UPDATED: ਐਸ ਐਸ ਪੀ ਨਵਜੋਤ ਮਾਹਲ ਦੇ ਨਿਰਦੇਸ਼ਾਂ ਤੇ ਹੁਸ਼ਿਆਰਪੁਰ ਪੁਲਿਸ ਨੇ 1 ਕਿੱਲੋ ਅਫ਼ੀਮ ਫੜੀ, ਇਕ ਕਾਬੂ

ਹੁਸ਼ਿਆਰਪੁਰ (ਆਦੇਸ਼ )  ਨਵਜੋਤ ਸਿੰਘ ਮਾਹਲ ਸੀਨੀਅਰ ਪੁਲਿਸ ਕਪਤਾਨ ਜਿਲਾ ਹੁਸ਼ਿਆਰਪੁਰ  ਦੇ ਦਿਸ਼ਾ
ਨਿਰਦੇਸ਼ਾ ਅਤੇ  ਮਨਦੀਪ ਸਿੰਘ ਪੁਲਿਸ ਕਪਤਾਨ ਪੀ.ਬੀ.ਆਈ/ਹੁਸਿਆਰਪੁਰ, ਤੁਸਾਰ ਗੁਪਤਾ IPS
AsP-ਗੜ੍ਹਸੰਕਰ ਅਤੇ  ਪ੍ਰੇਮ ਸਿੰਘ ਡੀ.ਐਸ.ਪੀ NDPs/PBI ਹੁਸਿਆਰਪੁਰ  ਦੀ  ਰਹਿਨੁਮਾਈ
ਹੇਠ ਇਲਾਕਾ ਚੱਬੇਵਾਲ ਦੇ ਏਰੀਏ ਵਿੱਚ ਨਸ਼ਿਆ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਪ੍ਰਦੀਪ ਕੁਮਾਰ
ਮੁੱਖ ਅਫਸਰ, ਥਾਣਾ ਚੱਬੇਵਾਲ ਹੁਸਿਆਰਪੁਰ ਦੀ ਟੀਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਹੈ। 

ਪ੍ਰੇਮ ਸਿੰਘ ਡੀ.ਐਸ.ਪੀ ਅਨੁਸਾਰ ਅੱਜ ਅੱਡਾ ਚੱਬੇਵਾਲ ਵਿਖੇ ਕੀਤੀ ਗਈ ਨਾਕਾਬੰਦੀ ਦੌਰਾਨ ਦੋਸ਼ੀ ਸੁਖਦੇਵ ਸਿੰਘ ਪੁੱਤਰ
ਅਜੀਤ ਸਿੰਘ ਵਾਸੀ ਪਿੰਡ ਕਾਲੂਪੁਰ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਨੂੰ ਮੋਟਰ ਸਾਈਕਲ ਨੰਬਰ
PB-24C-4182 ਰੋਕ ਕੇ ਉਸਦੇ ਮੋਢਿਆਂ  ਦੇ ਮਗਰ ਟੰਗੇ ਕੱਪੜਿਆ ਵਾਲੇ ਬੈਗ ਦੀ ਤਲਾਸ਼ੀ ਕੀਤੀ ਤਾਂ
ਕੱਪੜਿਆਂ ਦੇ ਹੇਠਾ ਤੋ ਇਕ ਮੋਮੀ ਲਿਫਾਫਾ ਮਿਲਿਆ , ਜਿਸ ਵਿੱਚ ਇਕ ਕਿਲੋਗ੍ਰਾਮ ਅਫੀਮ ਬਰਾਮਦ ਹੋਈ ਹੈ ।   ਜਿਸਤੇ
ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 26 ਮਿਤੀ 28-03-2021 ਅ:ਧ 18(B)-61-85 NDPS ACT ਥਾਣਾ
ਚੱਬੇਵਾਲ ਜਿਲਾ ਹੁਸਿਆਰਪੁਰ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਪਾਸੋ ਪੁੱਛਗਿੱਛ ਕਰਕੇ ਅੱਗੇ ਤਫਤੀਸ
ਜਾਰੀ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply