ਸੈਂਟਰਲ ਕੋਪਰੇਟਿਵ ਬੈਂਕ ਗੜ੍ਹਦੀਵਾਲਾ ਵਲੋਂ ਪਿੰਡ ਚਿੱਪੜਾ ਵਿਖੇ ਵਿੱਤੀ ਸਾਖਰਤਾ ਕੈਂਪ ਆਯੋਜਿਤ

ਗੜ੍ਹਦੀਵਾਲਾ 29 ਦਸੰਬਰ (ਚੌਧਰੀ) : ਹੁਸ਼ਿਆਰਪੁਰ ਸੈਂਟਰਲ ਕੋਪਰੇਟਿਵ ਬੈਂਕ ਗੜ੍ਹਦੀਵਾਲਾ ਵਲੋਂ ਨਬਾਰਡ ਦੇ ਸਹਿਜੋਗ ਨਾਲ ਪਿੰਡ ਚਿੱਪੜਾ ਵਿਖੇ ਵਿੱਤੀ ਸਾਖਰਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਐਫ ਐਲ ਸੀ ਕੌਸਲਰ ਗੁਰਤੇਜ ਸਿੰਘ ਨੇ ਲੋਕਾਂ ਨੂੰ ਵਿੱਤੀ ਅਸਾਸੇ ਵਧਾਉਣ ,ਬੱਚਤ ਤੇ ਸੰਜਮ ਦੀ ਆਦਤ ਅਪਨਾਉਣ ਦਾ ਜ਼ੋਰ ਦਿੰਦਿਆ ਸਹਿਕਰੀ ਬੈਂਕ ਰਾਹੀਂ ਨਬਾਰਦ ਦੀਆਂ ਵੱਖ ਵੱਖ ਸਕੀਮਾ ਜਿਵੇਂ ਸੈਲਫ ਹੈਲਪ ਗਰੁੱਪ ਜੁਆਇੰਨ ਲਾਈਵਿਲਟੀ ਗਰੁੱਪ ਪ੍ਰਧਾਨ ਮੰਤਰੀ ਸੁਰਾਕਸ਼ਾ ਬੀਮਾ ਯੋਜਨਾ ਆਦਿ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਬੈਂਕ ਵਲੋਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਡੇਅਰੀ ਫਾਰਮਿੰਗ ਲਈ ਕਰਜਾ ,ਮਕਾਨ ਉਸਾਰੀ ਲਈ ਕਰਜਾ ਸੋਲਰ ਪਾਵਰ ਪਲਾਂਟ ਲਈ ਗ੍ਰੀਨ ਐਨਾਰਜੀ ਸਕੀਮ ਤਹਿਤ ਕਰਜਾ ਉੱਚ ਸਿੱਖਿਆ ਲਈ ਕਰਜਾ ਦਿੱਤਾ ਜਾ ਰਿਹਾ ਹੈ।ਕੈਂਪ ਦੌਰਾਨ ਬੈਂਕ ਮੈਨੇਜਰ ਰੋਹਿਤ ਕੌਸ਼ਲ ਫੀਲਡ ਐਗਜੀਕਟਿਵ ਸੁਖਦੇਵ ਸਿੰਘ ਸੁੱਖਾ,ਸਕੱਤਰ ਲਖਵੀਰ ਸਿੰਘ,ਐਗਰੀਕਲਚਰਲ ਡਿਪਾਰਟਮੈਂਟ ਤੋਂ ਮੈਡਮ ਗੁਰਪ੍ਰੀਤ ਕੌਰ (ਏ ਡੀ ਓ) ਅਤੇ ਮੈਡਮ ਮਨਮੀਤ ਕੌਰ(ਏ ਐਸ ਆਈ) ਤੇ ਹੋਰ ਵਿਸੇਸ਼ ਤੋਰ ਤੇ ਹਾਜਿਰ ਸਨ। ਐਗਰੀਕਲਚਰਲ ਡਿਪਾਰਟਮੈਂਟ ਤੋਂ ਮੈਡਮ ਗੁਰਪ੍ਰੀਤ ਕੌਰ (ADO) ਵਲੋਂ ਕਿਸਾਨ ਵੀਰਾਂ ਨੂੰ ਫ਼ਸਲਾਂ ਦੀ ਸਾਂਭ ਸੰਭਾਲ ਬਾਰੇ ਜਾਣਕਰੀ ਦਿੱਤੀ ਗਈ ਅਤੇ ਨਦੀਨਾ ਦੀ ਰੋਕਥਾਮ ਲਈ ਸਹੀ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਕਰਨ ਬਾਰੇ ਜਾਣਕਰੀ ਦਿੱਤੀ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply