Latest News :- ਕੇਂਦਰੀ ਵਿੱਤ ਮੰਤਰੀ ਦਾ ਬੱਜਟ ਪ.ਸ.ਸ.ਫ. ਵਲੋਂ ਮੁਲਾਜ਼ਮ ਅਤੇ ਲੋਕ ਵਿਰੋਧੀ ਕਰਾਰ

ਕੇਂਦਰੀ ਵਿੱਤ ਮੰਤਰੀ ਦਾ ਬੱਜਟ ਪ.ਸ.ਸ.ਫ. ਵਲੋਂ ਮੁਲਾਜ਼ਮ ਅਤੇ ਲੋਕ ਵਿਰੋਧੀ ਕਰਾਰ
ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚਣ ਦਾ ਰਾਹ ਕੀਤਾ ਪੱਧਰਾ
ਹੁਸ਼ਿਆਰਪੁਰ, 2 ਫਰਵਰੀ (ਆਦੇਸ਼, ਕਰਨ ਲਾਖਾ) :- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਵਿੱਤ ਸਕੱਤਰ ਮਨਜੀਤ ਸਿੰਘ ਸੈਣੀ ਨੇ ਇੱਕ ਸਾਂਝੇ ਬਿਆਨ ਰਾਹੀ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬੱਜਟ ਨੂੰ ਬਿਲਕੁਲ ਮੁਲਾਜ਼ਮ ਅਤੇ ਲੋਕ ਵਿਰੋਧੀ ਦਸਦਿਆਂ ਕਿਹਾ ਹੈ ਕਿ ਕੇਂਦਰੀ ਵਿੱਤ ਮੰਤਰੀ ਵਲੌਂ ਪੇਸ਼ ਕੀਤi ਗਿਆ ਬੱਜਟ ਬਿਲਕੁਲ ਪਿਛਲੇ ਸਾਲਾਂ ਵਰਗਾ ਹੀ ਹੈ ਅਤੇ ਇਹ ਸ਼ਾਹੀ ਬੱਜਟ ਵਸੀਲੇ ਪੈਦਾ ਕਰਨ ਲਈ ਧਨਾਢਾਂ ਤੇ ਭਾਰ ਪਾਉਣ ਦੀ ਬਜਾਇ ਦੇਸ਼ ਦੇ ਕੁਦਰਤੀ ਕਜ਼ਾਨੇ ਅਤੇ ਜਨਤਕ ਜਾਇਦਾਦਾਂ ਵੇਚਣ ਦੇ ਤਬਾਹਕੁਨ ਮਨਸੂਬਿਆਂ ਦਾ ਪੁਲੰਦਾ ਹੈ।ਜੱਥੇਬੰਦੀ ਦੇ ਆਗੂਆਂ ਇੰਦਰਜੀਤ ਵਿਰਦੀ, ਦਰਸ਼ਣ ਬੇਲੂਮਜਰਾ, ਰਾਮਜੀਦਾਸ ਚੌਹਾਨ ਕਰਮਜੀਤ ਬੀਹਲਾ, ਸੁਖਵਿੰਦਰ ਚਾਹਲ ਨੇ ਕਿਹਾ ਹੈ ਕਿ ਬੱਜਟ ਵਿੱਚ ਸਿੱਖਿਆ, ਸਿਹਤ ਅਤੇ ਹੋਰ ਜਰੂਰੀ ਵਿਭਾਗਾਂ ਨੂੰ ਪ੍ਰਫੁੱਲਤ ਕਰਨ ਦੀ ਥਾਂ ਬੱਜਟ ਨੂੰ ਹੋਰ ਵੀ ਘਟਾ ਦਿੱਤਾ ਗਿਆ ਹੈ ਜਿਸ ਨਾਲ ਇਹ ਸਹੂਲਤਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਣ ਜਾ ਰਹੀਆਂ ਹਨ, ਦੇਸ਼ ਦੀ ਆਰਥਿਕਤਾ ਨੂੰ ਮਜਬੂਤ ਕਰਨ ਅਤੇ ਦੇਸ਼ ਵਾਸੀਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਵਾਲੇ ਕੱਚੇ ਕਾਮਿਆਂ ਦੀਆਂ ਸੇਵਾਵਾਂ ਨੂੰ ਪੱਕਾ ਕਰਨ, ਵਿਭਾਗਾਂ ਅੰਦਰ ਅਸਾਮੀਆਂ ਨੂੰ ਪੱਕੇ ਤੌਰ ਤੇ ਭਰਤੀ ਕਰਕੇ ਭਰਨ ਸਬੰਧੀ ਵੀ ਬੱਜਟ ਬਿਲਕੁਲ ਖਾਮੋਸ਼ ਹੈ।ਆਮਦਨ ਕਰ ਦੀ ਸਲੈਬ ਨੂੰ ਵੀ ਉੱਥੇ ਹੀ ਰੱਖਿਆ ਗਿਆ ਹੈ, ਦੇਸ਼ ਵਾਸੀਆਂ ਨੂੰ ਸਹੂਲਤਾਂ ਪ੍ਰਦਾਨ ਕਰਦੇ ਮੁਨਾਫਾ ਕਮਾ ਰਹੇ ਅਦਾਰਿਆਂ ਨੂੰ ਕੋਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦਾ ਰਾਹ ਵੀ ਪੱਧਰਾ ਕਰ ਦਿੱਤਾ ਗਿਆ ਹੈ।ਮਿਡ ਡੇ ਮੀਲ, ਆਂਗਣਵਾੜੀ, ਆਸ਼ਾ ਵਰਕਰਾਂ ਦੀਆਂ ਸੇਵਾਵਾਂ ਦਾ ਸਰਕਾਰੀਕਰਣ ਕਰਨ ਸਬੰਧੀ ਵੀ ਕੋਈ ਪੈਸਾ ਨਹੀਂ ਰੱਖਿਆ ਗਿਆ ਹੈ, ਨੌਜਵਾਨ ਵਰਗ ਨੂੰ ਰਾਹਤ ਦੇਣ ਲਈ ਵਿਭਾਗਾਂ ਅੰਦਰ ਨਵੀਆਂ ਪੋਸਟਾਂ ਬਣਾ ਕੇ ਉਹਨਾਂ ਨੂੰ ਭਰਨ ਦੀ ਕੋਈ ਤਜਵੀਜ਼ ਨਹੀਂ ਹੈ, ਪੈਟਰੌਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਘੱਟਾਉਣ ਦੀ ਕੋਈ ਤਜਵੀਜ਼ ਨਹੀਂ ਹੈ। ਆਗੂਆਂ ਨੇ ਕਿਹਾ ਕਿ ਇਹ ਬੱਜਟ ਵੀ ਕਿਸਾਨ ਅਤੇ ਮਜ਼ਦੂਰ ਵਿਰੋਧੀ ਲਾਗੂ ਕੀਤੇ ਮਾਰੂ ਬਿੱਲਾਂ ਵਾਂਗ ਕਾਰਪੋਰੇਟ ਘਰਾਣਿਆਂ ਨੂੰ ਮੁੱਖ ਰੱਖਕੇ ਹੀ ਬਣਾਇਆ ਗਿਆ ਹੈ ਜਿਸ ਨਾਲ ਸਰਕਾਰੀ ਸੰਪਤੀ ਨੂੰ ਵੇਚ ਕੇ ਦੇਸ਼ ਨੂੰ ਮੁੜ ਗੁਲਾਮੀ ਦੀ ਦਲਦਲ ਵਿੱਚ ਧਕੇਲਿਆ ਜਾ ਰਿਹਾ ਹੈ।ਆਮ ਲੋਕਾਂ ਦੀਆਂ ਅਤਿ ਜਰੂਰਤ ਦੀਆਂ ਚੀਗ਼ਾਂ ਨੂੰ ਮਹਿੰਗਾ ਅਤੇ ਐਸ਼ੋ-ਆਰਾਮ ਦੀਆਂ ਵਸਤਾਂ ਨੂੰ ਸਸਤਾ ਕਰਕੇ ਅਮੀਰ ਤਬਕੇ ਦੀ ਰਹਿਨੁਮਾਈ ਕੀਤੀ ਗਈ ਹੈ। ਆਗੂਆਂ ਨੇ ਕਿਹਾ ਕਿ ਜੱਥੇਬੰਦੀ ਵਲੋਂ ਇਸ ਮੁਲਾਜ਼ਮ, ਕਿਸਾਨ, ਮਜ਼ਦੂਰ, ਕਿਰਤੀ ਵਰਗ ਅਤੇ ਲੋਕ ਵਿਰੋਧੀ ਬਿੱਲ ਨੂੰ ਰੱਦ ਕਰਦਿਆਂ ਮੰਗ ਕੀਤੀ ਹੈ ਕਿ ਬੱਜਟ ਪੇਸ਼ ਕਰਨ ਤੋਂ ਪਹਿਲਾਂ ਇਸ ਉੱਪਰ ਬਹਿਸ ਹੋਣੀ ਚਾਹੀਦੀ ਹੈ ਅਤੇ ਲੋਕ ਰਾਏ ਵੀ ਜਰੂਰ ਲੈਣੀ ਚਾਹੀਦੀ ਹੈ ਤਾਂ ਜੋ ਬੱਜਟ ਨੂੰ ਸੱਚ ਮੁੱਚ ਆਮ ਲੋਕਾਂ ਦਾ ਕਿਹਾ ਜਾ ਸਕੇ।ਇਸ ਮੌਕੇ, ਹਰੀ ਬਿਲਾਸ, ਮੱਖਣ ਸਿੰਘ ਵਾਹਿਦਪੁਰੀ, ਜਤਿੰਰ ਕੁਮਾਰ, ਕੁਲਦੀਪ ਕੌੜਾ, ਬੀਰਇੰਦਰਜੀਤ ਪੁਰੀ, ਕਰਮਜੀਤ ਸਿੰਘ ਕੇ ਪੀ, ਨਿਰਮੋਲਕ ਸਿੰਘ, ਲਖਵਿੰਦਰ ਸਿੰਘ, ਸਿਮਰਜੀਤ ਸਿੰਘ ਆਦਿ ਆਗੂ ਵੀ ਹਾਜਰ ਸਨ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply