ਥਾਣਾ ਨਰੋਟ ਜੈਮਲ ਸਿੰਘ ਪੁਲਿਸ ਵਲੋਂ 20 ਗ੍ਰਾਮ ਹੈਰੋਇਨ ਸਣੇ ਇਕ ਕਾਬੂ


ਪਠਾਨਕੋਟ/ਨਰੋਟ ਜੈਮਲ ਸਿੰਘ 03 ਫ਼ਰਵਰੀ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ) : ਜਿਲ੍ਹਾ ਪਠਾਨਕੋਟ ਦੀ ਥਾਣਾ ਨਰੋਟ ਜੈਮਲ ਸਿੰਘ ਦੀ ਬਮਿਆਲ ਚੌਂਕੀ ਪੁਲਿਸ ਨੇ 20 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦੇੰਦੇ ਹੋਏ ਏ.ਐਸ.ਆਈ ਤਰਸੇਮ ਸਿੰਘ ਨੇ ਦਸਿਆ ਕਿ ਏ .ਐਸ.ਆਈ ਰਾਜ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਨਾਲ ਗੱਡੀਆਂ ਦੀ ਜਾਂਚ ਲਈ ਮੰਗਵਾਲ ਚੋਂਕ ਮੌਜੂਦ ਸੀ ਇਸੇ ਦੌਰਾਨ ਇੱਕ ਵਰਨਾ ਕਾਰ ਨੰਬਰੀ ਡੀ ਐਲ 3 ਸੀ ਏ ਐਲ 2504 ਪਿੰਡ ਕਿਲ ਪੁਰ ਸਾਇਡ ਵਲੋਂ ਆਈ ਨੂੰ ਕਾਬੂ ਕਰਕੇ ਕਾਰ ਸਵਾਰ ਰਾਜੂ ਉਕਤ ਵਲੋਂ ਸੁਟੇ ਹੋਏ ਮੋਮੀ ਲਿਫ਼ਾਫ਼ਾ ਨੂੰ ਚੈਕ ਕਰਨ ਤੇਂ ਉਸ ਵਿਚੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ । ਪੁਲਿਸ ਨੇ ਰਾਜੂ ਪੁੱਤਰ ਅਲਫਦੀਨ ਵਾਸੀ ਮੁਗਲ ਚੱਕ ਥਾਣਾ ਸਿਟੀ ਜਿਲ੍ਹਾ ਤਰਨਤਾਰਨ ਦੇ ਖਿਲਾਫ ਮੁਕਦਮਾ ਨੰਬਰ 05 ਮਿਤੀ 02-02-21 ਨੂੰ 21 ਬੀ 61-85 ਐਨ ਡੀ ਪੀ ਐਸ ਐਕਟ ਦੇ ਤਹਿਤ ਕੇਸ ਦਰਜ਼ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply