LATEST NEWS: SSP ਨਵਜੋਤ ਮਾਹਲ ਦੇ ਨਿਰਦੇਸ਼ਾਂ ਤੇ ਮੇਹਟੀਆਣਾ ਪੁਲਿਸ ਵਲੋਂ 2 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ

ਮੇਹਟੀਆਣਾ , ਹੁਸ਼ਿਆਰਪੁਰ (ਆਦੇਸ਼ ) : ਪੰਜਾਬ ਸਰਕਾਰ ਅਤੇ ਡੀ ਜੀ ਪੀ ਸਾਹਿਬ ਪੰਜਾਬ ਜੀ ਦੀਆਂ ਹਦਾਇਤਾਂ ਤੇ ਸ਼੍ਰੀ ਨਵਜੋਤ ਸਿੰਘ ਮਾਹਲ
ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸਾ ਅਤੇ ਸ੍ਰੀ ਰਵਿੰਦਰਪਾਲ ਸਿੰਘ ਸੰਧੂ
ਪੀ.ਪੀ.ਐਸ, ਐਸ.ਪੀ ਇੰਨਵੈਸਟੀਗੇਸ਼ਨ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਨਸ਼ੀਲੀਆਂ ਵਸਤੂਆਂ ਦੀ ਸਮੱਗਲਿਗ
ਕਰਨ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ।
ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਡੀ.ਐਸ.ਪੀ ਸ੍ਰੀ ਗੁਰਪ੍ਰੀਤ ਸਿੰਘ ਸਬ ਡਵੀਜਨ ਰੂਲਰ
ਹੁਸ਼ਿਆਰਪੁਰ ਅਤੇ ਡੀ.ਐਸ.ਪੀ ਸ੍ਰੀ ਅਮਰਨਾਥ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ S। ਦੇਸ ਰਾਜ ਮੁੱਖ ਅਫਸਰ ਥਾਣਾ ਮੇਹਟੀਆਣਾ
ਦੀ ਹਦਾਇਤਾਂ ਦੀਆਂ ਇੰਨ ਬਿੰਨ ਪਾਲਣਾ ਕਰਦੇ ਹੋਏ ਮਿਤੀ 02-01-2021 ਨੂੰ S। ਗੁਰਦੀਪ ਸਿੰਘ 92/RR ਸਮੇਤ ਪੁਲਿਸ
ਪਾਰਟੀ ਦੇ ਬਾ ਸਵਾਰੀ ਪਰਾਈਵੇਟ ਗੱਡੀ ਬਰਾਏ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਅਤੇ ਸ਼ਿਫਟਿੰਗ ਨਾਕਾਬੰਦੀ ਦੇ ਸਬੰਧ ਵਿਚ
ਪਿੰਡ ਫੁਗਲਾਣਾ ਮੌਜੂਦ ਸੀ। ਪਿੰਡ ਭੁੰਗਰਨੀ ਸਕੂਲ ਦੀ ਗਰਾਉਂਡ ਵੱਲੋਂ ਇੱਕ ਮੋਨਾ ਨੋਜਵਾਨ ਵਿਅਕਤੀ ਪੈਦਲ ਆਉਦਾ
ਦਿਖਾਈ ਦਿੱਤਾ ਜਿਸ ਦੇ ਹੱਥ ਵਿਚ ਇਕ ਵਜਨਦਾਰ ਲਿਫਾਫਾ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਪਿੱਛੇ
ਮੁੜਨ ਲੱਗਾ ਜਿਸ ਨੂੰ ਸ਼ੱਕ ਦੇ ਬੇਨਾਹ ਤੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕੀਤਾ ਗਿਆ ਜਿਸ ਨੇ ਆਪਣਾ ਨਾਮ
ਜੋਗਿੰਦਰ ਸਿੰਘ ਪੁਤਰ ਮੱਖਣ ਸਿੰਘ ਵਾਸੀ ਭੁੰਗਰਨੀ ਥਾਣਾ ਮੇਹਟੀਆਣਾ ਦੱਸਿਆ ਅਤੇ ਉਸ ਦੇ ਹੱਥ ਵਿਚ ਫੜੇ ਲਿਫਾਫਾ
ਤਲਾਸ਼ੀ ਕਰਨ ਤੇ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ ਜੋ ਵਜਨ ਕਰਨ ਤੇ 2 ਕਿਲੋ ਗ੍ਰਾਮ ਹੋਏ ।ਜਿਸ ਤੇ ਉਕਤ ਜੋਗਿੰਦਰ ਸਿੰਘ ਦੇ
ਖਿਲਾਫ ਐਨ.ਡੀ.ਪੀ.ਐਸ ਐਕਟ ਤਹਿਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ।
ਰਜ ਮੁੱਕਦਮਾ:-ਮੂੰ ਨੰ. 1 ਮਿਤੀ 2-1-2021 ਅ/ਧ 15-61-85 ਐਨ.ਡੀ.ਪੀ.ਐਸ ਐਕਟ ਥਾਣਾ ਮੇਹਟੀਆਣਾ
ਦੋਸੀ:- 1. ਜੋਗਿੰਦਰ ਸਿੰਘ ਪੁਤਰ ਮੱਖਣ ਸਿੰਘ ਵਾਸੀ ਭੁੰਗਰਨੀ ਥਾਣਾ ਮੇਹਟੀਆਣਾ
ਬਰਾਮਦਗੀ:-2 ਕਿਲੋ ਗ੍ਰਾਮ ਡੋਡੇ
ਦੂਰਾ
ਪੋਸਤ

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply