ਵੱਡੀ ਖ਼ਬਰ ਲੇਟੈਸਟ: ਹੁਣ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਨਾਲ ਨਾਲ ਪੁਲਿਸ ਦੀ ਵੀ ਸ਼ਾਮਤ ਆਏਗੀ

ਚੰਡੀਗੜ੍ਹ: ਹੁਣ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਨਾਲ ਨਾਲ ਪੁਲਿਸ ਦੀ ਵੀ ਸ਼ਾਮਤ ਆਏਗੀ । ਹੁਣ ਕੋਈ ਵੀ ਸ਼ਿਫਾਰਸ਼ ਕੰਮ ਨਹੀਂ ਆਏਗੀ। ਨਾਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੂੰ ਚਲਾਨ ਕੱਟਣਾ ਹੀ ਪਏਗਾ। ਜੇ ਪੁਲਿਸ ਮੁਲਾਜ਼ਮ ਢਿੱਲ ਵਰਤਦਾ ਹੈ ਤਾਂ ਉੱਚ ਅਧਿਕਾਰੀ ਉਸ ਦੀ ਕਲਾਸ ਲੈਣਗੇ।

ਪੁਲਿਸ ਵੱਲੋਂ ਹੁਣ ਇੱਕ ਕਲਾਉਡ ਬੇਸ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਜ਼ਰੀਏ ਨਾਕੇ ਤੇ ਤਾਇਨਾਤ ਪੁਲਿਸ ਵੱਲੋਂ ਅਲਕੋਮੀਟਰ ‘ਚ ਵਾਹਨ ਚਾਲਕ ਦੇ ਸ਼ਰਾਬ ਪੀਣ ਦੀ ਪੁਸ਼ਟੀ ਕਰਨ ਦੇ ਲਈ ਫੂਕ ਮਰਵਾਈ ਜਾਏਗੀ, ਜਿਸ ਮਗਰੋਂ ਸਾਰੀ ਜਾਣਕਾਰੀ ਕਲਾਉਡ ਤੇ ਚਲੀ ਜਾਏਗੀ ਅਤੇ  ਇਹ  ਸਾਰੀ ਜਾਣਕਾਰੀ ਉੱਚ  ਅਧਿਕਾਰੀਆਂ ਤੱਕ ਪਹੁੰਚ ਜਾਏਗੀ ਤੇ ਉਨ੍ਹਾਂ ਨੂੰ ਚਲਾਨ ਕੱਟਣਾ ਹੀ ਪਵੇਗਾ।

ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਕਰਮਚਾਰੀਆਂ ਦੇ ਨਾਲ ਮੌਜੂਦ ਅਲਕੋਮੀਟਰ ਨੂੰ ਵਿਲੱਖਣ ਕੋਡ ਦਿੱਤਾ ਜਾਵੇਗਾ। ਚੈਕਿੰਗ ਦੌਰਾਨ ਡਰਾਈਵਰ ਜੋ ਵੀ ਸ਼ਰਾਬ ਪੀਕੇ ਗੱਡੀ ਚਲਾਉਂਦਾ ਹੈ ਤੇ ਅਲਕੋਮੀਟਰ ‘ਚ ਫੂਕ ਮਾਰਦਾ ਹੈ, ਸ਼ਰਾਬ ਦੀ ਮਾਤਰਾ ਤੇ ਕਿਸ ਖੇਤਰ ਦੀ ਪੁਲਿਸ ਕੋਲ ਅਲਕੋਮੀਟਰ ਹੈ, ਸਾਰੀ ਜਾਣਕਾਰੀ ਤੁਰੰਤ ਵਿਭਾਗ ਦੇ ਕਲਾਉਡ ‘ਚ ਚਲੀ ਜਾਏਗੀ। ਜਿਸ ਦੇ ਬਾਅਦ ਪੁਲਿਸ ਅਧਿਕਾਰੀ ਕਲਾਉਡ ਦੇ ਡੇਟਾਬੇਸ ਨਾਲ ਚਲਾਨ ਦਾ ਮੇਲ ਕਰਕੇ ਗੜਬੜੀ ਦਾ ਪਤਾ ਲਗਾ ਸਕਣਗੇ।

ਹੁਣ ਪੁਲਿਸ ਰਿਸ਼ਵਤ ਲੈ ਕੇ ਮੌਕੇ ‘ਤੇ ਨਹੀਂ ਛੱਡ ਸਕੇਗੀ।

Advertisements

ਇਸ ਸਿਸਟਮ ਦੇ ਲਾਗੂ ਹੋਣ ਮਗਰੋਂ ਨਾ ਤਾਂ ਪੈਸਾ ਕੰਮ ਆਏਗਾ ਤੇ ਨਾ ਹੀ ਸ਼ਿਫਾਰਸ਼। ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਵਿਭਾਗ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਤੇ ਲਗਾਮ ਕੱਸਣ ਲਈ ਖੁਦ ਨੂੰ ਹਾਈਟੈਕ ਕਰ ਰਿਹਾ ਹੈ ਜਿਸ ਤਹਿਤ ਹੁਣ ਇਹ ਕਲਾਉਡ ਬੇਸ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply