ਚੋਰੀ ਦੇ ਮੋਟਰ-ਸਾਈਕਲ ਸਮੇਤ ਦੋ ਅਤੇ ਜੇਬ ਕੱਟਣ ਦੇ ਦੋਸ਼ ‘ਚ ਇੱਕ ਕਾਬੂ


ਗੁਰਦਾਸਪੁਰ 16 ਅਪ੍ਰੈਲ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਚੋਰੀ ਦੇ ਮੋਟਰ-ਸਾਈਕਲ ਸਮੇਤ ਅਤੇ ਇਕ ਵਿਅਕਤੀ ਨੂੰ ਜੇਬ ਕੱਟਣ ਦੇ ਦੋਸ਼ ਵਿੱਚ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
                               
ਸਹਾਇਕ ਸਬ ਇੰਸਪੈਕਟਰ ਜਗਤਾਰ ਸਿੰਘ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਮੋੜ ਐਸ ਡੀ ਕਾਲਜ ਨਾਕੇਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਕਰ ਰਹੇ ਸਨ ਕਿ ਲਖਵਿੰਦਰ ਸਿੰਘ ਪੁੱਤਰ ਮਦਨ ਲਾਲ ਅਤੇ ਰਵਿੰਦਰ ਸਿੰਘ ਪੁੱਤਰ ਜਗਦੇਵ ਸਿੰਘ ਦੋਵੇਂ ਵਾਸੀ ਗੁਰਦਾਸਪੁਰ ਬਿਨਾ ਨੰਬਰ ਦੇ ਮੋਟਰ-ਸਾਈਕਲ ਤੇ ਆਏ ਜਿਨਾ ਨੂੰ ਕਾਬੂ ਕਰਕੇ ਮੋਟਰ-ਸਾਈਕਲ ਦੇ ਕਾਗਜਾਤ ਚੈੱਕ ਕਰਾਉਣ ਲਈ ਕਿਹਾ ਤਾਂ ਇਹ ਕੋਈ ਤਸੱਲੀਬਖਸ਼ ਜੁਆਬ ਨਹੀਂ ਦੇ ਸੱਕੇ ਜਦੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਤਾਂ ਇਹਨਾਂ ਨੇ ਦਸਿਆਂ ਕਿ ਇਹ ਮੋਟਰ-ਸਾਈਕਲ ਉਂਨਾਂ ਨੇ ਬੱਸ ਸਟੈਂਡ ਦੀਨਾ ਨਗਰ ਤੋਂ ਕਰੀਬ 10 ਦਿਨ ਪਹਿਲਾ ਚੋਰੀ ਕੀਤਾ ਸੀ ਜਿਸ ਨੂੰ ਵੇਚਣ ਲਈ ਜਾ ਰਹੇ ਸਨ ।
                 
ਬਿਕਰਮ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਸ਼ਮਸ਼ੇਰਪੁਰ ਨੇ ਪੁਲਿਸ ਨੂੰ ਬਿਆਨ ਰਾਹੀਂ ਦਸਿਆਂ ਕਿ ਉਹ ਆਪਣੇ ਪਿਤਾ ਦੇ ਨਾਲ ਪਿੰਡ ਚੱਕਾ ਨੇੜੇ ਮੁਕੇਰੀਆ ਜਾਣ ਲਈ ਗੁਰਦਾਸਪੁਰ ਬੱਸ ਸਟੈਂਡ ਤੋਂ ਬੱਸ ਵਿੱਚ ਬੈਠੇ ਸਨ ਉਸ ਦਾ ਪਿਤਾ ਅਗਲੀ ਸੀਟ ਉੱਪਰ ਅਤੇ ਉਹ ਪਿੱਛਲੀ ਸੀਟ ਤੇ ਬੈਠਾ ਸੀ ਕਿ ਇਕ ਵਿਅਕਤੀ ਜਿਸ ਬਾਰੇ ਬਾਅਦ ਵਿੱਚ ਪੱਤਾ ਲੱਗਾ ਕਿ ਰਾਹੁਲ ਉਰਫ ਕਾਕਾ ਪੁੱਤਰ ਪੁੱਤਰ ਰਕੇਸ਼ ਕੁਮਾਰ ਵਾਸੀ ਤਿੱਬੜ ਉਸ ਦੇ ਪਿਤਾ ਦੀ ਜੇਬ ਵਿੱਚੋਂ ਪਰਸ ਕੱਢ ਕੇ ਬੱਸ ਵਿੱਚੋਂ ਉਤਰ ਕੇ ਦੋੜ ਗਿਆ । ਸਬ ਇੰਸਪੈਕਟਰ ਉਂਕਾਰ ਸਿੰਘ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੇ ਦਸਿਆਂ ਕਿ ਬਿਕਰਮ ਸਿੰਘ ਦੇ ਬਿਆਨਾਂ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਰਾਹੁਲ ਨੂੰ ਕਾਬੂ ਕਰ ਲਿਆ ਗਿਆ ਹੈ ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply