ਸ਼੍ਰੀ ਹਰਗੋਬਿੰਦ ਸੇਵਾ ਸੁਸਾਇਟੀ ਦਸੂਹਾ ਵੱਲੋਂ ਖੂਨਦਾਨ ਕੈਂਪ ਦੌਰਾਨ 80 ਯੂਨਿਟ ਖੂਨ ਇਕੱਠਾ




ਦਸੂਹਾ 1 ਜਨਵਰੀ (ਚੌਧਰੀ) : ਅੱਜ ਨਵੇਂ ਸਾਲ ਦੀ ਆਮਦ ਦੇ ਸਾਹਿਬ ਸ਼੍ਰੀ ਹਰਗੋਬਿੰਦ ਸੇਵਾ ਸੁਸਾਇਟੀ ਦਸੂਹਾ ਵੱਲੋਂ ਹਰ ਸਾਲ ਦੀ ਤਰਾਂ ਚਾਰ ਸਹਿਬਜ਼ਾਦਿਆਂ ਦੀ ਯਾਦ ਵਿੱਚ ਸਲਾਨਾ ਖੂਨ ਦਾਨ ਕੈਂਪ ਆਯੋਜਿਤ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਇਲਾਕੇ ਦੇ ਖੂਨਦਾਨੀਆਂ ਨੇ ਹਾਜ਼ਰੀ ਲਗਵਾਈ ਅਤੇ  ਦੇ ਕਰੀਬ ਯੂਨਿਟ ਖੂਨ ਦਾਨ ਕੀਤਾ ।ਇਸ ਮੌਕੇ ਸੱਭ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਖੂਨ ਦਾਨ ਕੈਂਪ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਸ.ਗੁਰਪ੍ਰੀਤ ਸਿੰਘ ਬੀ ਡੀ ਪੀ ਓ ਦਸੂਹਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਕੇ ਆਪਣੇ ਕਰ ਕਮਲਾਂ ਦੇ ਨਾਲ ਰਿਬਨ ਕੱਟ ਕੇ ਅਤੇ ਖੁਦ ਖੂਨ ਦਾਨ ਦਾਨ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ।

ਇਸ ਕੈਂਪ ਦੌਰਾਨ 80 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਸ ਮੌਕੇ ਆਏ ਹੋਏ ਸਾਰੇ ਹੀ ਖੂਨਦਾਨੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕੈਂਪ ਦੌਰਾਨ ਸਿਵਿਲ ਹਸਪਤਾਲ ਦਸੂਹਾ ਦੀ ਮੈਡੀਕਲ ਟੀਮ ਦੁਆਰਾ ਬਹੁਤ ਅਹਿਮ ਭੂਮਿਕਾ ਨਿਭਾਈ ਗਈ। ਇਸ ਮੌਕੇ ਖੂਨ ਦਾਨ ਕਰਨ ਵਾਲੇ ਸਾਰੇ ਹੀ ਵਲੰਟੀਅਰਜ਼ ਲਈ ਰਿਫਰੈਸ਼ਮੈਂਟ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਕੈਂਪ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਕੈਂਪ ਵਿੱਚ ਆਏ ਸਾਰੇ ਹੀ ਸਹਯੋਗੀ ਸੱਜਣਾ ਦੁਆਰਾ ਸਾਹਿਬ  ਸ਼੍ਰੀ ਹਰਗੋਬਿੰਦ ਸੇਵਾ ਸੁਸਾਇਟੀ ਦਸੂਹਾ ਦੇ ਮੈਬਰਾਂ ਦੁਆਰਾ ਸਮਾਜ ਸੇਵਾ ਅਤੇ ਮਾਨਵ ਕਲਿਆਣ ਲਈ ਕੀਤੇ ਜਾ ਰਹੇ  ਯਤਨਾਂ ਦੀ ਭਰਭੂਰ ਸ਼ਲਾਘਾ ਕੀਤੀ ਗਈ ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply