ਯੂਥ ਅਕਾਲੀ ਆਗੂ  ਬਲਰਾਜ ਸਿੰਘ ਚੌਹਾਨ ਨੇ  41000 ਹਜਾਰ ਕਿਲੋਮੀਟਰ ਸਾਇਕਲ ਚਲਾਇਆ

 

HOSHIARPUR (JYOTSNA VIJ) ਹੁਸ਼ਿਆਰਪੁਰ ਦੇ ਮਸ਼ਹੂਰ ਸਾਇਕਲਿਸਟ ਤੇ ਸੀਨੀਅਰ ਯੂਥ ਅਕਾਲੀ ਆਗੂ  ਬਲਰਾਜ ਸਿੰਘ ਚੌਹਾਨ ਨੇ  41000 ਹਜਾਰ ਕਿਲੋਮੀਟਰ ਸਾਇਕਲ ਚਲਾਇਆ।। ਏਸ ਬਾਰੇ ਗੱਲਬਾਤ ਕਰਦਿਆਂ ਚੌਹਾਨ ਨੇ ਦੱਸਿਆ ਕਿ ਪਿਛਲੇ ਦੋ  ਕ ਸਾਲ ਚ ਹੀ ਉਨਾਂ ਨੇ ਇਹ ਪਰਾਪਤੀ ਕੀਤੀ ਹੈ ਕਾਫੀ ਸਮੇਂ ਤੋਂ ਸਾਇਕਲਿੰਗ ਕਰ ਰਹੇ ਹਨ । ਏਸ ਤੋ ਪਹਿਲਾਂ ਬਲਰਾਜ ਸਿੰਘ ਚੌਹਾਨ 200 300 400 600 1000 ਤੇ 1400 ਕਿਲੋਮੀਟਰ ਦੀਆਂ ਕਾਫੀ ਸਾਇਕਲ ਰੇਸ ਚ ਭਾਗ ਲੈ ਚੁੱਕੇ ਹਨ ਤੇ ਪੰਜਾਬ ਹਰਿਆਣਾ ਹਿਮਾਚਲ ਜੰਮੂ ਤੇ ਯੂ ਪੀ ਚ ਸਾਇਕਲਿੰਗ ਕਰਕੇ  5 ਵਾਰ  ਸੁੱਪਰ ਰੈਂਡਰਨਰਜ ਦਾ ਖਿਤਾਬ ਹਾਸਿਲ ਕਰ ਚੁੱਕੇ ਹਨ।

ਚੌਹਾਨ ਅਗਸਤ ਮਹੀਨੇ ਚ ਫਰਾਂਸ ਚ ਹੋਣ ਵਾਲੀ ਪੀ ਬੀ ਪੀ ਰੇਸ ਜੋ ਕਿ ਉਲੰਪਿਕ ਦੀ ਤਰਾਂ ਚਾਰ ਸਾਲ ਬਾਦ ਹੁੰਦੀ ਹੈ ਚ ਭਾਗ ਲੈਣ ਲਈ ਕੁਆਲੀਫਾਈ ਕਰ ਚੁੱਕੇ ਹਨ । ਉਨਾਂ ਦੱਸਿਆ ਕਿ ਉਹ ਰੋਜਾਨਾ 50 ਤੋ 100 ਕਿਲੋਮੀਟਰ  ਤੱਕ ਵੱਖ ਵੱਖ ਪਿੰਡਾਂ ਕਸਬਿਆਂ ਤੇ ਪਹਾੜਾਂ ਚ ਸਾਇਕਲਿੰਗ ਕਰਦੇ ਹਨ ਤੇ ਲੋਕਾਂ ਨੂੰ ਤੰਦਰੁਸਤ ਰਹਿਣ ਸਾਇਕਲਿੰਗ ਕਰਨ , ਵਾਤਾਵਰਣ ਨੂੰ ਬਚਾਉਣ ਲਈ ਦਰਖਤ ਲਗਾਉਣ ਤੇ ਖੂਨ ਦਾਨ ਕਰਨ ਲਈ ਪਰੇਰਦੇ ਹਨ।।

Related posts

Leave a Reply