LETEST..ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵਲੋਂ 64 ਵੇਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਦੌਰਾਨ 350 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

(ਲੋੜਵੰਦ ਪਰਿਵਾਰ ਨੂੰ ਰਾਸ਼ਨ ਵੰਡਦੇ ਹੋਏ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਅਤੇ ਹੋਰ)

ਗੜ੍ਹਦੀਵਾਲਾ 10 ਫਰਵਰੀ (CHOUDHARY) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜਦੀਵਾਲਾ ਵੱਲੋਂ ਆਪਣੇ ਸਮਾਜ ਭਲਾਈ ਦੇ ਕਾਰਜਾਂ ਨੂੰ ਅੱਗੇ ਵਧਾਉਂਦੇ ਅੱਜ 64 ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ।ਇਸ ਸਮਾਗਮ ਦੌਰਾਨ ਸੁਸਾਇਟੀ  ਵੱਲੋਂ ਲਗਭਗ 350 ਦੇ ਕਰੀਬ ਵਿਧਵਾ ਔਰਤਾਂ,ਅਨਾਥ ਬੱਚਿਆਂ,ਬਜੁਰਗ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਸੁਸਾਇਟੀ ਦੇ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਉਨਾਂ ਸਮੂਹ ਐਨ ਆਰ ਆਈ ਵੀਰਾਂ ਦਾ ਵੀ ਧੰਨਵਾਦ ਕੀਤਾ ਜੋ ਹਰ ਮਹੀਨੇ ਇਸ ਰਾਸ਼ਨ ਵੰਡ ਸਮਾਗਮ ਵਿਚ ਅਪਣਾ ਯੋਗਦਾਨ ਪਾਉਂਦੇ ਹਨ। ਜਿਨਾਂ ਵਿਚ ਵੀਰ ਗੁਰਿੰਦਰ ਸਿੰਘ ਮੈਲਬੋਰਨ,ਹਰਜੀਤ ਸਿੰਘ ਕਨੇਡਾ, ਰਾਜ ਸਿੰਘ, ਸਾਬੀ ਪੰਡੋਰੀ ਨਿਊਜ਼ੀਲੈਂਡ, ਜਗਜੀਤ ਸਿੰਘ ਅਮਰੀਕਾ ਅਤੇ ਹੋਰ ਵੀਰ ਅਪਣੀ ਨੇ ਕਮਾਈ ਵਿੱਚੋਂ ਦਸਬੰਧ ਕੱਢਦੇ ਹਨ।ਇਸ ਇਹਨਾਂ ਵੀਰਾਂ ਦੀ ਚੜਦੀਕਲਾ ਲਈ ਅਰਦਾਸ ਵੀ ਕੀਤੀ ਗਈ।ਇਸ ਮੌਕੇ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਸੁਸਾਇਟੀ ਦੇ ਕੈਸ਼ੀਅਰ ਪਰਸ਼ੋਤਮ ਸਿੰਘ,ਮਨਿੰਦਰ ਸਿੰਘ,ਕਮਲਜੀਤ ਸਿੰਘ, ਪ੍ਰਿਥੀਪਾਲ  ਸਿੰਘ, ਅਜੇ ਥੰਮਣ,ਕੈਪਟਨ ਬਲਦੇੇਵ ਸਿੰਘ ਸਣੇ ਸੁਸਾਇਟੀ ਦੇ ਮੈਂਬਰ ਹਾਜਰ ਸਨ। 

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply