ਝੋਨੇ ਦੀ ਸਿੱਧੀ ਬਿਜਾਈ ਭਾਰੀਆਂ ਅਤੇ ਦਰਮਿਆਨੀ ਕਿਸਮ ਦੀਆਂ ਜ਼ਮੀਨਾਂ ਵਿੱਚ ਹੀ ਕੀਤੀ ਜਾਵੇ : ਡਾ.ਅਮਰੀਕ ਸਿੰਘ

ਝੋਨੇ ਦੀ ਸਿੱਧੀ ਬਿਜਾਈ ਭਾਰੀਆਂ ਅਤੇ ਦਰਮਿਆਨੀ ਕਿਸਮ ਦੀਆਂ ਜ਼ਮੀਨਾਂ ਵਿੱਚ ਹੀ ਕੀਤੀ ਜਾਵੇ :ਡਾ.ਅਮਰੀਕ ਸਿੰਘ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਪਠਾਨਕੋਟ ਵਿੱਚ ਸਾਉਣੀ ਮੁਹਿੰਮ ਤਹਿਤ ਪਿੰਡ ਮਨਵਾਲ ਵਿੱਚ
ਲਗਾਇਆ ਜਾਗਰੁਕਤਾ ਕੈਂਪ
ਪਠਾਨਕੋਟ: 23 ਮਾਰਚ 2021 ( ਰਾਜਨ ਬਿਊਰੋ ) ਪੰਜਾਬ ਸਰਕਾਰ ਵੱੱਲੋਂ ਘੋਸ਼ਿਤ “ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ”ਪ੍ਰੋਗਰਾਮ ਦੀ ਕਾਮਯਾਬੀ ਲਈ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਸੁਖਦੇਵ ਸਿੰਘ ਸਿੱਧੂ ਵੱਲੋਂ ਜਾਰੀ ਹੁਕਮਾਂ ,ਡਿਪਟੀ ਕਮਿਸ਼ਨਰ ਸੀ੍ਰ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਸ਼ੁਰੂ ਕੀਤੀ ਸਾਉਣੀ ਮੁਹਿੰਮ ਤਹਿਤ ਪਿੰਡ ਮਨਵਾਲ ਦੇ ਪੰਚਾਇਤ ਘਰ ਵਿੱਚ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਕਿਸਾਨ ਮਹਿਲਾਵਾਂ ਸ਼ਾਮਿਲ ਹੋਈਆਂ।ਇਥੇ ਇਹ ਵਰਨਣੈੋਗ ਹੈ ਕਿ ਇਸ ਮੁਹਿੰਮ ਤਹਿਤ ਹਰੇਕ 10 ਪਿੰਡਾਂ ਦੇ ਸਮੁਹ ਪਿੱਛੇ ਇੱਕ ਜਾਗਰੁਕਤਾ ਕੈਂਪ ਲਗਾਇਆ ਜਾ ਰਿਹਾ ਹੈ ਤਾਂ ਜੋ ਹਰੇਕ ਪਿੰਡ ਵਿੱਚ ਪਹੁੰਚ ਕਰਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ,ਫਸਲਾਂ ਦੀ ਰਹਿੰਦ ਖੂੰਹਦ ਦੀ ਸਾਂਭ ਸੰਭਾਲ,ਮੱਕੀ ਅਤੇ ਗੰਨੇ ਦੀ ਕਾਸਤ ਦੀਆਂ ਨਵੀਨਤਮ ਤਕਨੀਕਾਂ,ਰੇਨ ਗੰਨ ਤਕਨਾਲੋਜੀ,ਸਮੂਹਾਂ ਵਿੱਚ ਸੰਗਠਤ ਹੋ ਕੇ ਖੇਤੀ ਕਰਨ,ਜੈਵਿਕ ਖੇਤੀ ਬਾਰੇ ਜਾਗਰੁਕ ਕੀਤਾ ਜਾ ਸਕੇ।ਸ੍ਰੀਮਤੀ ਸਾਕਸ਼ੀ ਖੇਤੀ ਉਪ ਨਿਰੀਖਕ ਅਤੇ ਸ਼੍ਰੀ ਲਵ ਕੁਮਾਰ ਸ਼ਰਮਾ ਬੀ ਟੀ ਐਮ(ਆਤਮਾ) ਦੇ ਪ੍ਰਬੰਧਾਂ ਹੇਠ ਲਗਾਏ ਜਾਗਰੁਕਤਾ ਕੈਂਪ ਮੌਕੇ ਡਾ.ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ,ਡਾ. ਪੁਰਵਾ ਗ੍ਰਹਿ ਵਿਗਿਆਨ ਮਾਹਿਰ,ਡਾ. ਮੋਨੂ ਤਿਆਗੀ ਬਾਗਬਾਨੀ ਮਾਹਿਰ ਕ੍ਰਿਸ਼ੀ ਵਿਗਿਆਨ ਕੇਂਦਰ,ਸਰਪੰਚ ਸ਼੍ਰੀ ਮਤੀ ਤਾਰਾ ਦੇਵੀ,ਸਰਪੰਚ ਕੁਠੇੜ ਸ਼੍ਰੀ ਮਤੀ ਸੁਮਨ ਠਾਕੁਰ,ਸ਼੍ਰੀ ਕਰਨ ਸਿੰਘ,ਸ਼ਾਮ ਸਿੰਘ,ਮਸਤ ਰਾਮ,ਕਰਨੈਲ ਸਿੰਘ,ਸੁਭਾਸ਼ ਕੁਮਾਰ,ਜੀਵਨ ਲਾਲ,ਰਘਬੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਕਿਸਾਨ ਮਹਿਲਾਵਾਂ ਹਾਜ਼ਰ ਸਨ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ,ਕੱਦੂ ਕੀਤੇ ਜਾਣ ਵਾਲੇ ਝੋਨੇ ਦਾ ਬੇਹਤਰ ਵਿਕਲਪ ਹੈ।ਉਨਾਂ ਕਿਹਾ ਕਿ ਮਈ ਦੇ ਅਖੀਰ ਵਿਚ ਸਿੱਧੀ ਬਿਜਾਈ ਨਾਲ ਬੀਜੀ ਝੋਨੇ ਦੀ ਫਸਲ ਚੰਗਾ ਝਾੜ ਦਿੰਦੀ ਹੈ ।ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀਆਂ ਅਤੇ ਭਾਰੀਆਂ ਜਮੀਨਾਂ ਵਿੱਚ ਹੀ ਕਰਨੀ ਚਾਹੀਦੀ।ਉਨਾਂ ਕਿਹਾ ਕਿ ਸਿੱਧੀ ਬਿਜਾਈ ਸਿਰਫ ਉਹਨਾਂ ਖੇਤਾਂ ਵਿੱਚ ਹੀ ਕਰੋ ਜਿੱਥੇ ਪਿਛਲੇ ਸਾਲਾਂ ਵਿੱਚ ਝੋਨੇ ਦੀ ਲਵਾਈ ਕੀਤੀ ਜਾਂਦੀ ਰਹੀ ਹੋਵੇ।ਉਨਾਂ ਕਿਹਾ ਕਿ ਸਿੱਧੀ ਬਿਜਾਈ ਲਈ ਘੱਟ ਜਾਂ ਦਰਮਿਆਨਾ ਸਮਾਂ ਲੈਕੇ ਪੱਕਣ ਵਾਲੀਆ ਕਿਸਮਾਂ ਦੀ ਚੋਣ ਕਰੋ ਅਤੇ ਦੋਗਲੀਆਂ ਕਿਸਮਾਂ ਤੋਂ ਗੁਰੇਜ ਕਰਨਾ ਚਾਹੀਦਾ।ਉਨਾਂ ਮੱਕੀ ਦੀ ਕਾਸ਼ਤ ਬਾਰੇ ਕਿਹਾ ਕਿ ਵਧੇਰੇ ਪੈਦਾਵਾਰ ਲੈਣ ਲਈ ਮੱਕੀ ਦੀ ਬਿਜਾਈ ਛੱਟੇ ਦੀ ਬਿਜਾਏ ਖਾਲੀਆਂ ਵਿੱਚ ਕੇਰ ਕੇ ਜਾਂ ਵੱਟਾਂ ਉੱਪਰ ਚੋਗ ਕੇ ਕਰਨੀ ਚਾਹੀਦੀ ਹੈ।ਉਨਾਂ ਕਿਹਾ ਕਿ ਕਣਕ ਦੀ ਕਟਾਈ ਤੋਂ ਉਪਰੰਤ ਤੂੜੀ ਬਨਾਉਣ ਉਪਰੰਤ ਰਹਿੰਦ ਖੂੰਹਦ ਨੂੰ ਅੱਗ ਨਾਲ ਸਾੜਣ ਦੀ ਬਿਜਾਏ ਖੇਤ ਵਿੱਚ ਹੀ ਤਵੀਆਂ ਨਾਲ ਵਾਹ ਕੇ ਨਸ਼ਟ ਕੀਤਾ ਜਾਵੇ।ਉਨਾਂ ਕਿਹਾ ਕਿ ਭਵਿੱਖ ਦੀਆਂ ਜ਼ਰੂਰਰਤਾਂ ਅਨੁਸਾਰ ਕਣਕ ਦਾ ਬੀਜ ਖੁਦ ਤਿਆਰ ਕਰਨਾ ਚਾਹੀਦਾ।ਉਨਾਂ ਕਿਹਾ ਕਿ ਘਰੇਲੂ ਜ਼ਰੂਰਤਾਂ ਦੀ ਪ੍ਰਤੀ ਲਈ ਦਾਲਾਂ ਅਤੇ ਸਬਜੀਆਂ ਦੀ ਕੁਝ ਰਕਬੇ ਵਿੱਚ ਕਾਸਤ ਜ਼ਰੂਰ ਕਰਨੀ ਚਾਹੀਦੀ ਹੈ।ਉਨਾਂ ਕਿਹਾ ਕਿ ਘਰੇਲੂ ਜ਼ਰੂਰਤਾਂ ਅਨੁਸਾਰ ਦਾਲਾਂ ਅਤੇ ਸਬਜੀਆਂ ਦੀ ਕਾਸਤ ਕਰਨ ਨਾਲ ਘਰੇਲੂ ਖਰਚੇ ਘਟਾਏ ਜਾ ਸਕਦੇ ਹਨ ਅਤੇ ਸਿਹਤਮੰਦ ਸਬਜੀਆਂ ਮਿਲਣ ਕਾਰਨ ਸਿਹਤ ਵੀ ਚੰਗੀ ਰਹਿ ਸਕਦੀ ਹੈ। ਡਾ. ਪੁਰਵਾ ਨੇ ਕਿਹਾ ਕਿ ਕਿਸਾਨ ਮਹਿਲਾਵਾਂ ਵਿਹਲੇ ਸਮੇਂ ਦਾ ਸਦਉਪਯੋਗ ਕਰਕੇ ਘਰੇਲੂ ਆਮਦਨ ਵਿੱਚ ਵਾਧਾ ਕਰ ਸਕਦੀਆ ਹਨ ਉਨਾਂ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸਾਹਵਾਨ ਕਿਸਾਨ ਮਹਿਲਾਵਾਂ ਨੂ ਹਰੇਕ ਤਰਾਂ ਦੀ ਸਿਖਲਾਈ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।ਉਨਾਂ ਕਿਹਾ ਕਿ ਜੇਕਰ ਕਿਸਾਨ ਮਹਿਲਾਵਾਂ ਸਮੂਹ ਬਣਾ ਕੇ ਕੰਮ ਸ਼ੁਰੂ ਕਰਨ ਤਾਂ ਬੇਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।ਡਾ.ਮਨੂ ਤਿਆਗੀ ਨੇ ਬਾਗਾਂ ਦੀ ਅਹਿਮੀਅਤ ਬਾਰੇ ਦੱਸਿਆ ਕਿ ਜ਼ਿਲਾ ਪਟਾਨਕੋਟ ਵਿੱਚ ਲੀਚੀ,ਅੰਬ,ਅਮਰੂਦ,ਆੜੂ ਆਦਿ ਦੇ ਬਾਗ ਬਹੁਤ ਹੀ ਸਫਲਤਾ ਪੂਰਵਕ ਲਗਾਏ ਜਾ ਸਕਦੇ ਹਨ।ਉਨਾਂ ਕਿਹਾ ਕਿ ਕਦੇ ਵੀ ਗਲੀਆ ਵਿੱਚ ਫਲਾਂ ਦੇ ਬੂਟੇ ਵੇਚਣ ਵਾਲਿਆਂ ਤੋਂ ਫਲਦਾਰ ਬੂਟੇ ਨਹੀਂ ਖ੍ਰੀਦਣੇ ਚਾਹੀਦੇ ।ਉਨਾਂ ਕਿਹਾ ਕਿ ਬਾਗਾਂ ਦੀ ਸਫਲਤਾ ਲਈ ਜ਼ਰੂਰੀ ਹੈ ਕਿ ਸਰਕਾਰੀ ਜਾਂ ਸਰਕਾਰ ਦੁਆਰਾ ਪ੍ਰਮਾਣਿਤ ਨਰਸਰੀਆਂ ਤੋਂ ਹੀ ਫਲਦਾਰ ਬੂਟੇ ਖ੍ਰੀਦੇ ਜਾਣ।ਉਨਾਂ ਕਿਹਾ ਕਿ ਕਿਸਾਨ ਮਹਿਲਾਵਾਂ ਖੁੰਭਾ ਦੀ ਕਾਸਤ ਕਰਕੇ ਵੀ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੀਆਂ ਹਨ।ਉੱਦਮੀ ਕਿਸਾਨ ਕਰਨੈਲ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਹਰੇਕ ਕਿਸਾਨ ਜਿਸ ਦੀ ਜ਼ਮੀਨ ਭਾਰੀ ਜਾਂ ਦਰਮਿਆਨੀ ਹੈ, ਨੂੰ ਕੁਝ ਰਕਬੇ ਵਿੱਚ ਸਿੱਧੀ ਬਿਜਾਈ ਦਾ ਤਜ਼ਰਬਾ ਕਰਨਾ ਚਾਹੀਦਾ ਹੈ।ਪਿੰਡ ਕੁਠੇੜ ਦੀ ਸਰਪੰਚ ਸ਼੍ਰੀ ਮਤੀ ਸੁਮਨ ਠਾਕੁਰ ਨੇ ਦੱਸਿਆਂ ਕਿ ਪਿੰਡ ਕੁਠੇੜ ਵਿੱਚ 25 ਕਿਸਾਨ ਮਹਿਲਾਵਾਂ ਦਾ ਕਿਸਾਨ ਹਿੱਤੂ ਸਮੂਹ ਬਣਾਇਆ ਗਿਆ ਹੈ ਤਾਂ ਜੋ ਇਹ ਮੈਂਬਰ ਮਹਿਲਾਵਾਂ ਆਪਣੇ ਸਮੇਂ ਦੀ ਸੁਚੱਜੀ ਵਰਤੋਂ ਕਰਕੇ ਆਪਣੀ ਆਮਦਨ ਵਿੱਚ ਵਾਧਾਕਰ ਸਕਣ।ਉਨਾਂ ਮੰਗ ਕਤਿੀ ਕਿ ਇਨਾਂ ਕਿਸਾਨ ਮਹਿਲਾਵਾਂ ਨੂੰ ਢੁਕਵੀ ਸਿਖਲਾਈ ਦੇਣ ਦਾ ਪ੍ਰਬੰਧ ਕੀਤਾ ਜਾਵੇ।ਖੇਤੀ ਉਪ ਨਿਰੀਖਕ ਸ਼੍ਰੀ ਅੰਸ਼ੁਮਨ ਸ਼ਰਮਾ ਨੇ ਸਟੇਜ ਸਕੱਤਰ ਦੇ ਫਰਜ ਬਾਖੂਬੀ ਨਿਭਾਏ।ਅਖੀਰ ਵਿੱਚ ਸਰਪੰਚ ਰਾਜ ਕੁਮਾਰ ਨੀਲੂ ਨੇ ਹਾਜ਼ਰ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਯੰਨਵਾਦ ਕੀਤਾ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply