ਵੱਡੀ ਖਬਰ.. ਕਤਲ ਦੀ ਸਾਜਿਸ਼ ਨਾਕਾਮ, 4 ਕਾਬੂ,ਇਕ ਪਿਸਤੌਲ, ਆਲਟੋ ਕਾਰ ਅਤੇ ਮੋਟਰ ਸਾਈਕਲ ਬਰਾਮਦ

ਭੈੜੇ ਅਨਸਰਾਂ ਖਿਲਾਫ਼ ਪੂਰੀ ਸਖਤੀ ਵਰਤੀ ਜਾਵੇਗੀ : ਐਸ.ਐਸ .ਪੀ.ਨਵਜੋਤ ਸਿੰਘ ਮਾਹਲ

ਹੁਸ਼ਿਆਰਪੁਰ, 24 ਮਾਰਚ(ਆਦੇਸ਼ / ਚੌੌਧਰੀ ) : ਜ਼ਿਲ੍ਹਾ ਪੁਲਿਸ ਵਲੋਂ ਭੈੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਕਤਲ ਦੀ ਸਾਜਿਸ਼ ਨੂੰ ਨਾਕਾਮ ਕਰਦਿਆਂ 4 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਇਕ ਪਿਸਤੌਲ 32 ਬੌਰ,6 ਜਿੰਦਾ ਰੌਂਦ,ਆਲਟੋ ਕਾਰ ਅਤੇ ਮੋਟਰ ਸਾਈਕਲ ਬਰਾਮਦ ਕੀਤਾ ਹੈ।

ਪੁਲਿਸ ਵਲੋਂ ਫੜੇ ਗਏ ਮੁਲਜ਼ਮਾਂ ਦੀ ਸ਼ਨਾਖਤ ਸਾਜਨ ਕੁਮਾਰ ਵਾਸੀ ਚਿਬੜਾਂਵਾਲੀ ਸ੍ਰੀ ਮੁਕਤਸਰ ਸਾਹਿਬ, ਬਲਜੀਤ ਸਿੰਘ ਉਰਫ ਰਿੰਕੂ ਤੇ ਸੁਖਦੀਪ ਸਿੰਘ ਉਰਫ ਨਿੱਕਾ ਦੋਵੇਂ ਵਾਸੀ ਪਿੰਡ ਕਾਹਰੀ ਅਤੇ ਮਨਪ੍ਰੀਤ ਉਰਫ ਮੰਨਤੀ ਵਾਸੀ ਦਿਅੰਤਪੁਰ ਵਜੋਂ ਹੋਈ ਹੈ। ਪਰਮਜੀਤ ਸਿੰਘ ਉਰਫ ਪੰਮਾ ਵਾਸੀ ਪਿੰਡ ਸਾਹਰੀ ਅਤੇ ਸ਼ੇਰ ਸਿੰਘ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਮਾਸਟਰ ਮਾਈਂਡ ਸਨ।

ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਇਸ ਸਬੰਧੀ ਦੱਸਿਆ ਕਿ 22 ਮਾਰਚ ਨੂੰ ਐਸ.ਆਈ. ਨਿਰਮਲ ਸਿੰਘ ਅਤੇ ਐਸ.ਆਈ. ਪ੍ਰਦੀਪ ਕੁਮਾਰ ਦੀ ਟੀਮ ਨੂੰ ਖੁਫੀਆ ਜਾਣਕਾਰੀ ਮਿਲੀ ਕਿ ਕੁਝ ਵਿਅਕਤੀਆਂ ਨੇ ਹੁਸ਼ਿਆਰਪੁਰ ਦੇ ਕਿਸੇ ਵਿਅਕਤੀ ਨੂੰ ਮਾਰਨ ਲਈ ਸੁਪਾਰੀ ਲਈ ਹੋਈ ਹੈ ਜਿਸ ’ਤੇ ਉਨ੍ਹਾਂ ਨੇ ਉਸ ਵਿਅਕਤੀ ਬਾਰੇ ਜਾਣਕਾਰੀ ਦੇ ਕੇ ਰੈਕੀ ਕਰਵਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਸ਼ੇਰ ਸਿੰਘ ਉਰਫ ਸ਼ੇਰਾ ਵਾਸੀ ਪਿੰਡ ਰਾਜੇਆਣਾ ਜ਼ਿਲ੍ਹਾ ਮੋਗਾ ਦੇ ਕਹਿਣ ’ਤੇ ਦੱਸੇ ਵਿਅਕਤੀ ਨੂੰ ਮਾਰਨ ਲਈ ਮੋਟਰ ਸਾਈਕਲ ’ਤੇ ਟਾਂਡਾ ਰੋਡ ਵਿਖੇ ਇਕ ਪੈਲੇਸ ਵਿਚ ਵੀ ਗਏ ਪਰ ਉਥੇ ਪੁਲਿਸ ਹੋਣ ਕਾਰਨ ਉਸ ਵਿਅਕਤੀ ਨੂੰ ਮਾਰਨ ਵਿੱਚ ਕਾਮਯਾਬ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਭੈੜੇ ਅਨਸਰਾਂ ਖਿਲਾਫ਼ ਪੂਰੀ ਸਖਤੀ ਨਾਲ ਪੇਸ਼ ਆਇਆ ਜਾਵੇਗਾ।

ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਸ ਸਬੰਧੀ ਸੂਚਨਾ ਮਿਲਣ ਉਪਰੰਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ, ਐਸ.ਪੀ. ਪੀ.ਬੀ.ਆਈ. ਮਨਦੀਪ ਸਿੰਘ, ਮਾਡਲ ਟਾਊਨ ਪੁਲਿਸ ਸਟੇਸ਼ਨ ਦੇ ਐਸ.ਐਚ.ਓ. ਕਰਨੈਲ ਸਿੰਘ, ਸੀ.ਆਈ.ਏ. ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਨਿਗਰਾਨੀ ਹੇਠ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਨੇ ਤਫਤੀਸ਼ ਦੌਰਾਨ ਉਕਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਵਿਅਕਤੀ ਆਪਸ ਵਿੱਚ ਮੋਬਾਇਲ ਫੋਨਾਂ ’ਤੇ ਇਕ ਦੂਜੇ ਨਾਲ ਸੰਪਰਕ ਵਿੱਚ ਸਨ ਜੋ ਫੋਨਾਂ ਵਿੱਚ ਸਿਗਨਲ ਐਪ ਦੀ ਵਰਤੋਂ ਕਰਦੇ ਸਨ।

ਪਰਮਜੀਤ ਸਿੰਘ ਉਰਫ ਪੰਮਾ ਨੇ ਘਟਨਾ ਲਈ ਸ਼ੇਰ ਸਿੰਘ ਉਰਫ਼ ਸ਼ੇਰਾ ਨੂੰ ਸੁਪਾਰੀ ਦਿੱਤੀ ਹੋਈ ਸੀ ਅਤੇ ਉਨ੍ਹਾਂ ਨੇ ਅੱਗੇ ਉਕਤ ਵਿਅਕਤੀਆਂ ਨੂੰ ਆਪਣੇ ਨਾਲ ਮਿਲਾ ਲਿਆ ਸੀ। ਉਨ੍ਹਾਂ ਦੱਸਿਆ ਕਿ ਸ਼ੇਰ ਸਿੰਘ ਨੇ ਮੁਲਜ਼ਮਾਂ ਨੂੰ ਅਸਲਾ ਦੁਆਇਆ ਹੋਇਆ ਸੀ ਜਿਸ ਨੇ ਕਤਲ ਲਈ ਸ਼ੂਟਰ ਸਾਜਨ ਕੁਮਾਰ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਫਰਵਰੀ ਵਿਚ ਹੁਸ਼ਿਆਰਪੁਰ ਭੇਜਿਆ ਸੀ ਅਤੇ ਉਸ ਨੂੰ ਵੱਖ-ਵੱਖ ਥਾਵਾਂ ’ਤੇ ਕਿਰਾਏ ’ਤੇ ਰਖਵਾਉਂਦਾ ਸੀ ਅਤੇ ਇਨ੍ਹਾਂ ਵਿਅਕਤੀਆਂ ਨਾਲ ਸਿਗਨਲ ਐਪ ਦੇ ਨੰਬਰਾਂ ਰਾਹੀਂ ਗੱਲਬਾਤ ਕਰਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵਿਅਕਤੀ ਨੂੰ ਮਾਰਨ ਲਈ ਕਾਹਰੀ, ਸਾਹਰੀ, ਅਜੜਾਮ, ਪਿਆਲਾਂ, ਨਸਰਾਲਾ ਵਿਖੇ ਘੁੰਮ ਰਹੇ ਸਨ।

ਐਸ.ਐਸ.ਪੀ. ਨੇ ਦੱਸਿਆ ਕਿ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਦੋਸ਼ੀਆਂ ਪਾਸੋਂ ਆਲਟੋ ਕਾਰ ਨੰਬਰ ਪੀ.ਬੀ. 57-ਬੀ 3310 ਅਤੇ ਮੋਟਰ ਸਾਈਕਲ ਨੰਬਰ ਪੀ.ਬੀ.07-ਬੀ ਏ -3402 ਬਰਾਮਦ ਕੀਤਾ ਗਿਆ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply