UPDATED NEWS: ਕੋਵਿਡ ਦੇ ਵੱਧ ਰਹੇ ਕੇਸਾਂ ਨੂੰ ਰੋਕਣ ਲਈ ਸਿਹਤ ਵਿਭਾਗ ਦੀ ਪਾਲਣਾ ਅਤਿ ਜ਼ਰੂਰੀ : ਐਸ.ਐਸ.ਪੀ ਮਾਹਲ , ਅੱਜ ਜ਼ਿਲੇ ਚ ਚਾਰ ਮੌਤਾਂ ਤੋਂ ਬਾਅਦ ਵੀ ਨਾ ਜਾਗੇ ਤਾਂ ਕਦੋਂ ਜਾਗੋਗੇ – ਐਸ ਪੀ ਸੰਧੂ

ਕੋਵਿਡ ਦੇ ਵੱਧ ਰਹੇ ਕੇਸਾਂ ਨੂੰ ਰੋਕਣ ਲਈ ਸਿਹਤ ਸਲਾਹਕਾਰੀਆਂ ਦੀ ਪਾਲਣਾ ਅਤਿ ਜ਼ਰੂਰੀ : ਐਸ.ਐਸ.ਪੀ.
ਬਿਨ੍ਹਾਂ ਮਾਸਕ ਪਹਿਨੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ
ਕੋਰੋਨਾ ਸਾਂਝੇ ਯਤਨਾਂ ਅਤੇ ਜਾਗਰੂਕਤਾ ਨਾਲ ਰੋਕਿਆ ਜਾ ਸਕਦੈ : ਨਵਜੋਤ ਸਿੰਘ ਮਾਹਲ
ਜ਼ਿਲ੍ਹਾ ਪੁਲਿਸ ਨੇ 20 ਹਜ਼ਾਰ ਤੋਂ ਵੱਧ ਮਾਸਕ ਵੰਡੇ, ਮੁੜ ਵੰਡੇ ਜਾਣਗੇ ਮਾਸਕ
ਅੱਜ ਜ਼ਿਲੇ ਚ ਚਾਰ ਮੌਤਾਂ ਤੋਂ ਬਾਅਦ ਵੀ ਨਾ ਜਾਗੇ ਤਾਂ ਕਦੋਂ ਜਾਗੋਗੇ – ਐਸ ਪੀ ਸੰਧੂ
ਹੁਸ਼ਿਆਰਪੁਰ 25 ਫਰਵਰੀ (ਆਦੇਸ਼ ਪਰਮਿੰਦਰ ਸਿੰਘ ):
ਜ਼ਿਲ੍ਹੇ ਵਿੱਚ ਕੋਵਿਡ ਦੇ ਵੱਧ ਰਹੇ ਕੇਸਾਂ ਨੂੰ ਲੈ ਕੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਲੋਕਾਂ ਨੂੰ ਬਿਨ੍ਹਾਂ ਮਾਸਕ ਪਹਿਨੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਸਮੇਂ ਸਾਨੂੰ ਸਾਰਿਆਂ ਨੂੰ ਵਧੇਰੇ ਚੌਕਸ ਅਤੇ ਜਾਗਰੂਕ ਰਹਿਣਾ ਬਹੁਤ ਜ਼ਰੂਰੀ ਹੈ।
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਵੱਧ ਰਹੇ ਕੋਰੋਨਾ ਦੇ ਕੇਸਾਂ ਦੇ ਮੱਦੇਨਜ਼ਰ ਮਿਸ਼ਨ ਫਤਿਹ ਤਹਿਤ ਜਾਗਰੂਕਤਾ ਮੁਹਿੰਮ ਵਿੱਚ ਮੁੜ ਤੇਜ਼ੀ ਲਿਆਂਦੀ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਰੋਕਥਾਮ ਲਈ ਸਾਡਾ ਸਾਰਿਆਂ ਦਾ ਸਾਂਝਾ ਫਰਜ ਬਣਦਾ ਹੈ ਕਿ ਅਸੀਂ ਜਨਤਕ ਹਿੱਤਾਂ ਦੇ ਮੱਦੇਨਜ਼ਰ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਕੀਤੀਆਂ ਜਾ ਰਹੀਆਂ ਸਲਾਹਕਾਰੀਆਂ ਨੂੰ ਕਿਸੇ ਵੀ ਕੀਮਤ ’ਤੇ ਅਣਗੌਲਿਆਂ ਨਾ ਕਰੀਏ।
ਅੱਜ ਇਥੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਐਸ.ਐਸ.ਪੀ. ਨੇ ਨਿਰਦੇਸ਼ ਦਿੱਤੇ ਕਿ ਸਿਹਤ ਸਲਾਹਕਾਰੀਆਂ ਪ੍ਰਤੀ ਢਿੱਲਮੱਠ ਵਰਤਣ ਵਾਲਿਆਂ ਜਾਂ ਇਨ੍ਹਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਕੋਈ ਲਿਹਾਜ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤਯੋਗ ਨਹੀਂ ਹੋਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਸਬੰਧੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦਾ ਪੂਰੀ ਸਹਿਯੋਗ ਕੀਤਾ ਜਾਵੇ ਤਾਂ ਜੋ ਇਸ ਦੇ ਫੈਲਾਅ ਨੂੰ ਅਸਰਦਾਰ ਢੰਗ ਨਾਲ ਰੋਕਿਆ ਜਾ ਸਕੇ।
ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪਿਛਲੇ ਸਮੇਂ ਜ਼ਿਲ੍ਹਾ ਪੁਲਿਸ ਵਲੋਂ 20 ਹਜ਼ਾਰ ਤੋਂ ਵੱਧ ਮਾਸਕ ਵੰਡੇ ਗਏ ਸਨ ਅਤੇ ਹੁਣ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਮੁੜ ਆਮ ਲੋਕਾਂ ਨੂੰ ਮਾਸਕ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਲਾਕਡਾਊਨ ਅਤੇ ਕਰਫਿਊ ਦੌਰਾਨ ਕੋਵਿਡ ਨਿਰਦੇਸ਼ਾਂ ਦੀ ਉਲੰਘਣਾ ਦੇ 813 ਮਾਮਲੇ ਦਰਜ ਕਰਦਿਆਂ ਜ਼ਿਲ੍ਹਾ ਪੁਲਿਸ ਵਲੋਂ 51 ਹਜ਼ਾਰ ਦੇ ਕਰੀਬ ਚਲਾਨ ਕੀਤੇ ਗਏ ਸਨ ਅਤੇ ਕਰੀਬ 2.60 ਕਰੋੜ ਰੁਪਏ ਜ਼ੁਰਮਾਨਾ ਵਸੂਲਿਆ ਗਿਆ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਾਸਕ ਪਾਉਣ ਦੇ ਨਾਲ-ਨਾਲ ਸਮੇਂ-ਸਮੇਂ ਸਿਰ ਹੱਥ ਧੌਣ ਅਤੇ ਲੋੜੀਂਦੇ ਅਹਿਤਿਆਤ ਵਰਤਣ ਨੂੰ ਪੂਰੀ ਤਰਜ਼ੀਹ ਦਿੱਤੀ ਜਾਵੇ।

ਅੱਜ ਜ਼ਿਲੇ ਚ ਚਾਰ ਮੌਤਾਂ ਤੋਂ ਬਾਅਦ ਵੀ ਨਾ ਜਾਗੇ ਤਾਂ ਕਦੋਂ ਜਾਗੋਗੇ – ਐਸ ਪੀ ਰਵਿੰਦਰ ਪਾਲ ਸਿੰਘ ਸੰਧੂ

ਐਸ ਪੀ ਰਵਿੰਦਰ ਪਾਲ ਸਿੰਘ ਸੰਧੂ


ਐਸ ਪੀ ਰਵਿੰਦਰ ਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਜ਼ਿਲੇ ਚ ਅੱਜ ਚਾਰ ਮੌਤਾਂ ਕੋਰੋਨਾ ਵਾਇਰਸ ਕਾਰਣ ਹੋ ਗਈਆਂ ਹਨ , ਹੁਣ ਕਦੋਂ ਜਾਗੋਂਗੇ। ਓਹਨਾ ਕਿਹਾ ਹੈ ਕਿ ਘਟੋਂ ਘੱਟ ਮਾਸਕ ਜਰੂਰ ਪਾ ਕੇ ਚੱਲੋ। ਸੰਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਮੁਖ ਮੰਤਰੀ ਪੰਜਾਬ ਨੇ ਪੂਰੇ ਦੇਸ਼ ਵਿੱਚੋਂ ਪੰਜਾਬ ਨੂੰ ਬਚਾ ਲਿਆ। ਹੁਣ ਫੇਰ ਦੂਜੀ ਲਹਿਰ ਸ਼ੁਰੂ ਹੋਈ ਹੈ।
ਰਲ ਮਿਲ ਕਿ ਇਸਦਾ ਮੁਕਾਬਲਾ ਕਰਨਾ ਜਰੂਰੀ ਹੈ। ਓਹਨਾ ਇਕ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿਹੈ ਕਿ ਕੁਜ ਲੋਕ ਹਾਲ਼ੇ ਵੀ ਕੋਰੋਨਾ ਵਾਇਰਸ ਨੂੰ ਰਾਜਨੀਤਕ ਸਟੰਟ ਸਮਝਦੇ ਹਨ , ਓਹਨਾ ਕਿਹਾ ਕਿ ਅਜਿਹਾ ਲੋਕਾਂ ਨੂੰ ਸੇਹਦ ਦੇਣੀ ਆਪ ਸਭ ਸਾਥੀਆਂ ਦਾ ਫ਼ਰਜ ਹੈ।
ਸੰਧੂ ਨੇ ਸਪਸ਼ਟ ਕੀਤਾ ਕਿ ਹਰ ਪੁਲਿਸ ਮੁਲਾਜ਼ਿਮ ਮਾਸਕ ਪਹਿਨੇ ਅਤੇ ਹਰ ਕੋਈ ਮਾਸਕ ਪਹਿਨੇ ਤੇ ਖਾਸਤੌਰ ਤੇ ਦੁਕਾਨਦਾਰ ਪਹਿਲਾਂ ਵਾਂਗ ਸਰਕਲ ਬਣਾ ਕੇ ਸੌਦਾ ਵੇਚਣ।
ਓਹਨਾ ਕਿਹਾ ਕਿ ਜਾਨ ਹੈ ਤਾਂ ਜਹਾਨ ਹੈ। ਰਲ ਮਿਲ ਕੇ , ਮਾਸਕ ਪਾ ਕੇ , ਸੋਸ਼ਲ ਦੂਰੀ ਰੱਖ ਕੇ ਅਸੀਂ ਇਕ ਵਾਰ ਫੇਰ ਕ੍ਰੋਨਾ ਨੂੰ ਹਰਾ ਦੇਵਗੇ। ਐੱਸ ਪੀ ਸੰਧੂ ਨੇ ਜ਼ਿਲਾ ਨਿਵਾਸੀਓਂ ਕੋਲੋਂ ਅਜਿਹੇ ਸਹਿਜੋਗ ਦੀ ਮੰਗ ਕੀਤੀ ਹੈ।


Advertisements
Advertisements
Advertisements
Advertisements
Advertisements
Advertisements
Advertisements

Related posts

Leave a Reply