ਬਾਬਾ ਫਤਹਿ ਸਿੰਘ ਜੀ ਨੂੰ ਸਮਰਪਿਤ ਖ਼ੂਨਦਾਨ ਕੈਂਪ ਦੌਰਾਨ 56 ਯੂਨਿਟ ਬਲੱਡ ਹੋਇਆ ਇੱਕਠਾ

ਗੜ੍ਹਦੀਵਾਲਾ 15 ਦਸੰਬਰ ( ਚੌਧਰੀ) : ਬਾਬਾ ਫਤਹਿ ਸਿੰਘ ਜੀ ਨੂੰ ਸਮਰਪਿਤ ਉਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਬਾਬਾ ਫਤਹਿ ਸਿੰਘ ਜੀ ਵੈਲਫੇਅਰ ਸੁਸਾਇਟੀ ਅਤੇ ਸ਼ਹੀਦ ਭਗਤ ਸਿੰਘ ਵੈਲਫੇਅਰ ਐਂਡ ਬਲੱਡ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਗੜ੍ਹਦੀਵਾਲਾ ਖ਼ਾਲਸਾ ਕਾਲਜ ਦੇ ਨਜ਼ਦੀਕ ਪਹਿਲਾ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿਚ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਹੋਰ ਤੇ ਹੋਰ ਇਲਾਕੇ ਦੀਆਂ ਲੜਕੀਆਂ ਨੇ ਵੀ ਕਿਸਾਨੀ ਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵਿਖੇ ਲਗਾਏ ਹੋਏ ਧਰਨੇ ਵਿਚ ਪੰਜਾਬ ਵਾਸੀਆਂ ਦੀ ਤੰਦਰੁਸਤੀ ਲਈ ਖ਼ੂਨਦਾਨ ਵਿੱਚ ਆਪਣਾ ਯੋਗਦਾਨ ਪਾਇਆ।

ਇਸ ਮੌਕੇ ਇਲਾਕੇ ਦੇ ਨੌਜਵਾਨ ਜੋ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਵਿੱਚ ਹਾਜ਼ਰ ਹੋ ਕੇ ਆਏ ਹਨ ਨੇ ਆਪੋ ਆਪਣੇ ਪਾਏ ਯੋਗਦਾਨ ਬਾਰੇ ਚਰਚਾ ਕੀਤੀ ਅਤੇ ਜਿਨ੍ਹਾਂ ਨੇ ਦਿੱਲੀ ਨੂੰ ਜਲਦ ਰਵਾਨਾ ਹੋਣਾ ਹੈ ਉਨ੍ਹਾਂ ਨੇ ਵੀ ਮਿੱਥੇ ਟੀਚੇ ਬਾਰੇ ਚਾਨਣਾ ਪਾਇਆ। ਨੌਜਵਾਨਾਂ ਕਿਹਾ ਕਿ ਪੰਜਾਬੀ ਜੋ ਐਨੀ ਠੰਡ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨੇ ਤੇ ਦੇਸ਼ ਖਾਤਰ ਬੈਠੇ ਹੋਏ ਹਨ ਵਰਗੇ ਪੰਜਾਬੀ ਦੇਸ਼ ਦੀ ਸੁਰੱਖਿਆ ਖਾਤਰ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਕਰਦੇ ਹਨ, ਨੌਜਵਾਨਾਂ ਚ ਜੋਸ਼ ਸੀ ਕਿ ਜਿੱਥੇ ਪੰਜਾਬੀ ਹੋਰ ਕਾਰਜਾਂ ਵਿੱਚ ਕਿਸੇ ਤੋਂ ਪਿੱਛੇ ਨਹੀਂ ਹਨ ਉਹ ਅਣਜਾਣ ਲੋਕਾਂ ਦੀ ਜਿੰਦਗੀ ਬਚਾਉਣ ਖਾਤਰ ਆਪਣੇ ਜਿਸਮ ਚੋਂ ਖੂਨ ਦੇਣ ਵਿੱਚ ਵੀ ਪਿੱਛੇ ਨਹੀਂ ਜਿਸ ਦੀ ਉਦਾਹਰਣ ਹੈ 56 ਯੂਨਿਟ ਬਲੱਡ ਦੇ ਹੋਣਾ।

ਇਸ ਮੌਕੇ ਸੰਦੀਪ ਸਿੰਘ ਹੁਸੈਨਪੁਰ ਨੇ ਆਏ ਹੋਏ ਸਾਰੇ ਦਾਨੀ ਸੱਜਣਾਂ ਤੇ ਪੱਤਰਕਾਰ ਸਾਥੀਆਂ ਤੇ ਖ਼ਾਸ ਕਰਕੇ ਪੁਲੀਸ ਮੁਲਾਜ਼ਮਾਂ ਦਾ ਧੰਨਵਾਦ ਕੀਤਾ,ਕੈਂਪ ਦੌਰਾਨ ਬਾਬਾ ਫਤਹਿ ਸਿੰਘ ਜੀ ਵੈਲਫੇਅਰ ਸੁਸਾਈਟੀ ਵੱਲੋ ਸੰਦੀਪ ਸਿੰਘ ਹੁਸੈਨਪੁਰ ਰਣਜੀਤ ਸਿੰਘ (ਗੱਗਾ) ਅਰਗੋਵਾਲ, ਗੁਰ ਸਿਮਰਨਜੋਤ ਸਿੰਘ ਅਰਗੋਵਾਲ,ਦਲਜਿੰਦਰ ਸਿੰਘ ਅਤਵਾਰਾਪੁਰ, ਰਜਤ ਠਾਕੁਰ ਜਨੌੜੀ, ਰਿਤਿਕ ਡਡਵਾਲ ਜਨੌੜੀ, ਜਾਨੂ ਗੜ੍ਹਦੀਵਾਲਾ ਅਤੇ ਸ਼ਹੀਦ ਭਗਤ ਸਿੰਘ ਵੈੱਲਫੇਅਰ ਅਤੇ ਬਲੱਡ ਸੇਵਾ ਸੁਸਾਈਟੀ ਵੱਲੋ ਸਿਕੰਦਰ ਘੋਗਰਾ (ਪ੍ਰਧਾਨ), ਰਾਜਾ ਦਸੂਹਾ (ਜਰਨਲ ਸੈਕਟਰੀ), ਕਮਲ ਦਸੂਹਾ (ਵਾਈਸ ਪ੍ਰਧਾਨ) ਨੇ ਕੈਂਪ ਵਿੱਚ ਸ਼ਾਮਿਲ ਡਾਕਟਰ ਅਜੇ ਥੱਮਣ ਤੇ ਸਟਾਫ, ਪੁਲਸ ਮੁਲਾਜ਼ਮ ਦਾ ਧੰਨਵਾਦ ਕੀਤਾ ਗਿਆ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply