ਗੋਲਡਨ ਕਾਲਜ ਦੇ ਵਿਦਿਆਰਥੀ ਨੇ ਰਾਸ਼ਟਰੀ ਪਧੱਰ ਦੇ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਸੀਨੀਅਰ ਵਿਚ ਸੋਨੇ ਚਾਂਦੀ ਤੇ ਤਾਂਬੇ ਦੇ ਮੈਡਲ ਜਿੱਤੇ

ਅੰਤਰਰਾਸ਼ਟਰੀ ਮੁਕਾਬਲੇ ਵਿੱਚ ਭਾਗ ਲੈਣ ਲਈ ਜਾਵੇਗਾ ਅਮਰੀਕਾ : ਡਾ. ਮੋਹਿਤ ਮਹਾਜਨ

ਗੁਰਦਾਸਪੁਰ 25 ਦਸੰਬਰ ( ਅਸ਼ਵਨੀ ) :- ਗੋਲਡਨ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਹਰਦੋਛਨੀ ਰੋਡ ਗੁਰਦਾਸਪੁਰ ਦੇ ਐਮ ਟੈਂਕ ਦੇ ਹੋਣਹਾਰ ਵਿਦਿਆਰਥੀ ਰਾਹੂਲ ਵਾਸ਼ਿਸਟ ਨੇ ਅੰਤਰ-ਰਾਸ਼ਟਰੀ ਪਧੱਰ ਤੇ ਪਾਵਰ ਲਿਫਟਿੰਗ ਗੇਮ ਵਿੱਚ ਸਫਲਤਾ ਹਾਸਲ ਕਰਨ ਦੇ ਜ਼ੋਰ ਤੇ ਕੈਲੇਫੋਰਨੀਆ ਵਿੱਚ ਜਾਣ ਲਈ ਆਪਣੀ ਜਗਾ ਬਨਾਈ ਹੈ । ਗੋਲਡਨ ਕਾਲਜ ਦੇ ਇਸ ਵਿਦਿਆਰਥੀ ਖਿਡਾਰੀ ਦੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਗੋਲਡਨ ਗਰੁਪ ਦੇ ਚੈਅਰਮੈਨ ਡਾ. ਮੋਹਿਤ ਮਹਾਜਨ ਨੇ ਦਸਿਆਂ ਕਿ ਖਿਡਾਰੀ ਰਾਹੁਲ ਵਸ਼ਿਸਟ ਨੇ ਆਪਣੀ ਖੇਡ ਦੀ ਤਾਕਤ ਅਤੇ ਮੇਹਨਤ ਦੇ ਨਾਲ ਜਿੱਥੇ ਇਕ ਪਾਸੇ ਅੰਤਰ-ਰਾਸ਼ਟਰੀ ਪਧੱਰ ਤੇ ਆਪਣੇ ਦੇਸ਼ ਭਾਰਤ ਦਾ ਮਾਨ ਵਧਾਇਆ ਹੈ ਊਥੇ ਦੂਜੇ ਪਾਸੇ ਪੰਜਾਬ ਅਤੇ ਗੋਲਡਨ ਗਰੁਪ ਲਈ ਬਹੁਤ ਹੀ ਮਾਨ ਵਾਲਾ ਕੰਮ ਕੀਤਾ ਹੈ ਚੈਅਰਮੈਨ ਡਾਕਟਰ ਮੋਹਿਤ ਮਹਾਜਨ ਨੇ ਕਿਹਾ ਕਿ ਸਾਹਿਲ ਵਸ਼ਿਸ਼ਟ ਨੇ ਰਾਸ਼ਟਰੀ ਪਧੱਹ ਤੇ ਵੀ ਕਈ ਇਨਾਮ ਜਿੱਤੇ ਹਨ ਜਿਨਾਂ ਵਿੱਚ ਆਲ ਇੰਡਿਆ ਸੀਨੀਅਰ ਪਾਵਰ ਲਿਫਟਿੰਗ ਚੈਮਪੀਅਨਸ਼ਿਪ ਵਿੱਚ ਗੋਲ਼ਡ ਮੈਡਲ , ਇਕਵਿਪਡ ਪਾਵਰ ਲਿਫਟਿੰਗ ਵਿੱਚ ਸਿਲਵਰ ਮੈਡਲ ਅਤੇ ਡੈਡਲਿਫਟ ਵਿੱਚ ਰਜਤ ਮੈਡਲ ਲੈ ਕੇ ਰਾਸ਼ਟਰੀ ਪਧੱਰ ਤੇ ਸਫਲਤਾ ਹਾਸਲ ਕੀਤੀ ਹੈ ।
               
ਗੋਲਡਨ ਕਾਲਜ ਦੇ ਡਾਇਰੈਕਟਰ ਇੰਜੀ. ਰਾਘਵ ਮਹਾਜਨ ਨੇ ਵੀ ਪ੍ਰਤਿਭਾਸ਼ਾਲੀ ਵਿਦਿਆਰਥੀ ਖਿਡਾਰੀ ਦੀ ਬੇਹੱਦ ਪ੍ਰਸ਼ੰਸ਼ਾ ਕੀਤੀ ਅਤੇ ਅਜਿਹੇ ਵਿਦਿਆਰਥੀ ਨੂੰ ਦੇਸ਼ ਦਾ ਮਾਨ ਸੰਨਮਾਨ ਕਿਹਾ ।ਉਂਨਾਂ ਨੇ ਹੋਰ ਕਿਹਾ ਕਿ ਗੋਲਡਨ ਗਰੁਪ ਹਮੇਸ਼ਾ ਹੀ ਵਿਦਿਆਰਥੀਆ ਨੂੰ ਚੰਬੜੀ ਪੜਾਈ ਅਤੇ ਖੇਡਾਂ ਵਿੱਚ ਮੋਹਰੀ ਰਹਿਣ ਦੀ ਪ੍ਰੇਰਣਾ ਦਿੰਦਾ ਰਿਹਾ ਹੈ । ਇਸ ਮੋਕਾਂ ਤੇ ਗੋਲਡਨ ਕਾਲਜ ਦੇ ਪ੍ਰਿੰਸੀਪਲ ਡਾ. ਲਖਵਿੰਦਰ ਸਿੱਘ ਨੇ ਵੀ ਖਿਡਾਰੀ ਰਾਹੂਲ ਵਾਸ਼ਿਸਟ ਦੇ ਅਮਰੀਕਾ ਜਾਣ ਅਤੇ ਆਪਣੀ ਖੇਡ ਨੂੰ ਚਾਰ ਚੰਨ ਲਗਾਉਣ ਦੀ ਕਾਮਨਾ ਕੀਤੀ । ਇਸ ਮੋਕਾਂ ਤੇ ਗੋਲਡਨ ਕਾਲਜ ਆਫ ਮੈਨਜਮੈਂਟ ਅਤੇ ਇੰਸਟੀਚਿਊਟ ਦੀ ਪ੍ਰਿੰਸੀਪਲ ਡਾ. ਜਸਪਿੰਦਰ ਕੋਰ ਵੀ ਹਾਜ਼ਰ ਸਨ ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply