ਪੰਜਾਬ ਸਰਕਾਰ ਵਲੋਂ ਲੈਕਚਰਾਰ ਕੁਲਦੀਪ ਮਨਹਾਸ ਮਿਸ਼ਨ ਫ਼ਤਿਹ ਵਾਰਿਅਰ ਸਿਲਵਰ ਸਰਟੀਫਿਕੇਟ ਨਾਲ ਸਨਮਾਨਿਤ


ਗੜ੍ਹਦੀਵਾਲਾ 10 ਅਪ੍ਰੈਲ(ਚੌਧਰੀ ) : ਪੰਜਾਬ ਸਰਕਾਰ ਵਲੋਂ ਸੂਬੇ ’ਚ ਕੋਰੋਨਾ ਮਹਾਂਮਾਰੀ ਤੇ ਜਿੱਤ ਪ੍ਰਾਪਤ ਕਰਨ ਲਈ ਕੋਵਾ ਐਪਲੀਕੇਸ਼ਨ ਰਾਹੀਂ ਸ਼ੁਰੂ ਕੀਤੀ ਗਈ ਮੁਹਿੰਮ ਮਿਸ਼ਨ ਫ਼ਤਿਹ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਲੈਕਚਰਾਰ ਸਰੀਰਿਕ ਸਿੱਖਿਆ,ਡਾ.ਕੁਲਦੀਪ ਸਿੰਘ ਮਨਹਾਸ ਨੇ ਵੱਧ-ਚੜ੍ਹ ਕੇ ਯੋਗਦਾਨ ਪਾਇਆ ਹੈ। ਡਾ. ਮਨਹਾਸ ਵਲੋਂ ਨਿਭਾਈਆਂ ਗਈਆਂ ਵਿਲਖਣ ਸੇਵਾਵਾਂ ਨੂੰ ਵੇਖਦੇ ਮਾਨਯੋਗ ਮੁੱਖ ਮੰਤਰੀ ਪੰਜਾਬ,ਕੈਪਟਨ ਅਮਰਿੰਦਰ ਸਿੰਘ ਵਲੋਂ ਇਨਾਂ ਨੂੰ ਮਿਸ਼ਨ ਫ਼ਤਿਹ ਵਾਰਿਅਰ ਬਰਾਉਂਜ਼ ਸਰਟੀਫਿਕੇਟ ਅਤੇ ਮਿਸ਼ਨ ਫ਼ਤਿਹ ਵਾਰਿਅਰ ਸਿਲਵਰ ਸਰਟੀਫਿਕੇਟ ਭੇਜਿਆ ਗਿਆ। ਜਿਸ ਨੂੰ ਪ੍ਰਿੰਸੀਪਲ ਜਤਿੰਦਰ ਸਿੰਘ ਜੀ ਵਲੋਂ ਡਾ. ਕੁਲਦੀਪ ਮਨਹਾਸ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਜਤਿੰਦਰ ਸਿੰਘ ਜੀ ਨੇ ਕਿਹਾ ਕਿ ਜਦੋਂ ਆਮ ਲੌਕ ਕੋਰੋਨਾ ਮਹਾਮਾਰੀ ਦੌਰਾਨ ਸਹਿਮ ਦੇ ਮਾਹੌਲ ਵਿੱਚ ਘਰ ਬੈਠੇ ਸਨ ਉਸ ਸਮੇਂ ਦੌਰਾਨ ਡਾ.ਕੁਲਦੀਪ ਮਨਹਾਸ ਵਲੋਂ ਜਿਮੇਵਾਰ ਨਾਗਰੀਕ ਅਤੇ ਆਦਰਸ਼ ਅਧਿਆਪਕ ਦੀ ਬਣਦੀ ਜਿੰਮੇਵਾਰੀ ਨੂੰ ਵਧਿਆ ਢੰਗ ਨਾਲ ਨਿਭਾਇਆ ਗਿਆ। ਉਹ ਲੋਕਾਂ ਨੂੰ ਅਤੇ ਅਪਣੇ ਵਿਦਿਆਰਥੀਆਂ ਨੂੰ ਇਸ ਮਹਾਂਮਾਰੀ ਤੋ ਬਚਣ ਲਈ ਪ੍ਰੈਰਿਤ ਕਰਦੇ ਰਹੇ।ਡਾ. ਕੁਲਦੀਪ ਸਿੰਘ ਮਨਹਾਸ ਨੇ ਇਸ ਪ੍ਰਾਪਤੀ ਦਾ ਸੇਹਰਾ ਅਪਣੇ ਵਿਦਿਆਰਥੀਆਂ ਨੂੰ ਦਿਤਾ, ਜਿਹਨਾਂ ਦੀ ਬਦੌਲਤ ਉਹਨਾਂ ਨੂੰ ਇਹ ਸਨਮਾਨ ਪ੍ਰਾਪਤ ਹੋਇਆ।ਕਿਉਕਿ ਵਿਦਿਆਰਥੀਆਂ ਦੀ ਮਦਦ ਨਾਲ ਹੀ ਉਹਨਾਂ ਵਲੋਂ ਕਈ ਲੋਕਾਂ ਦੇ ਮੋਬਾਇਲਾਂ ਵਿੱਚ ਕੋਵਾ ਐਪ ਨੂੰ ਡਾਊਨਲੋਡ ਕਰਵਾਇਆ ਗਿਆ। ਜੋ ਕਿ ਇਸ ਕੋਰੋਨਾ ਮਹਾਮਾਰੀ ਦੇ ਸਮੇਂ ਪੰਜਾਬ ਵਾਸੀਆਂ ਲਈ ਕਾਫੀ ਲਾਹੇਮੰਦ ਸਾਬਿਤ ਹੋਈ।ਵਿਭਾਗੀ ਨਿਰਦੇਸ਼ਾ ਅਨੁਸਾਰ ਸਮੇਂ ਸਮੇਂ ਤੇ ਜੋ ਗਤੀਵਿਧੀਆਂ ਕੀਤੀਆਂ ਗਈਆਂ ਉਹ ਵੀ ਸਮੇਂ ਸਮੇਂ ਉਪੱਰ ਕੋਵਾ ਐਪ ਤੇ ਅਪਲੋਡ ਕੀਤੀਆਂ ਗਈਆਂ।ਇਸ ਮੌਕੇ ਤੇ ਸਕੂਲ ਸਟਾਫ਼ ਵੀ ਹਾਜ਼ਿਰ ਸੀ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply