latest : ਦਸ਼ਮੇਸ਼ ਨਗਰ ਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ, ਸਤਵਿੰਦਰ ਸਿੰਘ, ਇੰਦਰਜੀਤ ਸਿੰਘ ਹੈਪੀ) ਹੁਸ਼ਿਆਰਪੁਰ ਦੇ ਦਸ਼ਮੇਸ ਨਗਰ ਚ  ਅੱਜ ਤੜਕਸਾਰ ਧੰਨ ਧੰਨ ਬਾਬਾ ਦੀਪ ਸਿੰਘ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ ਗਈ।

ਇਹ ਪ੍ਰਭਾਤ ਫੇਰੀ ਗੁਰਦੁਆਰਾ ਸ਼ਹੀਦਾਂ ਤੋਂ ਸ਼ੁਰੂ ਹੋ ਕੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਦੋਆਬਾ ਜੋਨ ਦੇ ਇੰਚਾਰਜ ਚਰਨਦੀਪ ਸਿੰਘ ਖਾਲਸਾ ਦਸ਼ਮੇਸ਼ ਦੇ ਗ੍ਰਹਿ ਤੇ ਸੰਪੰਨ ਹੋਈ।  

ਪ੍ਰਭਾਤ ਫੇਰੀ ਚ ਸ਼ੁਭ ਕਰਮਨ ਸੇਵਾ ਸੋਸਾਇਟੀ ਦੇ ਚੇਅਰਮੈਨ ਰਛਪਾਲ ਸਿੰਘ, ਲੋਕ ਇੰਨਸਾਫ ਪਾਰਟੀ ਦੇ ਜਗਵਿੰਦਰ ਸਿੰਘ ਮਿੰਟੂ, ਗੁਰਜੀਤ ਸਿੰਘ, ਮਾਸਟਰ ਜਰਨੈਲ ਸਿੰਘ, ਅਮ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ ਸੋਨੂੰ, ਗੁਰਪ੍ਰੀਤ ਸਿੰਘ, ਸਰਬਨੀਤ ਕੌਰ, ਅਮਨਦੀਪ ਕੌਰ ਤੇ ਹੋਰ ਸੰਗਤ ਹਾਜਿਰ ਸੀ।

Related posts

Leave a Reply