Latest News :- 72ਵਾਂ ਗਣਤੰਤਰ ਦਿਵਸ : ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦਾ ਉਨ੍ਹਾਂ ਦੇ ਘਰਾਂ ’ਚ ਸਨਮਾਨ

72ਵਾਂ ਗਣਤੰਤਰ ਦਿਵਸ : ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦਾ ਉਨ੍ਹਾਂ ਦੇ ਘਰਾਂ ’ਚ ਸਨਮਾਨ
ਹੁਸ਼ਿਆਰਪੁਰ-1 ਦੇ ਚਾਰ, ਹੁਸ਼ਿਆਰਪੁਰ-2 ਦੇ 9, ਮਾਹਿਲਪੁਰ ’ਚ ਇਕ ਅਤੇ ਭੂੰਗਾ ਬਲਾਕ ਦੇ 16 ਪਰਿਵਾਰਾਂ ਨੂੰ ਸਨਮਾਨ ਚਿੰਨ ਭੇਟ
ਹੁਸ਼ਿਆਰਪੁਰ, 26 ਜਨਵਰੀ (ਆਦੇਸ਼ , ਕਰਨ ਲਾਖਾ) :- ਦੇਸ਼ ਦੀ ਆਜ਼ਾਦੀ ਲਈ ਲੜੇ ਗਏ ਲੰਬੇ ਸੰਘਰਸ਼ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਕੋਵਿਡ-19 ਦੇ ਮੱਦੇਨਜ਼ਰ ਅੱਜ 72ਵੇਂ ਗਣਤੰਤਰਤਾ ਦਿਵਸ ਮੌਕੇ ਉਨ੍ਹਾਂ ਦੇ ਘਰਾਂ ਵਿੱਚ ਹੀ ਸਨਮਾਨਿਤ ਕੀਤਾ ਗਿਆ। ਇਨ੍ਹਾਂ ਪਰਿਵਾਰਾਂ ਵਿੱਚ ਹੁਸ਼ਿਆਰਪੁਰ ਦੇ ਬਲਾਕ-1 ਅਤੇ 2 ਦੇ 13, ਮਾਹਿਲਪੁਰ ਦਾ 1 ਅਤੇ ਭੂੰਗਾ ਦੇ 16 ਪਰਿਵਾਰਾਂ ਨੂੰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਵਲੋਂ ਉਨ੍ਹਾਂ ਦੇ ਘਰਾਂ ’ਚ ਪਹੁੰਚ ਕੇ ਸਨਮਾਨ ਚਿੰਨ ਵਜੋਂ ਇਕ ਲੋਈ ਅਤੇ ਮਠਿਆਈ ਦਾ ਡੱਬਾ ਭੇਟ ਕੀਤਾ ਗਿਆ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਨਿਰਦੇਸ਼ਾਂ ’ਤੇ ਬੀ.ਡੀ.ਪੀ.ਓ. ਹੁਸ਼ਿਆਰਪੁਰ-1 ਹਰਬਿਲਾਸ, ਹੁਸ਼ਿਆਰਪੁਰ-2 ਅਭੇ ਚੰਦਰ, ਬੀ.ਡੀ.ਪੀ.ਓ. ਭੂੰਗਾ ਪ੍ਰਦੀਪ ਸ਼ਾਰਦਾ ਅਤੇ ਬੀ.ਡੀ.ਪੀ.ਓ. ਮਾਹਿਲਪੁਰ ਜਸਵਿੰਦਰ ਸਿੰਘ ਨੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਸਨਮਾਨ ਚਿੰਨ ਦਿੱਤੇ। ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਆਦਮਵਾਲ ਵਿੱਚ ਕੈਲਾਸ਼ ਰਾਣੀ ਪੁੱਤਰੀ ਫਰੀਡਮ ਫਾਈਟਰ ਕਿਸ਼ਨ ਸਿੰਘ, ਪਿੰਡ ਸਤੌਰ ਵਾਸੀ ਸਵਰਨ ਕੌਰ ਪਤਨੀ ਫਰੀਡਮ ਫਾਈਟਰ ਬਲਵੰਤ ਸਿੰਘ, ਸਥਾਨਕ ਰਵਿਦਾਸ ਨਗਰ ਵਾਸੀ ਰਘਬੀਰ ਸਿੰਘ ਪੁੱਤਰ ਫਰੀਡਮ ਫਾਈਟਰ ਬਲਵੰਤ ਸਿੰਘ, ਬਹਾਦਰਪੁਰ ਵਾਸੀ ਧਿਆਨ ਸਿੰਘ ਪੁੱਤਰ ਫਰੀਡਮ ਫਾਈਟਰ ਨਿੱਕਾ ਸਿੰਘ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ। ਇਸੇ ਤਰ੍ਹਾਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੇ ਪਿੰਡ ਕੂੰਟ ਵਾਸੀ ਦਲੀਪ ਸਿੰਘ, ਪਿੰਡ ਬਾਹੀਆਂ ਵਾਸੀ ਸ਼ਮਸ਼ੇਰ ਸਿੰਘ, ਹੁਸੈਨਪੁਰ ਵਾਸੀ ਮਹਿੰਗਾ ਸਿੰਘ ਪੁੱਤਰ ਦੀਦਾਰ ਸਿੰਘ, ਪਰਲਾਦ ਨਗਰ ਦੇ ਭੋਲਾ ਰਾਮ ਪੁੱਤਰ ਬੇਲਾ ਰਾਮ, ਪਿੰਡ ਜਨੌੜੀ ਵਾਸੀ ਕਾਂਤਾ ਦੇਵੀ ਪਤਨੀ ਫਰੀਡਮ ਫਾਈਟਰ ਦੇਵ ਦੱਤ, ਬਰੇਮੀ ਦੇਵੀ ਪਤਨੀ ਫਰੀਡਮ ਫਾਈਟਰ ਨਾਨਕ ਚੰਦ, ਸ਼ਕੁੰਤਲਾ ਦੇਵੀ ਪਤਨੀ ਫਰੀਡਮ ਫਾਈਟਰ ਰਾਮ ਦਿਛਾ, ਪਿੰਡ ਡੱਲੇਵਾਲ ਵਾਸੀ ਮਹਿੰਦਰ ਕੌਰ ਪਤਨੀ ਫਰੀਡਮ ਫਾਈਟਰ ਗੁਰਬਖਸ਼ ਸਿੰਘ ਅਤੇ ਪਿੰਡ ਬੈਂਚਾਂ ਵਾਸੀ ਜੋਗਿੰਦਰ ਕੌਰ ਪਤਨੀ ਚੰਨਣ ਸਿੰਘ ਪੁੱਤਰ ਫਰੀਡਮ ਫਾਈਟਰ ਬਲਵੰਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ।

ਇਸੇ ਤਰ੍ਹਾਂ ਬੀ.ਡੀ.ਪੀ.ਓਜ਼ ਨੇ ਪਿੰਡ ਮੱਕਰਸੋਲੀ ਵਾਸੀ ਸਤਿਆ ਦੇਵੀ ਪਤਨੀ ਫਰੀਡਮ ਫਾਈਟਰ ਧੰਨਾ ਸਿੰਘ, ਅਤਵਾਰਾਪੁਰ ਵਾਸੀ ਗੁਰਬਚਨ ਕੌਰ ਪਤਨੀ ਕਾਬਲ ਸਿੰਘ ਪੁੱਤਰ ਫਰੀਡਮ ਫਾਈਟਰ ਭੁੱਲਾ ਸਿੰਘ, ਪਿੰਡ ਲੁੱਦ ਵਾਸੀ ਈਸ਼ਰ ਕੌਰ ਪਤਨੀ ਨਰਿੰਜਨ ਸਿੰਘ ਪੁੱਤਰ ਫਰੀਡਮ ਫਾਈਟਰ ਨਗੀਨਾ ਸਿੰਘ, ਪਿੰਡ ਜੱਲੋਵਾਲ ਵਾਸੀ ਕਿਸ਼ਨ ਕੌਰ ਪਤਨੀ ਫਰੀਡਮ ਫਾਈਟਰ ਕਿਸ਼ਨ ਸਿੰਘ, ਪਿੰਡ ਬਠੁਲਾ ਵਾਸੀ ਪ੍ਰੀਤਮ ਕੌਰ ਪਤਨੀ ਫਰੀਡਮ ਫਾਈਟਰ ਬਾਬੂ ਸਿੰਘ, ਪਿੰਡ ਅਹਿਰਾਣਾ ਵਾਸੀ ਸੁਰਜੀਤ ਕੌਰ ਪਤਨੀ ਫਰੀਡਮ ਫਾਈਟਰ ਕਾਬਲ ਸਿੰਘ, ਪਿੰਡ ਹਾਰਟਾ ਵਾਸੀ ਹਰਜੀਤ ਕੌਰ ਪਤਨੀ ਫਰੀਡਮ ਫਾਈਟਰ ਪ੍ਰਭ ਸਿੰਘ, ਜਨੌੜੀ ਵਾਸੀ ਮੁਲਤਾਨੀ ਪਤਨੀ ਫਰੀਡਮ ਫਾਈਟਰ ਬ੍ਰਿਜ ਲਾਲ ਨੂੰ ਵੀ ਲੋਈ ਅਤੇ ਮਠਿਆਈ ਦਾ ਡੱਬਾ ਭੇਟ ਕੀਤਾ ਗਿਆ। ਇਸੇ ਤਰ੍ਹਾਂ ਪਿੰਡ ਜਨੌੜੀ ਵਾਸੀ ਰਾਮ ਪਿਆਰੀ ਪਤਨੀ ਫਰੀਡਮ ਫਾਈਟਰ ਪ੍ਰਕਾਸ਼ ਸਿੰਘ, ਸ਼ੀਲਾ ਦੇਵੀ ਪਤਨੀ ਫਰੀਡਮ ਫਾਈਟਰ ਵਿਧੀ ਚੰਦ, ਪਿੰਡ ਰਹਿਮਾਪੁਰ ਵਾਸੀ ਸਵੀਤਰੀ ਦੇਵੀ ਪਤਨੀ ਫਰੀਡਮ ਫਾਈਟਰ ਜਲੂ ਰਾਮ, ਧੂਤਕਲਾਂ ਵਾਸੀ ਸੇਵਾ ਕੌਰ ਪਤਨੀ ਫਰੀਡਮ ਫਾਈਟਰ ਊਧਮ ਸਿੰਘ, ਬੰਤ ਕੌਰ ਪਤਨੀ ਫਰੀਡਮ ਫਾਈਟਰ ਕਰਮ ਸਿੰਘ, ਪਿੰਡ ਨਾਰੂ ਨੰਗਲ ਵਾੜੇ ਵਾਸੀ ਚੰਨਣ ਕੌਰ ਪਤਨੀ ਫਰੀਡਮ ਫਾਈਟਰ ਜੈ ਸਿੰਘ, ਪਿੰਡ ਗੀਗਨੋਵਾਲ ਵਾਸੀ ਜਗਜੀਤ ਸਿੰਘ ਪੁੱਤਰ ਫਰੀਡਮ ਫਾਈਟਰ ਕ੍ਰਿਪਾਲ ਸਿੰਘ ਆਦਿ ਨੂੰ ਉਨ੍ਹਾਂ ਦੇ ਘਰੀਂ ਜਾ ਕੇ ਸਨਮਾਨ ਚਿੰਨ ਭੇਟ ਕੀਤੇ ਗਏ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply