ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 86 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ 2 ਜਨਵਰੀ (ਚੌਧਰੀ) : ਅੱਜ ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 86ਵੇਂ ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ।ਇਸ ਮੌਕੇ ਮਨਦੀਪ ਸਿੰਘ ਭਾਨਾ, ਸੁਖਦੇਵ ਸਿੰਘ ਮਾਂਗਾ, ਗੁਰਮੇਲ ਸਿੰਘ ਬੁੱਢੀ ਪਿੰਡ ,ਅਵਤਾਰ ਸਿੰਘ ਮਾਨਗਡ਼੍ਹ, ਤਰਸੇਮ ਸਿੰਘ ਅਰਗੋਵਾਲ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਕਿਸਾਨਾਂ ਦੇ ਨਾਲ ਨਾਲ ਦੇਸ਼ ਦੇ ਹਰ ਵਰਗ ਦੇ ਲੋਕਾਂ ਦਾ ਰੋਹ ਵਧਦਾ ਵਧਦਾ ਜਾ ਰਿਹਾ ਹੈ, ਕਿਉਂਕਿ ਮੋਦੀ ਸਰਕਾਰ ਖੇਤੀ ਵਿਰੋਧੀ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਇਸ ਮੰਜ਼ਲ ਮਸਲੇ ਨੂੰ ਹੋਰ ਲਟਕਾ ਰਹੀ ਹੈ। ਉਨ੍ਹਾਂ ਕਿਹਾ ਕਿ ਠੰਢ ਦੇ ਮੌਸਮ ਵਿੱਚ ਬੱਚੇ ,ਜਵਾਨ ,ਬਜ਼ੁਰਗ ਅਤੇ ਬੀਬੀਆਂ ਜੋ ਦਿੱਲੀ ਵਿਖੇ ਸੰਘਰਸ਼ ਵਿਚ ਬੈਠੀਆਂ ਹਨ, ਉਨ੍ਹਾਂ ਬਾਰੇ ਵੀ ਮੋਦੀ ਸਰਕਾਰ ਨੂੰ ਕੋਈ ਖਿਆਲ ਨਹੀਂ। ਉਨ੍ਹਾਂ ਕਿਹਾ ਕਿ ਇਸਦੇ ਬਾਵਜੂਦ ਵੀ ਕਿਸਾਨ ਇਸ ਸੰਘਰਸ਼ ਵਿੱਚ ਤਨਦੇਹੀ ਨਾਲ ਡਟੇ ਹੋਏ ਹਨ ਅਤੇ ਉਦੋਂ ਤਕ ਸੰਘਰਸ਼ ਕਰਦੇ ਰਹਿਣਗੇ ਜਦ ਤੱਕ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ।ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਖੇਤੀ ਵਿਰੋਧੀ ਬਣਾਏ ਕਾਲੇ ਕਾਨੂੰਨਾਂ ਨੂੰ ਹਰ ਕੀਮਤ ਤੇ ਰੱਦ ਕਰਨਾ ਹੀ ਪਵੇਗਾ ਨਹੀਂ ਤਾਂ ਮੋਦੀ ਸਰਕਾਰ ਨੂੰ ਇਸ ਦੇ ਨਤੀਜੇ ਗੰਭੀਰ ਰੂਪ ਵਿਚ ਭੁਗਤਣੇ ਪੈ ਸਕਦੇ ਹਨ।ਇਸ ਮੌਕੇ ਮਾਸਟਰ ਗੁਰਚਰਨ ਸਿੰਘ ਕਾਲਰਾ,ਡਾ ਮੋਹਨ ਸਿੰਘ ਮੱਲ੍ਹੀ,ਪ੍ਰਭਜੋਤ ਸਿੰਘ ਪੰਡੋਰੀ ,ਅਨਵਰ ਸਿੰਘ ਬੂਰੇਜੱਟਾਂ,ਕੁਲਦੀਪ ਸਿੰਘ ਭਾਨਾ,ਹਰਿੰਦਰ ਸਿੰਘ ਪੰਡੋਰੀ,ਮਨਦੀਪ ਸਿੰਘ ਭਾਨਾ, ਗੁਰਨਾਮ ਸਿੰਘ ਡੱਫਰ,ਜੀਤ ਸਿੰਘ, ਪਰਮਜੀਤ ਸਿੰਘ,ਨਿਰਮਲ ਸਿੰਘ ਮਾਨਗਡ਼੍ਹ,ਹਰਜੀਤ ਸਿੰਘ ਮਿਰਜਾਪੁਰ,ਪਰਮਿੰਦਰ ਸਿੰਘ ਮਿਰਜਾਪੁਰ,ਬਲਕਾਰ ਸਿੰਘ ਚਿੱਪੜਾ, ਹਰਵਿੰਦਰ ਸਿੰਘ ਚਿਪਡ਼ਾ,ਮਹਿੰਦਰ ਸਿੰਘ ,ਜਗਜੀਤ ਸਿੰਘ,ਜਰਨੈਲ ਸਿੰਘ,ਗੋਪਾਲ ਕ੍ਰਿਸ਼ਨ ਭਾਨਾ, ਜਤਿੰਦਰ ਸਿੰਘ ਸੱਗਲਾਂ,ਗੁਰਦੀਪ ਸਿੰਘ, ਸਿਮਰਤਪਾਲ ਸਿੰਘ ਆਦਿ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply