ਸਯੁੰਕਤ ਮੋਰਚਾ ਦੇ ਸੱਦੇ ਤੇ ਦੌਸੜਕਾ,ਗੜਦੀਵਾਲਾ ਸਰਹਾਲਾ ਮੋੜ ਅਤੇ ਮਾਨਗੜ੍ਹ ਟੋਲ ਪਲਾਜਾ ਤੇ ਲੱਗਿਆ ਮੁਕਮੰਲ ਜਾਮ

ਮੋਦੀ ਸਰਕਾਰ ਦੀਆਂ ਘਿਨਾਉਣੀਆਂ ਸਾਜ਼ਿਸ਼ਾਂ ਤੇ ਉਹਨਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ ਕਿਸਾਨ :ਸੰਤ ਬਾਬਾ ਸੇਵਾ ਸਿੰਘ

ਗੜ੍ਹਦੀਵਾਲਾ 6 ਫਰਵਰੀ (CHOUDHARY) ਅੱਜ ਸੰਯੁਕਤ ਮੋਰਚਾਾ ਦੇ ਸੱਦੇ ਤੇ ਚੱਕਾ ਜ਼ਾਮ ਕਰਨ ਦੇ ਸੱਦੇ ਤੇੇ ਦੌਸੜਕਾ,ਸਰਹਾਲਾ ਮੋੜ ਗੜ੍ਹਦੀਵਾਲਾ ਅਤੇ ਟੋਲਪਲਾਜਾ ਮਾਨਗੜ੍ਹ ਵਿਖੇ ਕਿਸਾਨਾਂ ਵਲੋਂ ਦਸੂਹਾ ਹੁਸਿਆਰਪੁਰ ਮੇਨ ਰੋੜ ਤੇ ਚੱਕਾ ਜਾਮ ਕੀਤਾ ਗਿਆ।ਮੇਨ ਰੋੜ ਗੜ੍ਹਦੀਵਾਲਾ ਸਰਹਾਲਾ ਮੋੜ ਤੇ ਗੁਰੂੂਦੁਆਰਾ ਰਾਮਪੁਰ ਖੇੜਾ ਸਾਹਿਬ ਦੇ ਮੁਖੀ ਸੰਤ ਬਾਬਾ ਸੇਵਾ ਸਿੰਘ ਜੀ ਦੀ ਰਹਿਨੁਮਾਈ ਹੇਠ ਇਲਾਕੇ ਭਰ ਦੇ ਕਿਸਾਨਾ ਨੇ ਧਰਨਾ ਲਗਾਕੇ ਚੱਕਾ ਜ਼ਾਮ ਕੀਤਾ ਗਿਆ। ਇਸ ਮੌਕੇ ਜੁਝਾਰ ਸਿੰਘ ਕੇਸੋਪੁਰ,ਗੁਰਦੀਪ ਸਿੰਘ ਦੀਪ ਮਾਗਾ, ਤੀਰਥ ਸਿੰਘ ਦਾਤਾ, ਸੁਖਬੀਰ ਸਿੰਘ ਚੌਹਕਾ, ਪ੍ਰੀਤਮੋਹਣ ਸਿੰਘ ਝੱਜੀਪਿੰਡ,ਚੈਂਚਲ ਸਿੰਘ ਬਾਹਗਾ,ਜਗਤਾਰ ਸਿੰਘ ਬਲਾਲਾ, ਪ੍ਰੋਫੈਸਰ ਸ਼ਾਮ ਸਿੰਘ, ਪਿ੍ੰਸੀਪਲ ਨਵਤੇਜ ਸਿੰਘ, ਰਾਜਵੰਤ ਕੌਰ, ਜਥੇਦਾਰ ਗੁਰਦੀਪ ਸਿੰਘ ਆਦਿ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਅਤੇ ਮਜਦੂਰਾਂ ਵਿਰੁੱਧ ਪਾਸ ਕੀਤੇ ਮਾਰੂ ਕਾਨੂੰਨਾਂ ਨੂੰ ਲੈਕੇ ਦੇਸ਼ ਅੰਦਰ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

(ਮਾਨਗੜ੍ਹ ਟੋਲਪਲਾਜਾ ਤੇ ਚੱਕਾ ਜਾਮ ਕਰਤੇ ਕਿਸਾਨ)

ਉਹਨਾਂ ਕਿਹਾ ਕਿ ਮੋਦੀ ਦੀ ਤਾਨਾਸ਼ਾਹੀ ਸਰਕਾਰ ਵੱਲੋਂ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਦਿੱਲੀ ਵਿਖੇ ਕੀਤੇ ਜਾ ਰਹੇ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸਦੇ ਤਹਿਤ ਨੈੱਟ ਸੇਵਾ ਬੰਦ ਕਰਨੀ ,ਨੌਜਵਾਨਾਂ ਤੇ ਪਰਚੇ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਣਾ ਅਤੇ ਕੇਂਦਰੀ ਖੇਤੀ ਮੰਤਰੀ ਤੋਮਰ ਵੱਲੋਂ ਬੇਤੁਕੀ ਬਿਆਨਬਾਜ਼ੀ ਕਰਕੇ ਕਿਸਾਨਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਹਨਾਂ ਅੱਗੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਤੇ ਅਣਮਨੁੱਖੀ ਵਰਤਾਰਾ ਕਰ ਰਹੀ ਹੈ ,ਕਦੇ ਕਿਸਾਨਾਂ ਤੇ ਪਥਰਾਅਬਾਜ਼ੀ ਕਰਵਾਉਣ ਦੀ ਕੋਸ਼ਿਸ਼ ਕਰਕੇ ਕਿਸਾਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ ਅਤੇ ਕਦੇ ਇੰਟਰਨੈੱਟ ਬੰਦ ਕਰਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ।ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਅਜਿਹੀਆਂ ਘਿਨਾਉਣੀਆਂ ਸਾਜ਼ਿਸ਼ਾਂ ਉਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦੇਣਗੀਆਂ। ਕਿਉਂਕਿ ਲੋਕ ਕੇਂਦਰ ਦੀ ਮੋਦੀ ਸਰਕਾਰ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਨੂੰ ਜਾਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਜਿਸ ਤਰ੍ਹਾਂ ਅੰਦੋਲਨ ਨੂੰ ਫੇਲ੍ਹ ਕਰਨਾ ਚਾਹੁੰਦੀ ਹੈ।

ਉਸ ਨਾਲ ਅੰਦੋਲਨ ਹੋਰ ਮਜ਼ਬੂਤ ਹੁੰਦਾ ਜਾ ਰਿਹਾ ਹੈ ਅਤੇ ਕਿਸਾਨ ਆਪਣੀਆਂ ਮੰਗਾਂ ਪ੍ਰਤੀ ਅਖ਼ੀਰ ਤੱਕ ਲਗਾਤਾਰ ਡਟੇ ਰਹਿਣਗੇ।ਇਸ ਮੌਕੇ ਬੀਬੀਆਂ ਨੇ ਵੀ ਭਾਰੀ ਗਿਣਤੀ ਵਿੱਚ ਇਸ ਚੱਕਾ ਜਾਮ ਵਿੱਚ ਸ਼ਮੂਲੀਅਤ ਕੀਤੀ।ਇਸ ਮੌਕੇ ਪ੍ਰੀਤ ਮੋਹਨ ਸਿੰਘ ਝੱਜੀ ਪਿੰਡ, ਸੁਖਬੀਰ ਸਿੰਘ ਚੋਹਕਾ ,ਜਗਤਾਰ ਸਿੰਘ ਬਲਾਲਾ, ਪ੍ਰੋਫ਼ ਸ਼ਾਮ ਸਿੰਘ, ਰਣਜੀਤ ਗੱਗਾ, ਕੁਲਦੀਪ ਸਿੰਘ ਮਿਰਜ਼ਾਪੁਰ,ਮਨਜੀਤ ਸਿੰਘ ਰੌਬੀ ,ਸਿਮਰਜੀਤ ਸਿੰਘ ਸਿੰਮੀ, ਜਥੇਦਾਰ ਗੁਰਦੀਪ ਸਿੰਘ ,ਚੈਂਚਲ ਸਿੰਘ ਬਾਹਗਾ, ਸਵਤੰਤਰ ਬੰਟੀ, ਚਰਨਜੀਤ ਸਿੰਘ ਬਾਹਗਾ, ਮੁਖਤਿਆਰ ਸਿੰਘ, ਦਿਲਬਾਗ ਸਿੰਘ ,ਸਰਬਜੀਤ ਸਿੰਘ, ਬਾਵਾ ਸਿੰਘ ,ਬਚਿੱਤਰ ਸਿੰਘ, ਗੁਰਪ੍ਰੀਤ ਸਿੰਘ , ਬੂਟਾ ਸਿੰਘ, ਪਰਮਜੀਤ ਸਿੰਘ ਪੰਮਾ, ਨਵੀਂ ਪੰਡੋਰੀ, ਸਤਨਾਮ ਸਿੰਘ, ਗੋਪੀ ਮੱਟ, ਅਮਨ ਦਾਰਾਪੁਰ, ਉਂਕਾਰ ਸਿੰਘ, ਬਿੰਦਰ ਢੋਲੋਵਾਲ ,ਬਿੱਕਰ ਢੋਲੋਵਾਲ, ਤਕਦੀਰ ਸਿੰਘ, ਦਿਲਪ੍ਰੀਤ ਸਿੰਘ, ਕਰਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਰਵੀ ਅਰਗੋਵਾਲ, ਗੁਰਮੀਤ ਸਿੰਘ ,ਜਗਦੀਪ ਸਿੰਘ ਬਿੱਲਾ ,ਬਲਵੀਰ ਸਿੰਘ ,ਕੇਵਲ ਸਿੰਘ, ਹਰਦੀਪ ਸਿੰਘ ਪੈਂਕੀ ,ਸੁਦੇਸ਼ ਕੁਮਾਰ ਟੋਨੀ, ਪ੍ਰਿੰ: ਨਵਤੇਜ, ਐਡਵੋਕੇਟ ਸੰਦੀਪ ਜੈਨ, ਕੁਲਦੀਪ ਬਿੱਟੂ ,ਡਾਕਟਰ ਜਸਪਾਲ,ਅਵਤਾਰ ਸਿੰਘ ,ਰਾਜਬੀਰ ਸਿੰਘ ,ਕੇਵਲ ਸਿੰਘ, ਸਮੇਤ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply