲਿਮ: ਤੋਂ ਰਾਜੀਵ ਕੁਮਾਰ ਕਾਲੀਆ, ਪੀ.ਐਸ. ਹੈਂਡੀਕਰਾਫ਼ਟ ਤੋਂ ਪਰਮਿੰਦਰ ਸਿੰਘ, ਜੀ.ਐਸ. ਐਗਰੀਕਲਰਲ ਇੰਡਸਟਰੀ ਤੋਂ ਅਮਰਜੀਤ ਸਿੰਘ, ਰੁਪਿੰਦਰਜੀਤ ਸਿੰਘ, ਸੇਠੀ ਇੰਟਰਨੈਸ਼ਨਲ ਤੋਂ ਬਲਰਾਜ ਸੇਠੀ, ਐਮ.ਆਰ.ਯਾਦਵ ਆਦਿ ਹਾਜ਼ਰ ਸਨ।

ਕੈਪਸ਼ਨ : 1,2,3,4–ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਉਤਪਾਦਾਂ ਦੀ ਐਕਸਪੋਰਟ ਨੂੰ ਵਧਾਉਣ ਬਾਰੇ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਤੋਂ ਵਿਦੇਸ਼ੀ ਵਪਾਰ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਮਨਜੀਤ ਭਟੋਆ ਅਤੇ ਏ.ਡੀ.ਸੀ. (ਵਿਕਾਸ) ਹਰਬੀਰ ਸਿੰਘ ਅਤੇ ਵੱਖ-ਵੱਖ ਉਦਯੋਗਾਂ ਦੇ ਨੁਮਾਇੰਦੇ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply