ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਕੋਰਸਾਂ ਬਾਰੇ ਸੇਧ ਦੇਣ ਲਈ ਕਾਉਸਲਰਾਂ ਦੀ ਸਿਖਲਾਈ ਵਾਸਤੇ ਸਮਾਂ ਸੂਚੀ ਜਾਰੀ

ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਕੋਰਸਾਂ ਬਾਰੇ ਸੇਧ ਦੇਣ ਲਈ ਕਾਉਸਲਰਾਂ ਦੀ ਸਿਖਲਾਈ ਵਾਸਤੇ ਸਮਾਂ ਸੂਚੀ ਜਾਰੀ

ਚੰਡੀਗੜ੍ਹ, 11 ਜਨਵਰੀ

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਨੌਵੀਂ ਤੋਂ ਬਾਹਰਵੀਂ ਤੱਕ ਦੇ ਵਿਦਿਆਰਥੀਆਂ ਨੂੰ ਨਵੇਂ ਕਿੱਤਾ ਮੁਖੀ ਕੋਰਸਾਂ ਸਬੰਧੀ ਜਾਣਕਾਰੀ ਦੇਣ ਅਤੇ ਉਨ੍ਹਾਂ ਨੂੰ ਸਹੀ ਰਾਹ ਦੀ ਚੋਣ ਕਵਾਉਣ ਲਈ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਚੁਣੇ ਗਏ ਸਕੂਲ ਕਾਉਸਲਰਾਂ ਨੂੰ ਆਨ ਲਾਈਨ ਟ੍ਰੇਨਿੰਗ ਦੇਣ ਦੇ ਵਾਸਤੇ ਸਮਾਂ ਸੂਚੀ ਜਾਰੀ ਕਰ ਦਿੱਤੀ ਹੈ।

Advertisements

ਇਹ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਕੂਲਾਂ ਦੇ ਚੁਣੇ ਹੋਏ ਕਾਉਸਲਰਾਂ ਨੂੰ ਇਹ ਸਿਖਲਾਈ ਗਾਈਡੈਂਸ ਐਂਡ ਕੌਂਸਿਗ ਪ੍ਰੋਗਰਾਮ ਦੇ ਅਧੀਨ ਦਿੱਤੀ ਜਾਣੀ ਹੈ। ਡਾਇਰੈਕਟਰ ਐਸ.ਸੀ.ਈ.ਆਰ.ਟੀ. ਵੱਲੋਂ ਜਾਰੀ ਕੀਤੇ ਪੱਤਰ ਅਨੁਸਾਰ ਇਹ ਸਿਖਲਾਈ  ਸਵੇਰੇ 10 ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਆਨ ਲਾਈਨ ਦਿੱਤੀ ਜਾਵੇਗੀ। ਇਸ ਸਿਖਲਾਈ ਦੇ ਵਾਸਤੇ ਹਰੇਕ ਜ਼ਿਲ੍ਹੇ ਲਈ ਵੱਖਰੀ ਵੱਖਰੀ ਤਰੀਕ ਨਿਰਧਾਰਤ ਕੀਤੀ ਗਈ ਹੈ। ਬੁਲਾਰੇ ਅਨੁਸਾਰ 11 ਜਨਵਰੀ ਤੋਂ 15 ਫਰਬਰੀ ਤੱਕ ਚੱਲਣ ਵਾਲੀ ਇਹ ਟ੍ਰੇਨਿੰਗ ਹਰੇਕ ਜ਼ਿਲ੍ਹੇ ਦੇ ਚੁਣੇ ਹੋਏ 150 ਕਾਉਸਲਰਾਂ ਨੂੰ ਦਿੱਤੀ ਜਾਵੇਗੀ ਅਤੇ ਇਹ ਸਿਖਲਾਈ ਇਕ ਦਿਨ ਦੀ ਹੋਵੇਗੀ।

Advertisements

ਬੁਲਾਰੇ ਅਨੁਸਾਰ ਇਸ ਆਨ ਲਾਈਨ ਸਿਖਲਾਈ ਵਾਸਤੇ ਜ਼ਿਲ੍ਹਾ ਨੋਡਲ ਅਫਸਰਾਂ ਨੂੰ ਸੈਮੀਨਾਰ ਦਾ ਿਕ ਮੁੱਖ ਦਫਤਰ ਵੱਲੋਂ ਭੇਜਿਆ ਜਾਵੇਗਾ। ਉਨ੍ਹਾਂ ਨੂੰ ਇਹ ਿਕ ਸਕੂਲ ਕਾਉਸਲਰਾਂ ਨੂੰ ਭੇਜ ਕੇ ਉਨ੍ਹਾਂ ਦੇ ਹਿੱਸਾ ਲੈਣ ਨੂੰ ਯਕੀਨੀ ਬਨਾਉਣ ਲਈ ਨਿਰਦੇਸ਼ ਦਿੱਤੇ ਗਏ ਹਨ।

Advertisements
News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply