LETEST..ਨਗਰ ਕੌਂਸਲ ਚੋਣਾਂ ਲਈ ਪੋਲਿੰਗ ਸਟਾਫ ਨੂੰ ਪੋਲਿੰਗ ਬੂਥਾਂ ‘ਤੇ ਕੀਤਾ ਰਵਾਨਾ : ਐਸ.ਡੀ.ਐਮ ਦਸੂਹਾ

(ਪੋਲਿੰਗ ਬੂਥਾਂ ਤੇ ਜਾਣ ਲਈ ਰਵਾਨਾ ਹੁੰਦੇ ਹੋਏ ਪੋਲਿੰਗ ਪਾਰਟੀਆਂ )

ਦਸੂਹਾ 13 ਫਰਵਰੀ (CHOUDHARY) : ਅੱਜ ਰਣਦੀਪ ਸਿੰਘ ਹੀਰ,ਪੀ.ਸੀ.ਐਸ.ਰਿਟਰਨਿੰਗ ਅਫਸਰ-ਕਮ-ਉਪ ਮੰਡਲ ਮੈਜਿਸਟ੍ਰੇਟ ,ਦਸੂਹਾ ਵਲੋਂ ਨਗਰ ਕੌਂਸਲ ਚੋਣਾਂ, ਦਸੂਹਾ ਵਾਸਤੇ ਪੋਲਿੰਗ ਪਾਰਟੀਆਂ ਨੂੰ ਚੋਣ ਮਟੀਰੀਅਲ ਦੇਕੇ ਪੋਲਿੰਗ ਬੂਥਾਂ ਵੱਲ ਰਵਾਨਾ ਕੀਤਾ ਗਿਆ।ਉਨ੍ਹਾਂ ਵਲੋਂ ਦੱਸਿਆ ਗਿਆ ਕਿ ਨਗਰ ਕੌਂਸਲ ਦਸੂਹਾ ਦੀਆਂ ਕੁੱਲ 15 ਵਾਰਡਾਂ ਲਈ 24 ਬੂਥਾਂ ਪਰ ਐਮ.ਸੀ. ਇਲੈਕਸ਼ਨ14 ਫਰਵਰੀ ਨੂੰ ਕਰਵਾਏ ਜਾ ਰਹੇ ਹਨ। ਜਿਸ ਵਾਸਤੇ 96 ਚੋਣ- ਕਰਮਚਾਰੀਆਂ ਨੂੰ ਬੂਥਾਂ ਪਰ ਤਾਇਨਾਤ ਕੀਤਾ ਜਾ ਚੁੱਕਾ ਹੈ ਅਤੇ ਸਾਰੇ ਪ੍ਰਬੰਧ ਮੁੰਕਮਲ ਕਰ ਲਏ ਗਏ ਹਨ। ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਜੀ.ਟੀ.ਬੀ. ਸੀਨੀਅਰ ਸੈਕੰਡਰੀ ਸਕੂਲ, ਦਸੂਹਾ ਵਿਖੇ ਹੋਵੇਗੀ ।

ਉਨ੍ਹਾਂ ਵਲੋਂ ਕ੍ਰਮਵਾਰ 24 ਬੂਥਾਂ ਦਾ ਵੇਰਵਾ ਦਿੱਤਾ ਗਿਆ ਕਿ ਵਾਰਡ ਨੰ:1: ਦਯਾਨੰਦ ਆਦਰਸ਼ ਵਿਦਿਆਲਿਆ (ਉੱਤਰੀ ਪਾਸਾ), ਵਾਰਡ ਨੰ:2 ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ (ਪੂਰਬੀ ਪਾਸਾ), ਵਾਰਡ ਨੰ:2-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ (ਪੱਛਮੀ ਪਾਸਾ), ਵਾਰਡ ਨੰ:3-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ
(ਉੱਤਰੀ ਪਾਸਾ), ਵਾਰਡ ਨੰ:4- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ (ਪੂਰਬੀ ਪਾਸਾ), ਵਾਰਡ ਨੰ:5-ਸਰਕਾਰੀ ਐਲੀਮੈਂਟਰੀ ਸਕੂਲ ਰੇਲਵੇ ਰੋਡ(ਪੂਰਬੀ ਪਾਸਾ),ਵਾਰਡ ਨੰ:6-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦਸੂਹਾ(ਪੱਛਮੀ ਪਾਸਾ),ਵਾਰਡ ਨੰ:6ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ (ਉੱਤਰੀ ਪਾਸਾ), ਵਾਰਡ ਨੰ:7-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ (ਦੇਖਈ ਪਾਸਾ), ਵਾਰਡ ਨੰ :8 ਸਰਕਾਰੀ ਐਲੀਮੈਂਟਰੀ ਸਕੂਲ ਧਰਮਪੁਰਾ (ਪੂਰਬੀ ਪਾਸਾ), ਵਾਰਡ ਨੰ:8-ਸਰਕਾਰੀ ਐਲੀਮੈਂਟਰੀ ਸਕੂਲ ਧਰਮਪੁਰਾ (ਪੱਛਮਪਾਸਾ)

ਵਾਰਡ ਨੰ:9- ਦਫ਼ਤਰ ਬੀਡੀਪੀਓ (ਪੂਰਬੀ ਪਾਸਾ), ਵਾਰਡ ਨੰ:9-ਦਫ਼ਤਰ ਬੀਡੀਪੀਓ (ਪੱਛਮੀ ਪਾਸਾ), ਵਾਰਡ ਨੰ:10 ਦਫ਼ਤਰ ਐਕਸੀਅਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪੂਰਬੀ ਪਾਸਾ)ਵਾਰਡ ਨੰ:10-ਦਫਤਰ ਐਕਸੀਅਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪੱਛਮੀ ਪਾਸਾ), ਵਾਰਡ ਨੰ:11-ਦਫ਼ਤਰ
ਤਹਿਸੀਲ ਦਸੂਹਾ (ਪੂਰਬੀ ਪਾਸਾ), ਵਾਰਡ ਨੰ:11-ਦਫਤਰ ਤਹਿਸੀਲ ਦਸੂਹਾ (ਪੱਛਮੀ ਪਾਸਾ),ਵਾਰਡ ਨੰ:12 ਡੀ ਏ ਵੀ ਪਿੰਡੀ ਦਾਸ ਵਿਦਿਆਲਿਆ ਦਸੂਹਾ (ਉੱਤਰੀ ਪਾਸਾ), ਵਾਰਡ ਨੰ:12-ਡੀਏਵੀ ਪਿੰਡਾਂ ਦਾ ਵਿਦਿਆਲਿਆ (ਦੱਖਈ ਪਾਸਾ),ਵਾਰਡ ਨੰ:13-ਦਯਾਨੰਦ ਆਦਰਸ਼ ਵਿਦਿਆਲਿਆ (ਪੱਛਮੀ ਪਾਸਾ), ਵਾਰਡ ਨੰ:13-ਦਯਾਨੰਦ ਆਦਰਸ਼ ਵਿਦਿਆਲਿਆ (ਪੂਰਬੀ ਪਾਸਾ), ਵਾਰਡ ਨੰ:14-ਦਫ਼ਤਰ ਨਗਰ ਕੌਂਸਲ (ਪੂਰਬੀ ਪਾਸਾ), ਵਾਰਡ ਨੰ:14-ਦਫਤਰ ਨਗਰ ਕੌਂਸਲ (ਪੱਛਮੀ ਪਾਸਾ) ਅਤੇ ਵਾਰਡ ਨੰ:15-ਸਰਕਾਰੀ ਐਲੀਮੈਂਟਰੀ ਸਕੂਲ ਰੇਲਵੇ ਰੋਡ(ਪੱਛਮੀ ਪਾਸਾ) ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਉਨ੍ਹਾਂ ਵਲੋਂ ਵੋਟਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਕੇ ਲੋਕਤੰਤਰ ਪ੍ਰਣਾਲੀ ਵਿੱਚ ਆਪਣਾ ਯੋਗਦਾਨ ਪਾਉਣ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply