LATEST : ਬਾਂਹ ਮਰੋੜੇ ਜਾਣ ਤੋਂ ਦੁਖੀ ਅਧਿਆਪਕ ਜਥੇਬੰਦੀਆਂ ਨੇ ਵੀ ਸਿੱਖਿਆ ਮੰਤਰੀ ਦੀ ਲੱਤ ਨੂੰ ਰੱਸੀ ਪਾਉਣ ਦੀ ਤਿਆਰੀ ਆਰੰਭੀ

 

HOSHIARPUR (ADESH PARMINDER SINGH) ਸਿੱਖਿਆ ਮੰਤਰੀ ਵਲੋਂ ਸੋਨੀ ਵਲੋਂ ਅਧਿਆਪਕਾਂ ਦੀ ਲੋਹੜੀ ਤੋਂ ਬਾਅਦ ਬਾਂਹ ਮਰੋੜਨ ਬਾਅਦ ਏਧਰ-Àਧਰ ਬਿਖਰੀਆਂ ਅਧਿਆਪਕ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਹੋਣ ਲਈ ਮਜਬੂਰ ਕਰ ਦਿੱਤਾ ਹੈ। ਬਾਂਹ ਮਰੋੜੇ ਜਾਣ ਤੋਂ ਦੁਖੀ ਅਧਿਆਪਕ ਜਥੇਬੰਦੀਆਂ ਨੇ ਵੀ ਸਿੱਖਿਆ ਮੰਤਰੀ ਦੀ ਲੱਤ ਨੂੰ ਰੱਸੀ ਪਾਉਣ ਦੀ ਤਿਆਰੀ ਆਰੰਭ ਦਿੱਤੀ ਹੈ ਤੇ ਜਲੰਧਰ ਦੇ ਦੇਸ਼ ਭਗਤ ਯਾਦਗਾਰੀ ਹਾਲ ਤੋਂ ਤਿਆਰੀ ਖਿੱਚ ਦਿੱਤੀ ਹੈ। ਅਦਿਆਪਕ ਜਥੇਬੰਦੀਆਂ ਨੇ 22 ਜਨਵਰੀ ਤੋਂ ਜਿਲਾ ਭਰ ਚ ਧਰਨੇ ਪ੍ਰਦਰਸ਼ਨ ਦਾ ਐਲਾਨ ਕਰਨ ਤੋਂ ਅਲਾਵਾ ਸਿੱਖਿਆ ਮੰਤਰੀ ਨੂੰ ਸਾਂਝੇ ਫਰੰਟ ਤੇ 27 ਜਨਵਰੀ ਨੂੰ ਘੇਰਨ ਦਾ ਮਨ ਬਣਾ ਲਿਆ ਹੈ। ਉਧਰ ਦੂਜੀਆਂ ਖੱਬੇ-ਪੱਖੀ ਪਾਰਟੀਆਂ ਤੋਂ ਇੱਕ ਕਦਮ ਅੱਗੇ ਵਧਦੇ ਹੋਏ ਆਮ ਆਦਮੀ ਪਾਰਟੀ ਨੇ ਅਧਿਆਪਕਾਂ ਦਾ ਸਿਆਸੀ ਲਾਹਾ ਖੱਟਣ ਲਈ ਪੂਰੀ ਤਿਆਰੀ ਕਰ ਲਈ ਹੈ ਤੇ ਉਹ ਵੀ ਅਧਿਆਪਕਾਂ ਦੇ ਧਰਨਿਆਂ ਚ ਸ਼ਾਮਿਲ ਹੋ ਸਕਦੀ ਹੈ। ਅਗਰ ਰਾਜਨੀਤਿਕ ਮਾਹਰਾਂ ਦੀ ਮੰਨੀਏ ਤਾਂ ਅਧਿਆਪਕਾਂ ਦਾ ਪਿੰਡਾਂ ਵਿੱਚ ਵਧੀਆ ਅਕਸ ਮੰਨਿਆ ਜਾਂਦਾ ਹੈ, ਸ਼ਾਇਦ ਇਹੀ ਵਜਹ ਸੀ ਕਿ ਅਧਿਆਪਕਾਂ ਦੀਆਂ ਤਾਨਾਸ਼ਾਹੀ ਰਵੱਈਏ ਨਾਲ ਕੀਤੀਆਂ ਬਦਲੀਆਂ ਤੋਂ ਔਖੇ ਅਨੇਕਾਂ ਪਿੰਡ ਨਿਵਾਸੀਆਂ ਨੇ ਗੁੱਸੇ ਚ ਆ ਕੇ ਸਕੂਲਾਂ ਨੂੰ ਤਾਲੇ ਵੀ ਜੜ ਦਿੱਤੇ ਸਨ। ਰਾਜਨੀਤਿਕ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਜੇ ਟਕਸਾਲੀ ਅਕਾਲੀ ਦਲ, ਖਹਿਰਾ ਏਕਤਾ ਪਾਰਟੀ, ਗਾਂਧੀ ਪਾਰਟੀ, ਆਪ, ਛੋਟੇਪੁਰ ਪਾਰਟੀ, ਬੈਂਸ ਭਰਾ ਪਾਰਟੀ ਤੇ ਸਭ ਤੋਂ ਵੱਡੀ ਗੱਲ ਜੇ ਬਸਪਾ ਪਾਰਟੀ ਇੱਕ ਪਲੇਟਫਾਰਮ ਤੇ ਆ ਗਈਆਂ ਤਾਂ ਜਿੱਥੇ ਕਾਂਗਰਸ ਨੂੰ ਇਸ ਗਠਜੋੜ ਤੋਂ ਜਿੱਥੇ ਜਬਰਦਸਤ ਟੱਕਰ ਮਿਲੇਗੀ ਉੱਥੇ ਜਿੱਤ –ਹਾਰ ਦਾ ਮਾਰਜਿਨ ਬੇਹੱਦ ਘੱਟ ਰਹਿ ਜਾਵੇਗਾ। ਇਸ ਦੌਰਾਨ ਅਗਰ ਲੋਕ ਸਭਾ ਚੋਣਾਂ ਚ ਅਧਿਆਪਕਾਂ ਨੇ ਜੇ ਕਾਂਗਰਸ ਸਰਕਾਰ ਖਿਲਾਫ ਚੋਣ ਪ੍ਰਚਾਰ ਕੀਤਾ ਤਾਂ ਜਿਆਦਾਤਰ ਇਲੈਕਸ਼ਨ ਡਿਊਟੀਆਂ ਵੀ ਉਂੱਨਾ ਦੀਆ ਹੀ ਹੋਣਗੀਆਂ ਜਿਸਦਾ ਕਾਂਗਰਸ ਪਾਰਟੀ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਮੰਨਿਆ ਇਹ ਵੀ ਜਾ ਰਿਹਾ ਹੈ ਕਿ ਟਕਸਾਲੀਆਂ ਦੇ ਗੜ ਗੁਰਦਾਸਪੁਰ ਤੇ ਦੋਆਬੇ ਦੀ ਸੀਟ ਹੁਸ਼ਿਆਰਪੁਰ ਤੇ ਕਾਂਗਰਸ ਪਾਰਟੀ ਨੂੰ ਅਧਿਆਪਕਾਂ ਦੀ ਨਾਰਾਜਗੀ ਦਾ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ।

ਜਲੰਧਰ: ਆਪਣੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਤੇ ਤਨਖ਼ਾਹਾਂ ਘਟਾ ਕੇ ਪੱਕਾ ਕਰਨ ਦੇ ਰੋਸ ਵਿੱਚ ਸਮੁੱਚਾ ਅਧਿਆਪਕ ਵਰਗ ਇੱਕਜੁੱਟ ਹੋ ਗਿਆ ਹੈ ਅਤੇ ਸਰਕਾਰ ਵਿਰੁੱਧ ਵੱਡੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਅਧਿਆਪਕਾਂ ਲੀਡਰ ਆਪੋ-ਆਪਣੀਆਂ ਜਥੇਬੰਦੀਆਂ, ਮੰਚ ਤੇ ਮੋਰਚੇ ਪਾਸੇ ਕਰਕੇ ਸਿਰਫ ਇੱਕ ਅਧਿਆਪਕ ਸ਼ੰਘਰਸ਼ ਕਮੇਟੀ ਪੰਜਾਬ ਦਾ ਗਠਨ ਕਰ ਲਿਆ ਹੈ।

ਅਧਿਆਪਕ ਸੰਘਰਸ਼ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਜਲੰਧਰ ਦੇ ਦੇਸ਼ ਭਗਤ ਯਾਦਗਾਰੀ ਹਾਲ ‘ਚ ਬੈਠਕ ਮਗਰੋਂ ਦੱਸਿਆ ਕਿ ਆਉਣ ਵਾਲੀ 22 ਜਨਵਰੀ ਨੂੰ ਜ਼ਿਲ੍ਹਾ ਪੱਧਰ ‘ਤੇ ਪ੍ਰਦਰਸ਼ਨ ਹੋਣਗੇ ਅਤੇ 27 ਜਨਵਰੀ ਨੂੰ ਸਿੱਖਿਆ ਮੰਤਰੀ ਓਪੀ ਸੋਨੀ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਜਿੰਨਾ ਸਮਾਂ ਆਪਣੇ ਹੱਕ ਲਈ ਲੜਨ ਵਾਲੇ ਅਧਿਆਪਕਾਂ ਨੂੰ ਨੌਕਰੀਓਂ ਕੱਢਣ, ਦੂਰ-ਦੁਰਾਡੇ ਬਦਲੀਆਂ ਕਰਨ ਅਤੇ ਕੱਚੇ ਅਧਿਆਪਕਾਂ ਪੱਕੇ ਕਰਨ ਬਦਲੇ ਤਨਖ਼ਾਹ ਕਟੌਤੀ ਕਰਨ ਵਾਲੇ ਤਾਨਾਸ਼ਾਹ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਵਿਭਾਗ ਵਿੱਚੋਂ ਚੱਲਦਾ ਨਹੀਂ ਕਰਦੀ, ਓਨਾ ਸਮਾਂ ਆਰ-ਪਾਰ ਦਾ ਸ਼ੰਘਰਸ਼ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਅਧਿਆਪਕ ਸੰਘਰਸ਼ ਦਾ ਖਾਮਿਆਜ਼ਾ ਸਰਕਾਰ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਆਉਣ ਵਾਲੀ 27 ਜਨਵਰੀ ਨੂੰ ਅਧਿਆਪਕ ਲੀਡਰ ਸਟੇਜ ਤੋਂ ਬਹੁਤ ਵੱਡੇ ਐਲਾਨ ਕਰਨਗੇ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਟੋਟਿਆਂ ਵਿੱਚ ਵੰਡੇ ਹੋਏ ਸੰਘਰਸ਼ਸ਼ੀਲ ਅਧਿਆਪਕ ਜਥੇਬੰਦਕ ਤੌਰ ‘ਤੇ ਇੱਕਜੁੱਟ ਹੋਏ ਹਨ ਅਤੇ ਸਰਕਾਰ ਨਾਲ ਮੁੜ ਤੋਂ ਮੱਥਾ ਲਾਉਣ ਦੇ ਕਮਰਕੱਸੇ ਕਰ ਰਹੇ ਹਨ।

ਸਾਂਝਾ ਅਧਿਆਪਕ ਮੋਰਚਾ ਗੜ੍ਹਸ਼ੰਕਰ ਦੇ ਅਧਿਆਪਕਾਂ ਨੇ ਟਰਮੀਨੇਟ ਕੀਤੇ ਸਾਥੀਆਂ ਦੇ ਆਰਡਰਾਂ ਦੀਆਂ ਕਾਪੀਆਂ ਸਾੜੀਆਂ

HOSHIARPUR (AJAY JULKA, SATWINDER SINGH) ਪੰਜਾਬ ਸਰਕਾਰ ਵੱਲੋਂ ਐੱਸ. ਐੱਸ. ਏ/ਰਮਸਾ ਤੇ ਅਦਰਸ਼/ਮਾਡਲ ਸਕੂਲਾਂ ਵਿੱਚ ਕੰਮ ਕਰਦੇ 8886 ਅਧਿਆਪਕਾਂ ਦੀਆਂ ਮੌਜੂਦਾ ਤਨਖਾਹਾਂ ਤੇ 75%ਕਟੌਤੀ ਕਰਨ ਦੇ ਫੈਸਲੇ ਨੂੰ ਵਾਪਸ ਕਰਵਾ ਕੇ ਪੂਰੀਆਂ ਤਨਖਾਹਾਂ ਤੇ ਰੈਗੂਲਰ ਕਰਵਾਉਣ ਲਈ ਸੰਘਰਸ਼ ਦੀ ਅਗਵਾਈ ਕਰ ਰਹੇ ਆਗੂਆਂ ਹਰਦੀਪ ਟੋਡਰਪੁਰ, ਭਰਤ ਕੁਮਾਰ, ਹਰਵਿੰਦਰ ਰੱਖੜਾ,ਹਰਜੀਤ ਜੀਦਾ ਤੇ ਦੀਦਾਰ ਮੁੱਦਕੀ ਨੂੰ ਡਾਇਰੈਕਟਰ ਜਨਰਲ ਸਿੱਖਿਆ ਪੰਜਾਬ ਦੇ ਹੁਕਮਾਂ ਅਨੁਸਾਰ ਨੌਕਰੀ ਤੋਂ ਲਾਂਭੇ ਕਰਨ ਖਿਲਾਫ਼ ਸਾਂਝਾ ਅਧਿਆਪਕ ਮੋਰਚਾ ਗੜ੍ਹਸ਼ੰਕਰ ਦੇ ਅਧਿਆਪਕਾਂ ਨੇ ਟਰਮੀਨੇਟ ਕੀਤੇ ਸਾਥੀਆਂ ਦੇ ਆਰਡਰਾਂ ਦੀਆਂ ਕਾਪੀਆਂ ਸਾੜੀਆਂ ਗਈਆਂ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਨਵੀਨਰ ਸੰਦੀਪ ਬਡੇਸਰੋਂ,ਅਜੀਤ ਸਿੰਘ ਰੂਪਤਾਰਾ, ਸਟੇਟ ਕਮੇਟੀ ਮੈਂਬਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐੱਸ. ਐੱਸ. ਏ/ਰਮਸਾ ਅਧਿਆਪਕਾਂ ਨਾਲ ਲਗਾਤਾਰ ਜਬਰ ਕੀਤਾ ਜਾ ਰਿਹਾ ਹੈ,ਜਿਸ ਤਹਿਤ ਪਹਿਲਾਂ ਜਿੱਥੇ ਦਸ-ਦਸ ਸਾਲਾਂ ਤੋਂ ਕੰਮ ਕਰ ਰਹੇ ਅਧਿਆਪਕਾਂ ਦੀਆਂ ਮੌਜੂਦਾ ਤਨਖਾਹਾਂ ਤੇ 75%ਕਟੌਤੀ ਕਰਨ ਦਾ ਨੀਤੀਗਤ ਕਤਲ ਦਾ ਫੁਰਮਾਣ ਜਾਰੀ ਕੀਤਾ, ਫਿਰ ਉਸ ਫੁਰਮਾਣ ਨੂੰ ਨਾ ਮੰਨਣ ਵਾਲੇ ਅਧਿਆਪਕਾਂ ਦੀਆਂ ਜਬਰੀ 200-300ਕਿਲੋਮੀਟਰ ਦੂਰ ਬਦਲੀਆਂ ਕੀਤੀਆਂ ਅਤੇ ਇਸ ਜਬਰ ਖਿਲਾਫ਼ ਸੰਘਰਸ਼ ਦੀ ਅਗਵਾਈ ਕਰਨ ਵਾਲੇ ਅਧਿਆਪਕ ਆਗੂਆਂ ਨੂੰ ਮੁਅੱਤਲ ਕਰਕੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਹੇਠ ਅਧਿਆਪਕਾਂ ਦਾ ਸੰਘਰਸ਼ 56ਦਿਨ ਪੱਕੇ ਧਰਨੇ ਦੇ ਰੂਪ ਵਿੱਚ ਪਟਿਆਲੇ ਜਾਰੀ ਰਿਹਾ, ਜਿਸ ਦਾ ਅੰਤ ਧਰਨੇ ਵਿੱਚ ਆ ਕੇ ਸਿੱਖਿਆ ਮੰਤਰੀ ਦੁਆਰਾ 1ਦਸੰਬਰ ਨੂੰ ਅਧਿਆਪਕਾਂ ਦੀਆਂ ਕੀਤੀਆਂ ਜਬਰੀ ਬਦਲੀਆਂ ਤੇ ਮੁਅੱਤਲੀਆਂ ਤੁਰੰਤ ਰੱਦ ਕਰਨ ਅਤੇ ਅਧਿਆਪਕਾਂ ਦੀ ਤਨਖਾਹ ਕਟੌਤੀ ਦਾ ਫੈਸਲਾ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਤੈਅ ਕਰਵਾ ਕੇ ਉਸ ਵਿੱਚ ਵਿਚਾਰਨ ਦਾ ਐਲਾਨ ਕੀਤਾ ਸੀ ਪਰ 47ਦਿਨ ਬਾਅਦ ਕੀਤਾ ਐਲਾਨ ਪੂਰਾ ਕਰਨ ਦੀ ਬਜਾਇ ਪੰਜਾਬ ਸਰਕਾਰ ਵੱਲੋਂ ਪੰਜ ਅਧਿਆਪਕ ਆਗੂਆਂ ਦੀਆਂ ਸੇਵਾਵਾਂ ਖਤਮ ਕਰਨ ਦਾ ਫੁਰਮਾਣ ਜਾਰੀ ਕਰ ਦੇਣਾ ਸਮੁੱਚੇ ਅਧਿਆਪਕ ਵਰਗ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਸਿੱਖਿਆ ਦੇ ਮਹੌਲ ਨੂੰ ਵਿਗਾੜਨ ਦੇ ਰਾਹ ਤੁਰੀ ਹੋਈ ਹੈ,ਜਿਸ ਦਾ ਜਵਾਬ ਅਧਿਆਪਕ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਕੇ ਦੇਣਗੇ।


ਇਸ ਮੌਕੇ ਡੀਟੀਐਫ ਤੋਂ ਮੁਕੇਸ਼ ਕੁਮਾਰ, ਸੁਖਦੇਵ ਡਾਨਸੀਵਾਲ,ਪੈਨਸ਼ਨਰ ਐਸੋਸੀਏਸ਼ਨ ਤੋਂ ਬਲਵੰਤ ਰਾਮ ਨੇ ਸਿੱਖਿਆ ਸਕੱਤਰ ਤੇ ਸਿੱਖਿਆ ਮੰਤਰੀ ਤੇ ਵਰ੍ਹਦਿਆਂ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਲੋਹੜੀ ਤੇ ਕੀਤੇ ਐਲਾਨ ਮੁਤਾਬਕ ਅਧਿਆਪਕਾਂ ਦੀਆਂ ਬਦਲੀਆਂ ਤੇ ਸਸ਼ਪੈਸ਼ਨਾਂ ਰੱਦ ਕਰਨ ਵਾਲੀ ਪ੍ਰਕਿਰਿਆ ਚਲਾਉਣ ਦੀ ਬਜਾਇ ਸਿੱਖਿਆ ਸਕੱਤਰ ਦੇ ਇਸ਼ਾਰੇ ਤੇ ਅਧਿਆਪਕ ਆਗੂਆਂ ਦੀਆਂ ਸੇਵਾਵਾਂ ਖਤਮ ਕਰਨ ਦੀ ਗੱਲ ਸੁਣਦਿਆਂ ਹੀ ਅਧਿਆਪਕ ਤੇ ਮੁਲਾਜ਼ਮ ਵਰਗ ਵਿੱਚ ਪੰਜਾਬ ਸਰਕਾਰ ਦੇ ਇਸ ਤਾਨਾਸ਼ਾਹੀ ਫੈਸਲੇ ਖਿਲਾਫ਼ ਰੋਹ ਦੀ ਲਹਿਰ ਦੌੜ ਗਈ, ਪੰਜਾਬ ਸਰਕਾਰ ਦਾ ਇਹ ਮਾਰੂ ਫੈਸਲਾ ਸਰਕਾਰ ਦੇ ਪਤਨ ਦਾ ਆਖਰੀ ਕਿੱਲ ਸਾਬਤ ਹੋਵੇਗਾ। 3ਫਰਵਰੀ ਨੂੰ ਪਟਿਆਲਾ ਵਿਖੇ ਵਿਸ਼ਾਲ ਰੋਸ ਰੈਲੀ ਕਰਕੇ ਕਾਂਗਰਸ ਸਰਕਾਰ ਦੇ ਖਿਲਾਫ਼ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ।ਇਸ ਮੌਕੇ ਉਪਰੋਕਤ ਤੋਂ ਇਲਾਵਾ ਐਸਐਸਏ/ਰਮਸਾ ਅਧਿਆਪਕ ਯੂਨੀਅਨ ਤੋਂ ਜ਼ਿਲ੍ਹਾ ਕਨਵੀਨਰ ਬਲਜੀਤ ਸਿੰਘ ,ਜਤਿੰਦਰ ਸਿੰਘ,ਸੁਭਾਸ਼ ਕੁਮਾਰ , ਜੀ ਟੀ ਯੂ ਤੋਂ ਸ਼ਾਮ ਸੁੰਦਰ, ਆਈ ਈ ਵੀ ਯੂਨੀਅਨ ਤੋਂ ਸਤਨਾਮ ਸਿੰਘ,5178 ਤੋਂ ਪਰਮਿੰਦਰ ਪੱਖੋਵਾਲ,ਈਟੀਟੀ ਅਧਿਆਪਕ ਯੂਨੀਅਨ ਤੋਂ ਇੰਦਰਸੁਖਦੀਪ, ਦਿਲਬਾਗ ਸਿੰਘ, ਪ੍ਰਦੀਪ ਕੁਮਾਰ, ਗੁਰਮੇਲ ਸਿੰਘ, ਹੰਸ ਰਾਜ, ਨਰੇਸ਼ ਕੁਮਾਰ ਆਦਿ ਹਾਜਰ ਸਨ।

Related posts

Leave a Reply