LETEST….ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਹੋਣਹਾਰ ਵਿਦਿਆਰਥੀ ਅੰਸ਼ੁਲ ਰਾਣਾ ਨੇ ਖੜਫੈ-2020 ਦੀ ਪ੍ਰੀਖਿਆ ਵਿੱਚ ਪੂਰੇ ਭਾਰਤ ‘ਚ 1373 ਵਾਂ ਰੈਂਕ ਪ੍ਰਾਪਤ ਕਰਕੇ ਬਣਾਇਆ ਨਵਾਂ ਕੀਰਤੀਮਾਨ



ਦਸੂਹਾ 18 ਮਾਰਚ (ਚੌਧਰੀ) : ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ’ਤੇ ਆਪਣੀ ਪਹਿਚਾਣ ਦਰਜ ਕਰਵਾਉਣ ਵਾਲੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਵਿਦਿਆਰਥੀਆਂ ਨੇ ਹਮੇਸ਼ਾ ਦੀ ਤਰ੍ਹਾਂ ਇਸ ਬਾਰ ਵੀ ਉੱਚ ਪੱਧਰੀ ਪ੍ਰੀਖਿਆ ਵਿੱਚ ਵਧੀਆ ਰੈਂਕ ਪ੍ਰਾਪਤ ਕਰ ਕੇ ਇਲਾਕੇ ਅਤੇ ਸਕੂਲ ਨੂੰ ਮਾਣ ਦਾ ਮੌਕਾ ਦਿੱਤਾ ਹੈ।ਉਹਨਾਂ ਦੀਆਂ ਅਜਿਹੀਆਂ ਉਪਲੱਬਧੀਆਂ ਨਾਲ ਬਾਕੀ ਵਿਦਿਆਰਥੀਆਂ ਨੂੰ ਵੀ ਮਿਹਨਤ ਕਰਨ ਅਤੇ ਸਫ਼ਲਤਾ ਪ੍ਰਾਪਤ ਕਰਨ ਦੀ ਪ੍ਰੇਰਨਾ ਮਿਲਦੀ ਹੈ।
ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਅੰਸ਼ੁਲ ਰਾਣਾ ਨੇ ਖੜਫੈ- 2020 (ਕਿਸ਼ੋਰ ਵਿਗਿਆਨਕ ਪ੍ਰੋਤਸਾਹਨ ਯੋਜਨਾ) ਦੀ ਪ੍ਰੀਖਿਆ ਵਿੱਚ ਪੂਰੇ ਭਾਰਤ ਵਿੱਚ 1373ਵਾਂ ਰੈਂਕ ਪ੍ਰਾਪਤ ਕੀਤਾ ਹੈ ਅਤੇ ਆਪਣੀ ਇਸ ਉਪਲੱਬਧੀ ਦੇ ਨਾਲ-ਨਾਲ ਅੰਸ਼ੁਲ ਅਪਲਾਈਡ ਕੋਰਸ ਵਿੱਚ 5,000 ਰੁਪਏ ਪ੍ਰਤੀ ਮਹੀਨਾ ਅਨੁਦਾਨ ਰਾਸ਼ੀ ਦੇ ਨਾਲ-ਨਾਲ 20,000 ਰੁਪਏ ਸਲਾਨਾ ਅਨੁਦਾਨ ਰਕਮ ਪ੍ਰਾਪਤ ਕਰੇਗਾ। ਪੋਸਟ ਗ੍ਰੈਜੁਏਸ਼ਨ ਕੋਰਸ ਦੇ ਲਈ 28,000 ਰੁਪਏ ਸਲਾਨਾ ਅਨੁਦਾਨ ਰਾਸ਼ੀ ਦੇ ਨਾਲ-ਨਾਲ 7,000 ਰੁਪਏ ਪ੍ਰਤੀ ਮਹੀਨਾ ਵਜ਼ੀਫੇ ਵਜੋਂ ਪ੍ਰਾਪਤ ਕਰੇਗਾ।ਆਪਣੀ ਇਸ ਉਪਲੱਬਧੀ ਨਾਲ ਅੰਸ਼ੁਲ ਨੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।

ਖੜਫੈ(ਕਿਸ਼ੋਰ ਵਿਗਿਆਨਕ ਪ੍ਰੋਤਸਾਹਨ ਯੋਜਨਾ) ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤਾ ਗਿਆ ਇੱਕ ਅਜਿਹਾ ਪ੍ਰੋਗਰਾਮ ਹੈ ਜੋ ਕਿ ਸਾਇੰਸ ਅਤੇ ਟੈਕਨੋਲੌਜੀ ਵਿੱਚ ਰੂਚੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਪ੍ਰੋਤਸਾਹਤ ਕਰਦਾ ਹੈ।ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਹੋਣਹਾਰ ਵਿਦਿਆਰਥੀਆਂ ਦੀ ਖੋਜ ਕਰਨਾ ਅਤੇ ਉਨ੍ਹਾਂ ਬੱਚਿਆਂ ਨੂੰ ਪ੍ਰੋਤਸਾਹਤ ਕਰਨਾ ਹੈ ਜੋ ਕਿ ਸਾਇੰਸ ਦੇ ਖੇਤਰ ਵਿੱਚ ਰਿਸਰਚ ਨੂੰ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹਨ।ਮਿਹਨਤ ਨੂੰ ਆਪਣਾ ਲਕਸ਼ ਮੰਨਣ ਵਾਲੇ ਅੰਸ਼ੁਲ ਰਾਣਾ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਅਨਿਤ ਅਰੋੜਾ ਜੀ ਦੇ ਸਿਰ ਬੰਨਿ੍ਹਆ ਹੈ।ਜਿਨ੍ਹਾਂ ਨੇ ਸਮੇਂ-ਸਮੇਂ ਤੇ ਉਸਦਾ ਮਾਰਗਦਰਸ਼ਨ ਕਰਦਿਆਂ ਉੇਸਨੂੰ ਪ੍ਰੋਤਸਾਹਤ ਵੀ ਕੀਤਾ ਹੈ।ਅੰਸ਼ੁਲ ਦੇ ਮਾਤਾ-ਪਿਤਾ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਬੱਚਿਆਂ ਨੂੰ ਅਜਿਹਿਆਂ ਪ੍ਰੀਖਿਆਵਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਦੇ ਹਨ।ਉਨ੍ਹਾਂ ਨੂੰ ਤਿਆਰ ਕਰਦੇ ਹਨ ਅਤੇ ਉਨ੍ਹਾਂ ਦੀ ਸਹਾਇਤਾ ਲਈ ਹਮੇਸ਼ਾ ਤਿਆਰ ਰਹਿੰਦੇ ਹਨ।

ਇਸ ਮੌਕੇ ਸਕੂਲ ਦੇ ਪ੍ਰਿੰੰਸੀਪਲ ਅਨਿਤ ਅਰੌੜਾ ਨੇ ਅੰਸ਼ੁਲ ਅਤੇ ਉਸ ਦੇ ਮਾਤਾ-ਪਿਤਾ ਨੂੰ ਸਫ਼ਲਤਾ ਦੀਆਂ ਸ਼ੁੱਭ-ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਨਸਾਨ ਨੂੰ ਆਪਣੇ ਜੀਵਨ ਵਿੱਚ ਹਮੇਸ਼ਾ ਸਫ਼ਲਤਾ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਕਿਸੇ ਵੀ ਕੰਮ ਪ੍ਰਤੀ ਕੀਤੀ ਗਈ ਸਖ਼ਤ ਮਿਹਨਤ ਅਤੇ ਲਗਨ ਕਦੇ ਵੀ ਬੇਕਾਰ ਨਹੀਂ ਜਾਂਦੀ, ਕਿਉਂਕਿ ਮਿਹਨਤ ਹੀ ਸਫ਼ਲਤਾ ਦੀ ਪਹਿਲੀ ਪੌੌੜੀ ਹੁੰਦੀ ਹੈ।ਇਸ ਮੌਕੇ ਵਾਸਲ ਐਜੁਕੇਸ਼ਨਲ ਗਰੁੱਪ ਦੇ ਪ੍ਰਧਾਨ ਕੇ.ਕੇ.ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਡਾਇਰੈੈਕਟਰ ਮੈਡਮ ਈਨਾ ਵਾਸਲ ਅਤੇ ਸੀ. ਈ. ਓ. ਰਾਘਵ ਵਾਸਲ ਨੇ ਅੰਸ਼ੁਲ ਦੀ ਅਥਾਹ ਮਿਹਨਤ ਦੀ ਸਰਾਹਨਾ ਕੀਤੀ ਅਤੇ ਉਸਨੂੰ ਜੀਵਨ ਵਿੱਚ ਹੋਰ ਅੱਗੇ ਵਧਣ ਲਈ ਪ੍ਰੋਤਸਾਹਤ ਵੀ ਕੀਤਾ।ਉਨ੍ਹਾਂ ਇਹ ਵੀ ਕਿਹਾ ਕਿ ਸਕੂਲ ਸਦਾ ਸਮੇਂ-ਸਮੇਂ ਸਿਰ ਆਪਣੇ ਵਿਦਿਆਰਥੀਆਂ ਦਾ ਜੀਵਨ ਵਿੱਚ ਸਹੀ ਮਾਰਗ-ਦਰਸ਼ਨ ਕਰਦਾ ਰਹੇਗਾ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply