ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾ ਵਲੋਂ 66 ਵੇਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਦੌਰਾਨ 400 ਜਰੂਰਤਮੰਦਾਂ ਨੂੰ ਵੰਡਿਆ ਰਾਸ਼ਣ


( ਲੋੜਵੰਦ ਪਰਿਵਾਰ ਨੂੰ ਰਾਸ਼ਨ ਵੰਡਦੇ ਹੋਏ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਅਤੇ ਹੋਰ)

ਗੜ੍ਹਦੀਵਾਲਾ 10 ਅਪ੍ਰੈਲ (ਚੌਧਰੀ) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜਦੀਵਾਲਾ ਵੱਲੋਂ ਆਪਣੇ ਸਮਾਜ ਭਲਾਈ ਦੇ ਕਾਰਜਾਂ ਨੂੰ ਅੱਗੇ ਵਧਾਉਂਦੇ ਅੱਜ 66 ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ।ਇਸ ਸਮਾਗਮ ਦੌਰਾਨ ਸੁਸਾਇਟੀ  ਵੱਲੋਂ ਲਗਭਗ 400 ਦੇ ਕਰੀਬ ਵਿਧਵਾ ਔਰਤਾਂ,ਅਨਾਥ ਬੱਚਿਆਂ,ਬਜੁਰਗ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਸੁਸਾਇਟੀ ਦੇ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਸਮੂਹ ਐਨ ਆਰ ਆਈ ਵੀਰਾਂ ਦਾ ਵੀ ਧੰਨਵਾਦ ਕੀਤਾ ਜੋ ਹਰ ਮਹੀਨੇ ਇਸ ਰਾਸ਼ਨ ਵੰਡ ਸਮਾਗਮ ਵਿਚ ਅਪਣਾ ਯੋਗਦਾਨ ਪਾਉਂਦੇ ਹਨ। ਜਿਨਾਂ ਵਿਚ ਵੀਰ ਗੁਰਿੰਦਰ ਸਿੰਘ ਮੈਲਬੋਰਨ,ਹਰਜੀਤ ਸਿੰਘ ਕਨੇਡਾ, ਰਾਜ ਸਿੰਘ, ਸਾਬੀ ਪੰਡੋਰੀ ਨਿਊਜ਼ੀਲੈਂਡ, ਜਗਜੀਤ ਸਿੰਘ ਅਮਰੀਕਾ ਅਤੇ ਹੋਰ ਵੀਰ ਅਪਣੀ ਨੇ ਕਮਾਈ ਵਿੱਚੋਂ ਦਸਬੰਧ ਕੱਢਦੇ ਹਨ। ਇਸ ਮੌਕੇ ਆਈ ਹੋਈ ਸੰਗਤ ਨੂੰ ਕੋਰੋਨਾ ਸਬੰਧਤ ਵੀ ਜਾਗਰੂਕ ਕੀਤਾ। ਇਸ ਇਹਨਾਂ ਵੀਰਾਂ ਅਤੇ ਦਿੱਲੀ ਵਿਖੇ ਕਿਸਾਨੀ ਸੰਘਰਸ਼ ਚ ਬੈਠੇ ਕਿਸਾਨਾਂ ਦੀ ਚੜਦੀਕਲਾ ਲਈ ਅਰਦਾਸ ਵੀ ਕੀਤੀ ਗਈ।ਇਸ ਮੌਕੇ ਸੁਸਾਇਟੀ ਦੇ ਕੈਸ਼ੀਅਰ ਪਰਸ਼ੋਤਮ ਸਿੰਘ,ਮਨਿੰਦਰ ਸਿੰਘ ਸਹੋਤਾ,ਕਮਲਜੀਤ ਸਿੰਘ,ਪ੍ਰਿਥੀਪਾਲ ਸਿੰਘ,ਗੁਰਵਿੰਦਰ ਸਿੰਘ,ਅਜੇ ਥੱਮਣ, ਮਨਪ੍ਰੀਤ ਮਨੀ, ਸਮੇਤ ਸੁਸਾਇਟੀ ਦੇ ਮੈਂਬਰ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply