BREKING..ਗੜ੍ਹਦੀਵਾਲਾ ‘ਚ ਸਰਕਾਰੀ ਸਕੂਲ ਦੇ 5 ਵਿਦਿਆਰਥੀਆਂ ਦੀ ਰਿਪੋਰਟ ਆਈ ਕੋਰੋਨਾ ਪਾਜਿਟਿਵ

ਗੜ੍ਹਦੀਵਾਲਾ 10 ਮਾਰਚ (ਚੌਧਰੀ) : ਗੜ੍ਹਦੀਵਾਲਾ ਦੇ ਇੱਕ ਸਰਕਾਰੀ ਸਕੂਲ ਦੇ 5 ਬੱਚਿਆਂ ਦੀ ਰਿਪੋਰਟ ਕੋਰੋਨਾ ਪਾਜਿਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਮ ਓ ਭੂੰਗਾ ਮਨੋਹਰ ਲਾਲ ਨੇ ਦੱਸਿਆ ਕਿ ਡਾ ਅਮਨਦੀਪ ਕੌਰ ਅਤੇ ਡਾ ਯਸ਼ਪਾਲ ਸਿੰਘ ਦੀ ਅਗਵਾਈ ਵਿੱਚ ਗੜ੍ਹਦੀਵਾਲਾ ਦੇ ਇੱਕ ਸਰਕਾਰੀ ਸਕੂਲ ਦੇ ਬੱਚਿਆਂ ਦੀ ਆਰ ਆਰ ਟੀਮ ਵਲੋਂ ਸੈਂਪਲਿੰਗ ਕੀਤੀ ਗਈ ਸੀ। ਜਿਸ ਵਿਚ ਅੱਜ 5 ਵਿਦਿਆਰਥੀਆਂ ਦੀ ਰਿਪੋਰਟ ਕੋਰੋਨਾ ਪਾਜਿਟਿਵ ਆਈ ਹੈ ।ਇਸ ਟੀਮ ਵਿਚ ਸਰਤਾਜ ਸਿੰਘ ਅਤੇ ਮਨਜਿੰਦਰ ਸਿੰਘ ਨੇ ਮੌਕੇ ਤੇ ਕੋਰੋਨਾ ਪਾਜਿਟਿਵ ਮਰੀਜ਼ਾਂ ਲਈ ਸਰਕਾਰ ਵਲੋਂ ਫ੍ਰੀ ਦਿਤੀਆਂ ਜਾ ਰਹੀਆਂ ਕੋਰੋਨਾ ਫੋਰਡ ਕਿੱਟ ਇਹਨਾਂ ਮਰੀਜਾਂ ਨੂੰ ਦਿੱਤੀਆਂ ਗਈਆਂ। ਯਿਕਰਯੋਗ ਹੈ ਕਿ 5 ਮਾਰਚ ਨੂੰ ਦੋ ਸਰਕਾਰੀ ਅਧਿਆਪਕਾਂ ਦੀ ਰਿਪੋਰਟ ਕੋਰੋਨਾ ਪਾਜਿਟਿਵ ਆਈ ਸੀ। ਇਹ ਬੱਚੇ ਵੀ ਇਹਨਾਂ ਅਧਿਆਪਕਾਂ ਦੇ ਸੰਪਰਕ ਵਿਚ ਆਏ ਸਨ। ਇਸ ਸਬੰਧੀ ਐਸ ਐਮ ਓ ਡਾ ਮਨੋਹਰ ਲਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਨਾਾਂ ਮਾਸਕ ਘਰੋਂ ਬਾਹਰ ਨ ਨਿਕਲਣ ਅਤੇ ਬਾਰ ਬਾਰ ਹੱਥਾਂ ਨੂੰ ਸੈਨੀਟਾਇਜ ਕੀਤਾ ਜਾਵੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply