LATEST NEWS:ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਵਲੋਂ ਗੁਰਦਾਸਪੁਰ ਵਿੱਚ ਵਿਸ਼ਾਲ ਕਿਸਾਨ ਮਹਾਂਸਭਾ

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਵਲੋਂ ਗੁਰਦਾਸਪੁਰ ਵਿੱਚ ਕਰਵਾਈ ਗਈ ਕਿਸਾਨ ਮਹਾਂਸਭਾ

ਗੁਰਦਾਸਪੁਰ 12 ਅਪ੍ਰੈਲ ( ਅਸ਼ਵਨੀ ) :-

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ਦੇ ਵੱਖ ਵੱਖ ਸੂਬਿਆਂ ਵਿਚ ਕਿਸਾਨ ਮਹਾਂ ਸਭਾਵਾਂ ਕਰਵਾਈਆਂ ਜਾ ਰਹੀਆਂ ਹਨ ਜਿਸ ਤਹਿਤ ਅੱਜ ਗੁਰਦਾਸਪੁਰ ਦੀ ਦਾਣਾ ਮੰਡੀ ਵਿੱਚ ਵੀ ਕਿਸਾਨ ਮਹਾਂ ਸਭਾ ਕਰਵਾਈ ਗਈ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ , ਮਜ਼ਦੂਰ , ਨੌਜਵਾਨਾਂ , ਔਰਤਾਂ ਸਮੇਤ ਹਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ ਇਸ ਸਰਬ ਸਾਂਝੀ ਮਹਾ ਰੈਲੀ ਵਿੱਚ ਜਿਲਾ ਗੁਰਦਾਸਪੁਰ ਤੇ ਪਠਾਨਕੋਟ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚੋਂ ਪਹੁੰਚੇ ਹਜ਼ਾਰਾਂ ਮਜ਼ਦੂਰ ਕਿਸਾਨ ਨੋਜਵਾਨ ਬੀਬੀਆਂ ਸਾਬਕਾ ਸੈਨਿਕਾਂ ਆੜ੍ਹਤੀ ਦੁਕਾਨਦਾਰ ਤੇ ਹੋਰ ਛੋਟੇ ਕਾਰੋਬਾਰੀ ਉਤਸ਼ਾਹ ਨਾਲ ਸ਼ਾਮਿਲ ਹੋਏ ।


                   ਇਸ ਮਹਾ ਰੈਲੀ ਵਿੱਚ ਕਾਮਰੇਡ ਤੇਜਾਂ ਸਿੰਘ ਸੁਤੰਤਰ ਨੂੰ 48 ਵੀ ਬਰਸੀ ਤੇ ਯਾਦ ਕਰਦਿਆਂ ਦਿੱਲੀ ਤੋਂ ਪਹੁੰਚੇ ਹੋਏ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ,ਰੁਲਦੂ ਸਿੰਘ ਮਾਨਸਾ , ਰਾਕੇਸ਼ ਟਿਕੈਤ ,  , ਪ੍ਰੇਮ ਸਿੰਘ ਗਹਿਲਾਵਤ , ਗੁਰਨਾਮ ਸਿੰਘ ਚਿੜੂਣੀ , ਸੁਰਜੀਤ ਸਿੰਘ ਫੁਲ, ਬੀਬੀ ਸੁਖਵਿੰਦਰ ਕੋਰ , ਮੇਜਰ ਸਿੰਘ ਭਿੱਖੀਵਿੰਡ ਅਤੇ ਬਲਵਿੰਦਰ ਸਿੰਘ ਰਾਜੂ ਅੋਲਖ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਲੋਕਾਂ ਨੂੰ ਗੁਮਰਾਹ ਕਰਨ ਲਈ ਲਗਾਤਾਰ ਝੂਠ ਬੋਲ ਰਿਹਾ ਹੈ ਕਿ ਖੇਤੀ ਕਾਨੂੰਨ ਕਿਸਾਨ ਪੱਖੀ ਹਨ । ਸਰਕਾਰੀ ਮੰਡੀਆਂ ਦੇ ਮੁਕਾਬਲੇ ਨਿੱਜੀ ਮੰਡੀ ਦੀ ਨੀਤੀ ਕੂਝ ਹੀ ਸਮੇਂ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਚੱਕ ਰਹੀ ਐਮ ਐਸ ਪੀ ਜਿਸ ਨੂੰ ਸੰਸਾਰ ਵਪਾਰ ਸੰਘ ਸਬਸਿਡੀ ਸਮਝਦਾ ਹੈ ਸਰਕਾਰ ਖਤਮ ਕਰ ਦੇਵੇਗੀ ।
                   ਇਸ ਤੋਂ ਇਲਾਵਾ ਇਸ ਕਿਸਾਨ ਮਹਾਂ ਸਭਾ ਵਿੱਚ ਗਾਇਕ ਸੋਨੀਆ ਮਾਨ ਨੇ ਵੀ ਸੰਬੋਧਨ  ਰਾਹੀਂ ਲੋਕਾਂ ਨੂੰ ਖੇਤੀ ਕਾਨੂੰਨਾਂ ਪ੍ਰਤੀ ਜਾਗਰੂਕ ਕੀਤਾ ਅਤੇ ਕਿਹਾ ਕਿ 19 ਅਪ੍ਰੈਲ ਨੂੰ ਵੀ ਅਮ੍ਰਿਤਸਰ ਵਿੱਚ ਕਿਸਾਨ ਮਹਾਂ ਸਭਾ ਕੀਤੀ ਜਾਏਗੀ ਅਤੇ ਲੋਕ ਪੱਖੀ ਗੀਤ ਪੇਸ਼ ਕੀਤੇ ਅਤੇ ਬੁਲਾਰਿਆਂ ਵਿੱਚ ਅਵਤਾਰ ਮਹਿਮਾ ਅਤੇ ਹਰਜੀਤ ਰਵੀ ਸ਼ਾਮਲ ਸਨ । ਸਟੇਜ ਤੋਂ ਕਿਸਾਨ ਅੰਦੋਲਨ ਦੋਰਾਨ ਸ਼ਹੀਦ ਹੋਏ ਪਰਿਵਾਰਾਂ ਨੂੰ ਸਨਮਾਨ ਦਿੱਤਾ ਗਿਆ ।
                       ਸਟੇਜ ਚਲਾਉਣ ਦੀ ਜ਼ੁੰਮੇਵਾਰੀ ਬਲਬੀਰ ਸਿੰਘ ਰੰਧਾਵਾ ਵੱਲੋਂ ਨਿਭਾਈ ਗਈ ਜਿਨਾ ਦਾ ਸਾਥ ਸੁਖਦੇਵ ਸਿੰਘ ਭੋਜਰਾਜ ਅਤੇ ਪਲਵਿੰਦਰ ਸਿੰਘ ਮਠੋਲਾ ਨੇ ਦਿੱਤਾ । ਜਿਨਾ ਤੋਂ ਬਿਨਾ ਵੱਖ-ਵੱਖ ਜਥੇਬੰਦੀਆਂ ਦੇ ਆਗੂ ਗੁਰਮੀਤ ਸਿੰਘ ਬਖਤੁਪੁਰ , ਐਸ ਪੀ ਸਿੰਘ ਗੋਸਲ , ਡਾ. ਅਸ਼ੋਕ ਭਾਰਤੀ , ਸੁਖਦੇਵ ਸਿੰਘ ਭਾਗੋਕਾਂਵਾ , ਕਾਮਰੇਡ ਅਮਰਜੀਤ ਸਿੰਘ ਸੈਣੀ , ਗੁਰਦੀਪ ਸਿੰਘ ਮੁਸਤਫਾਬਾਦ , ਹਰਜੀਤ ਸਿੰਘ ਠੇਠਰਕੇ , ਇੰਦਰਪਾਲ ਸਿੰਘ ਬੈਂਸ , ਬਲਬੀਰ ਸਿੰਘ ਬੈਂਸ , ਮਾਸਟਰ ਸੁਰਿੰਦਰ ਸਿੰਘ ਕੋਠੇ , ਸੁਬੇਗ ਸਿੰਘ ਠੱਠਾ , ਲਖਵਿੰਦਰ ਸਿੰਘ ਮਰੜ , ਦਲਬੀਰ ਸਿੰਘ ਡੁਗਰੀ , ਪਿ੍ਰਸੀਪਲ ਮਨਮੋਹਨ ਸਿੰਘ ਛੀਨਾ , ਕਰਣੈਲ ਸਿੰਘ ਚਿੱਟੀ , ਗੁਰਪਿੰਦਰ ਸਿੰਘ ਅਤੇ ਅਮਨਦੀਪ ਸਿੰਘ ਆਦਿ ਹਾਜ਼ਰ ਸਨ ।

ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਵੱਖ ਵੱਖ ਕਿਸਾਨ ਅਤੇ ਮਜ਼ਦੂਰ ਵਿਰੋਧੀ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਿਸਾਨ ਹੁਣ ਕੇਂਦਰ ਦੀਆਂ ਕੋਝੀਆਂ ਚਾਲਾਂ ਨੂੰ ਸਮਝ ਚੁੱਕਿਆ ਹੈ ਇਸ ਲਈ ਕਿਸਾਨ ਹੁਣ ਪਿੱਛੇ ਹਟਣ ਵਾਲੇ ਨਹੀਂ ਹਨ ਜਦੋਂ ਤਕ ਕੇਂਦਰ ਸਰਕਾਰ ਵੱਲੋਂ ਇਹ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਕਿਸਾਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਇਸ ਮੌਕੇ ਤੇ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਅੱਜ ਵੀ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਹਨ  ਪਰ ਉਨ੍ਹਾਂ ਦੀ ਮੰਗ ਇੱਕੋ ਹੈ ਕਿ ਇਹ ਖੇਤੀ ਕਾਨੂੰਨ ਰੱਦ ਕੀਤੇ ਜਾਣ ਉਹ ਇਨ੍ਹਾਂ ਕਾਨੂੰਨਾਂ ਵਿੱਚ ਸੋਧ ਨਹੀਂ ਚਾਹੁੰਦੇ ਜੇਕਰ ਕੇਂਦਰ ਸਰਕਾਰ ਉਨ੍ਹਾਂ ਦੀ ਗੱਲ ਮੰਨਣ ਨੂੰ ਤਿਆਰ ਹੈ ਤਾਂ ਉਹ ਕੇਂਦਰ ਦੇ ਨਾਲ ਗੱਲਬਾਤ ਜ਼ਰੂਰ ਕਰਨਗੇ ਲੱਖਾਂ ਸਿਧਾਨਾਂ ਦੇ ਭਰਾਂ ਨਾਲ ਦਿੱਲੀ ਪੁਲਿਸ ਵਲੋਂ ਕੀਤੇ ਗਏ ਤਸ਼ਦਤ ਦੀ ਸੱਖਤ ਸ਼ਬਦਾਂ ਵਿਚ ਨਿਖੇਦੀ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਇਸ ਮੌਕੇ ਤੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਸਿਆਸੀ ਕੋਰੋਨਾ ਫੈਲਾ ਰਹੀ ਹੈ ਕੋਈ ਕੋਰੋਨਾ ਨਹੀਂ ਹੈ ।

Advertisements
 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply