ਮਾਨਗੜ੍ਹ ਟੋਲਪਲਾਜਾ ਤੋਂ ਦਿੱਲੀ ਸੰਘਰਸ਼ ਲਈ ਕਿਸਾਨਾਂ ਦਾ ਵੱਡਾ ਜੱਥਾ ਰਵਾਨਾ

ਗੜ੍ਹਦੀਵਾਲਾ, 8 ਮਾਰਚ (ਚੌਧਰੀ ) : ਗੰਨਾ ਸੰਘਰਸ਼ ਕਮੇਟੀ ਦਸੂਹਾ
ਵੱਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਰਹਿਨੁਮਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਆਪਣਾ ਸਮਰਥਨ ਦੇਣ ਲਈ ਇਲਾਕੇ ਵਿੱਚ ਕਿਸਾਨਾਂ ਨੂੰ ਦਿੱਲੀ ਵਿਖੇ ਜਾਣ ਲਈ ਵਿਸ਼ੇਸ ਤੌਰ ਤੇ ਸੁਵਿਧਾ ਪ੍ਰਦਾਨ ਕਰਦਿਆਂ ਹਰ ਹਫਤੇ ਵੀ ਬੱਸ ਸੇਵਾ ਮਾਨਗੜ੍ਹ ਟੋਲ ਪਲਾਜ਼ਾ ਤੋਂ ਦਿੱਲੀ ਲਈ ਰਵਾਨਾ ਕੀਤੀ ਜਾਂਦੀ ਹੈ। ਇਸੇ ਕੜੀ ਤਹਿਤ ਮਾਨਗੜ੍ਹ ਟੋਲ ਪਲਾਜ਼ਾ ਤੋਂ ਕਿਸਾਨਾਂ ਦਾ ਭਾਰੀ ਜੱਥਾ ਗੰਨਾ ਸੰਘਰਸ਼ ਕਮੇਟੀ ਦੇ ਵਿਸ਼ੇਸ਼ ਉਪਰਾਲੇ ਸਦਕਾ ਅਮਰਜੀਤ ਸਿੰਘ ਮਾਹਲ ਦੀ ਅਗਵਾਈ ਹੇਠ ਬੱਸ ਰਾਹੀਂ ਦਿੱਲੀ ਲਈ ਰਵਾਨਾ ਹੋਇਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਮਾਹਲ ਨੇ ਦੱਸਿਆ ਕਿ ਗੰਨਾ ਸੰਘਰਸ਼ ਕਮੇਟੀ ਦਸੂਹਾ ਦਾ ਜੋ ਇਹ ਉਪਰਾਲਾ ਕਿਸਾਨਾਂ ਨੂੰ ਭਾਰੀ ਗਿਣਤੀ ਵਿਚ ਕਰ ਕੇ ਮੁਫ਼ਤ ਬੱਸ ਸੇਵਾ ਰਾਹੀਂ ਦਿੱਲੀ ਵਿਖੇ ਕਿਸਾਨੀ ਸੰਘਰਸ਼ ਨੂੰ ਸਮਰਥਨ ਦੇਣਾ ਇਕ’ ਸ਼ਲਾਘਾਯੋਗ ਕਦਮ ਹੈ ਅਤੇ ਹਰ ਹਫਤੇ ਬੱਸ ਮਾਨਗੜ੍ਹ ਟੋਲ ਪਲਾਜ਼ਾ ਤੋਂ ਭਾਰੀਗਿਣਤੀ ਵਿਚ ਕਿਸਾਨਾਂ ਨੂੰ ਲੈ ਕੇ ਦਿੱਲੀ ਵਿਖੇ ਜਾਂਦੀ ਹੈ।ਉਨ੍ਹਾਂ ਇਲਾਕੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਦਿੱਲੀ ਵਿਖੇ ਪਹੁੰਚ ਕੇ ਖੇਤੀ ਵਿਰੋਧੀ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਓ।ਇਸ ਮੌਕੇ ਮਨਦੀਪ ਸਿੰਘ ਭਾਨਾ,ਸੁਖਦੇਵ ਸਿੰਘ ਮਾਂਗਾ,ਰਜਿੰਦਰਪਾਲ ਸਿੰਘ ਕੱਲੋਵਾਲ,ਮਨਜੀਤ ਸਿੰਘ  ਮੱਲੇਵਾਲ ,ਮਨਜਿੰਦਰ ਪਾਲ ਸਿੰਘ ਚੋਹਕਾ,ਕਰਨੈਲ ਸਿੰਘ ਡੱਫਰ,ਕੇਵਲ ਸਿੰਘ ਡੱਫਰ, ਹਰਕਰਨਜੀਤ ਸਿੰਘ ਜੀਆ ਸਹੋਤਾ ਖੁਰਦ, ਹਿੰਮਤ ਸਿੰਘ  ਹੁਸ਼ਿਆਰਪੁਰ, ਬਿਕਰਮਜੀਤ ਸਿੰਘ ਮਸਤੀਵਾਲ ,ਬਲਜਿੰਦਰ ਸਿੰਘ ਹਲੇੜ ,ਗੁਰਦਿਆਲ ਸਿੰਘ ਹਲੇੜ, ਜਰਨੈਲ ਸਿੰਘ ਜੰਡੋਰ ਅਜੀਤ ਸਿੰਘ ਮਸਤੀਵਾਲ ਆਦਿ ਸਮੇਤ ਗੰਨਾ ਸੰਘਰਸ਼ ਕਮੇਟੀ ਦੇ ਸਮੂਹ ਮੈਂਬਰ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply