Latest News:-ਹਰ ਖੇਤਰ ਵਿਚ ਲੜਕੀਆਂ, ਲੜਕਿਆਂ ਦੇ ਬਰਾਬਰ ਤਰੱਕੀ ਕਰ ਰਹੀਆਂ ਹਨ-ਵਿਧਾਇਕ ਪਾਹੜਾ

ਹਰ ਖੇਤਰ ਵਿਚ ਲੜਕੀਆਂ, ਲੜਕਿਆਂ ਦੇ ਬਰਾਬਰ ਤਰੱਕੀ ਕਰ ਰਹੀਆਂ ਹਨ-ਵਿਧਾਇਕ ਪਾਹੜਾ

ਗੁਰਦਾਸਪੁਰ, 23 ਜਨਵਰੀ (  ਅਸ਼ਵਨੀ )  :- ਪਿੰਡ ਤਿੱਬੜ, ਗੁਰਦਾਸਪੁਰ ਵਿਖੇ ਨਵਜੰਮੀਆਂ ਧੀਆਂ ਦੇ ਸਨਮਾਨ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ , ਜਿਸਵਿਚ ਸ੍ਰੀ ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਨੇ ਮੁੱਖਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਧੀਆਂ ਦੀ ਲੋਹੜੀ ਮਨਾਈ ਗਈ ਤੇ ਧੀਆਂਦੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਖੇਤਰਾਂ ਵਿਚਉਪਬਲੱਧੀਆਂ ਹਾਸਿਲ ਕਰਨ ਵਾਲੀਆਂ ਕਰੀਬ 60 ਲੜਕੀਆਂ ਅਤੇ ਪਿੰਡਾਂ ਦੀਆਂਮਹਿਲਾ ਸਰਪੰਚਾਂ ਸਮੇਤ ਉੱਘੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇਸੁਖਜਿੰਦਰ ਸਿੰਘ ਬੀ.ਡੀ.ਪੀ.ਓ, ਸੀਡੀਪੀਓ ਦਿਵੇਦਿਤਾ ਕੁਮਰਾ, ਦਰਸ਼ਨ ਮਹਾਜਨਸਿਟੀ ਪ੍ਰਧਾਨ,ਅਮਰਜੀਤ ਸਿੰਘ ਜੀਈ, ਸਰਪੰਚ ਕਿਰਨ ਬਾਲਾ, ਮਾਸਟਰ ਮਨਮੋਹਨਰਾਏ, ਲਖਵਿੰਦਰ ਸਿੰਘ ਸਿੱਧਵਾਂ, ਸੁਰਿੰਦਰ ਸਿੰਘ, ਵੇਸ਼ਨੋ ਦਾਸ, ਨਰਿੰਦਰ ਕੁਮਾਰ, ਜਵਾਹਰ ਲਾਲ, ਅਸ਼ਵਨੀ ਕੁਮਾਰ, ਜਨਕ ਰਾਜ, ਵਿਜੇ ਕੁਮਾਰ,ਪਵਨ ਕੁਮਾਰ, ਹਰਪਾਲਸਿੰਘ ਅਤੇ ਆਂਗਣਵਾੜੀ ਵਰਕਰ ਆਦਿ ਮੋਜੂਦ ਸਨ।

ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਪਾਹੜਾ ਨੇ ਇਸਤਰੀ ਤੇ ਬਾਲ ਵਿਕਾਸਵਿਭਾਗ ਵਲੋਂ ਧੀਆਂ ਦੀ ਲੋਹੜੀ ਮਨਾਏ ਜਾਣ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅੱਜਹਰ ਖੇਤਰ ਵਿਚ ਲੜਕੀਆਂ ਲੜਕੇ ਦੇ ਬਰਾਬਰ ਤਰੱਕੀ ਕਰ ਰਹੀਆਂ ਹਨ। ਉਨਾਂ ਲੋਕਾਂਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬੇਟੀ ਨੂੰ ਅੱਗੇ ਵੱਧਣ ਦੇ ਬਰਾਬਰ ਮੌਕੇ ਪ੍ਰਦਾਨਕਰਨ। ਉਨਾਂ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਘੱਟ ਰਹੀ ਗਿਣਤੀ ਤੇ ਚਿੰਤਾਜਾਹਿਰ ਕਰਦਿਆਂ ਕਿਹਾ ਕਿ ਭਾਵੇਂ ਕਿ ਅੱਗੇ ਨਾਲ ਲੜਕੀ-ਲੜਕੇ ਦਾ ਅਨੁਪਾਤਘਟਿਆਂ ਹੈ ਪਰ ਫਿਰ ਵੀ ਲੋਕਾਂ ਨੂੰ ਖੁਦ ਅੱਗੇ ਆ ਕੇ ਸਮਾਜਿਕ ਬੁਰਾਈ ਭਰੂਣ ਹੱਤਿਆਂਨੂੰ ਖਤਮ ਕਰਨ ਵਿਚ ਰੋਲ ਨਿਭਾਉਣਾ ਪਵੇਗਾ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply