ਲਾਇਨਜ ਕਲੱਬ ਕਾਹਨੂੰਵਾਨ ਫ਼ਤਿਹ ਵੱਲੋਂ ਸੜਕ ਹਾਦਸੇ ਰੋਕਣ ਲਈ ਲਗਾਏ ਗਏ ਰੀਫਲੈਕਟਰ


ਗੁਰਦਾਸਪੁਰ 13 ਦਸੰਬਰ ( ਅਸ਼ਵਨੀ ) :- ਲਾਇਨਜ ਕਲੱਬ ਕਾਹਨੂੰਵਾਨ ਫਤਿਹ ਜਿੱਥੇ ਅਨੇਕਾਂ ਸਮਾਜ ਭਲਾਈ ਦੇ ਕੰਮ ਕਰਨ ਕਾਰਨ ਸੁਰਖਿਆ ਵਿੱਚ ਰਹਿੰਦੀ ਹੈ ।ਉੱਥੇ ਹੀ ਬੀਤੇ ਦਿਨ ਇਸ ਕਲੱਬ ਵੱਲੋਂ ਧੂੰਦ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਤੋਂ ਬਚਾਓ ਕਰਨ ਲਈ ਇਸ ਕਲੱਬ ਵੱਲੋਂ ਆਵਾਜਾਈ ਦੇ ਵੱਡੇ ਸਾਧਨਾਂ ਜਿਵੇਂ ਟਰੱਕ,ਬੱਸ ਅਤੇ ਟਰੈਕਟਰ ਟ੍ਰਾਲੀਆਂ ਨੂੰ ਰੀਫਲੈਕਟਰ ਲਗਾਏ ਗਏ ਜਿਸ ਦਾ ਮਕਸਦ ਇਹਨਾਂ ਸਾਧਨਾਂ ਨਾਲ ਧੂੰਦ ਕਾਰਨ ਵਾਪਰਨ ਵਾਲੇ ਸੜਕ ਹਾਦਸਿਆਂ ਤੋਂ ਬਚਾਓ ਹੋ ਸਕੇ । ਇਸ ਮੋਕਾਂ ਤੇ ਕੱਲਬ ਦੇ ਪ੍ਰਧਾਨ ਵੱਲੋਂ ਦਸਿਆਂ ਗਿਆ ਕਿ ਉਹਨਾਂ ਵੱਲੋਂ ਇਹ ਤਿੰਨ ਰੋਜ਼ਾ ਪ੍ਰੋਗਰਾਮ ਮਨਾਇਆਂ ਜਾਵੇਗਾ । ਜਿਸ ਵਿੱਚ ਪਹਿਲੇ ਦਿਨ ਇਹ ਕਾਹਨੂੰਵਾਨ ਰੋਡ ਉੱਪਰ ਰੀਫਲੈਕਟਰ ਲੱਗਾ ਕੇ ਮਨਾਇਆਂ ਗਿਆ । ਇਸੇ ਤਰਾ ਬਾਕੀ ਦੋ ਦਿਨ ਬਾਕੀ ਸੜਕਾਂ ਉੱਪਰ ਰੀਫਲੈਕਟਰ ਲੱਗਾ ਕੇ ਮਨਾਇਆਂ ਜਾਵੇਗਾ । ਇਸ ਮੋਕਾਂ ਤੇ ਹੋਰਣਾਂ ਤੋਂ ਇਲਾਵਾ ਲਾਇਨ ਕੰਨਵਰਪਾਲ ਸਿੰਘ ਪੀ ਆਰ ੳ,ਲਾਇਨ ਕੰਵਲਦੀਪ ਸਿੰਘ ਸੈਕਟਰੀ,ਲਾਇਨ ਰਾਵੇਲ ਸਿੰਘ,ਲਾਇਨ ਡਾਕਟਰ ਆਰ ਐਸ ਬਾਜਵਾ ਅਤੇ ਲਾਇਨ ਪ੍ਰੇਮ ਤੂਲੀ ਆਦਿ ਹਾਜ਼ਰ ਸਨ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply