UPDATED: ਗੜ੍ਹਦੀਵਾਲਾ ‘ਚ 30 ਕਿਲੋ ਡੋਡੇ ਚੂਰਾ ਪੋਸਤ ਸਮੇਤ ਟਰੱਕ ਡਰਾਈਵਰ ਅਤੇ ਉਸਦਾ ਸਾਥੀ ਗਿਰਫਤਾਰ

ਗੜ੍ਹਦੀਵਾਲਾ, 14 ਦਸੰਬਰ (ਚੌਧਰੀ) ਜਿਲ੍ਹਾ ਹੁਸ਼ਿਆਰਪੁਰ ਦੇ ਪੁਲਿਸ ਕਪਤਾਨ ਨਵਜੋਤ ਸਿੰਘ ਮਾਹਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀ.ਐਸ.ਪੀ.ਟਾਂਡਾ ਦਲਜੀਤ ਸਿੰਘ ਖੱਖ ਦੀਆਂ ਮੁਤਾਬਿਕ ਚਲਾਈ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਮੁਹਿੰਮ ਤਹਿਤ ਗੜ੍ਹਦੀਵਾਲਾ ਪੁਲਿਸ ਵਲੋਂ ਥਾਣਾ ਦੇ ਮੁੱਖ ਅਫਸਰ ਬਲਵਿੰਦਰ ਪਾਲ ਦੀ ਅਗਵਾਈ ਹੇਠ ਸਥਾਨਕ ਪੁਲਿਸ ਅਰਗਵਾਲ ਮੋੜ ਨੇੜੇ ਗਸ਼ਤ ਵਾ ਚੈਕਿੰਗ ਦੌਰਾਨ 30 ਕਿੱਲ ਡੇ ਚੂਰਾ ਪੋਸਤ ਸਮੇਤ ਟਰੱਕ ਡਰਾਇਵਰ ਅਤੇ ਕਲੀਡਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸੰਬੰਧੀ ਥਾਣਾ ਗੜਦੀਵਾਲਾ ਦੇ ਮੁੱਖ ਇੰਚਾਰਜ ਬਲਵਿੰਦਰ ਪਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਏ ਐੱਸ ਆਈ ਸਤਵਿੰਦਰ ਸਿੰਘ ਚੀਮਾ, ਏ ਐੱਸ ਆਈ. ਮਹੇਸ਼ ਚੰਦਰ,ਏ ਐਸ ਆਈ ਰਮਨ ਕੁਮਾਰ,ਏ ਐਸ ਆਈ ਗੁਰਨਾਮ ਸਿਘ,ਪੀ ਐਚ ਜੀ ਕੁਲਵੰਤ ਸਿੰਘ ਆਦਿ ਪੁਲਿਸ ਪਾਰਟੀ ਦਾ ਸਿਲਸਿਲਾ ਗਸ਼ਤ ਚੈਕਿੰਗ ਦੇ ਸੰਬੰਧ ਵਿੱਚ ਗੜ੍ਹਦੀਵਾਲਾ ਤੇ ਮਾਨਗੜ ਵਲ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਅਰਗੋਵਾਲ ਮੋੜ ਤੇ ਥੋੜਾ ਅੱਗੇੇ ਸਰਵਿਸ ਸਟੇਸ਼ਨ ਪਾਸ ਪੁੱਜੀ ਤਾ ਸੜਕ ਦੇ ਕਿਨਾਰੇ ਇੱਕ ਟਰੱਕ ਨੰਬਰੀ  ਪੀ ਬੀ 07-ਏਐਸ 8395 ਖੜ੍ਹਾ ਸੀ ।  ਟਰੱਕ ਦੇ ਖੱਬੇ ਪਾਸੇ ਵਾਲੀ ਤਾਕੀ ਵਿੱੱਚੋਂ ਇੱਕ ਮੋਨਾ ਵਿਆਕਤੀ ਥੱਲੇ ਜਮੀਨ ਖੜ੍ਹੇ ਵਿਅਕਤੀ ਨੂੰ ਇੱਕ ਵਜ਼ਨਦਾਰ ਬੋਰਾ ਪਲਾਸਟਿਕ ਦਾ ਫੜਾਉਂਦਾ ਦਿਖਾਈ ਦਿੱਤਾ। ਪੁਲਿਗ ਨੂੰ ਦੇਖ ਕੇ ਉਕਤ ਵਿਅਕਤੀ ਪਲਾਸਟਿਕ ਦਾ ਬੋਰਾ ਛੱਡ ਕੇ ਖਿਸਕਣ ਲੱਗਾ।ਪੁਲਿਗ ਵਲੋਂ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਪਹਿਚਾਣ ਪੁੱਛੀ ਗਈ ਤਾਂ ਟਰੱਕ ਚਾਲਕ ਨੇ ਆਪਣਾ ਸੁਰਜੀਤ ਸਿਘ ਉਰਫ਼ ਨਿੱਕੂ ਪੁੱਤਰ ਤਰਸੇਮ ਲਾਲ ਵਾਸੀ ਵਾਰਡ ਨੰਬਰ 10 ਵੱਡਾ  ਬਾਗੋਵਾਲ ਥਾਣਾ ਮੁਕੇਰੀਆਂ ਅਤੇ ਹੈਲਪਰ ਨੇ ਆਪਣਾ ਹਰਦੀਪ ਸਿੰਘ ਉਰਫ ਵਿੱਕੀ ਪੁੱਤਰ ਸੁਰਿੰਦਰ ਸਿੰਘ ਵਾਸੀ ਕਰਾੜੀ ਥਾਣਾ ਤਲਵਾੜਾ ਜਿਲ੍ਹਾ ਹੁਸ਼ਿਆਰਪੁਰ ਵਜੋਂ ਦੱਸੀ। ਉਕਤ ਪੁਲਿਸ ਪਾਰਟੀ ਨੂੰ ਜਮੀਨ ਤੇ ਰੱਖੇ ਵਜ਼ਨਦਾਰ ਖੋਰਾ ਪਲਾਸਟਿਕ ਵਿੱਚ ਅਤੇ ਟਰੱਕ ਨੰਬਰੀ ਪੀ.ਬੀ.07-ਏ ਐਸ 8395 ਵਿੱਚ ਕੋਈ ਨਸ਼ੀਲਾ ਜਾਂ ਇਤਰਾਜ਼ਯੋਗ ਪਦਾਰਥ ਹੋਣ ਦਾ ਸ਼ੱਕ ਪਿਆ, ਜਿਸ ਤੇ ਪੁਲਿਸ ਪਾਰਟੀ ਵੱਲੋਂ ਉਕਤ ਜਮੀਨ ਤੇ ਰੱਖੇ ਵਜ਼ਨਦਾਰ ਬੋਰ ਪਲਾਸਟਿਕ ਨੂੰ ਖੋਲ ਕੇ ਚੈੱਕ ਕਰਨ ਤੇ
ਉਸ ਵਿੱਚੋਂ 30 ਕਿੱਲੇ ਥੋਡੇ ਚੂਰਾ ਪੋਸਤ ਬਰਾਮਦ ਹੋਇਆ ਗੜ੍ਹਦੀਵਾਲਾ ਪੁਲਿਸ ਵੱਲੋਂ ਉਕਤ ਵਿਅਕਤੀਆਂ ਨੂੰ 30 ਕਿੱਲੇ ਥੋਡੇ ਚੂਰਾ ਪੋਸਤ ਅਤੇ ਟਰੱਕ ਸਮੇਤ ਕਾਬੂ ਕਰਕੇ ਉਹਨਾਂ ਖਿਲਾਫ 15
(ਬੀ.-61-85 ਐੱਨ.ਡੀ.ਪੀ.ਐੱਸ.ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply