LATEST.. ਜੇ ਕੇਜਰੀਵਾਲ ਦਿੱਲੀ ਵਿੱਚ ਦੇ ਸਕਦਾ ਮੁਫ਼ਤ ਬਿਜਲੀ ਤਾਂ ਪੰਜਾਬ ‘ਚ ਕੈਪਟਨ ਕਿਉਂ ਨਹੀਂ….?

ਆਪ ਦੀ ਸਰਕਾਰ ਆਉਣ ਤੇ ਦਿੱਲੀ ਦੀ ਤਰਜ਼ ਤੇ ਪੰਜਾਬ ਵਿੱਚ ਵੀ ਹਰ ਵਰਗ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾਵੇਗੀ : ਜਸਵੀਰ ਰਾਜਾ


ਗੜ‌ਦੀਵਾਲਾ, 19 ਅਪ੍ਰੈਲ (ਚੌਧਰੀ ) : ਕੈਪਟਨ ਸਰਕਾਰ ਵੱਲੋਂ ਕੀਤੀ ਮਹਿੰਗੀ ਬਿਜਲੀ ਦੇ ਖ਼ਿਲਾਫ ‘ਆਪ’ ਦੁਆਰਾ ਸ਼ੁਰੂ ਕੀਤੇ  “ਬਿਜਲੀ ਅੰਦੋਲਨ” ਤਹਿਤ ਸੂਬੇ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ‘ਚ ‘ਆਪ’ ਦੇ ਵਲੰਟੀਅਰਾਂ ਨੇ ਜਨ ਸਭਾਵਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਇਸ ਮੌਕੇ ਅੱਜ ਹਲਕਾ ਉੜਮੁੜ ਦੇ ਸ਼ਹਿਰ ਗੜ੍ਹਦੀਵਾਲਾ ਵਿਖੇ ਟਰਾਂਸਪੋਰਟ ਵਿੰਗ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਰਾਜਾ ਦੀ ਅਗਵਾਈ ਹੇਠ ਸ਼ਹਿਰ ਨਿਵਾਸੀਆਂ ਦੇ ਨਾਲ ਮਿਲ ਕੇ ਬਿਜਲੀ ਦੇ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਅਤੇ ਲੋਕਾਂ ਨੂੰ ਵਧ ਰਹੇ ਬਿੱਲਾਂ ਬਾਰੇ ਮਿਲ ਕੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਕਿਵੇਂ ਕੈਪਟਨ ਸਰਕਾਰ ਪੰਜਾਬ ਵਿੱਚ ਲੋਕਾਂ ਉੱਤੇ ਬਿਜਲੀ ਦੇ ਬਿੱਲਾਂ ਨੂੰ ਵਧਾ ਕੇ ਬੋਝ ਪਾ ਰਹੀ ਹੈ  ਦੂਜੇ ਪਾਸੇ ਜੇਕਰ ਅਸੀਂ ਕੇਜਰੀਵਾਲ ਸਰਕਾਰ ਦੀ  ਗੱਲ ਕਰੀਏ ਤਾਂ ਕਾਫ਼ੀ ਸੱਸਤੀ ਬਿੱਜਲੀ ਦਿੱਲੀ ਵਿੱਚ ਦਿੱਤੀ ਜਾ ਰਹੀ ਹੈ ਕੇਜਰੀਵਾਲ ਸਰਕਾਰ ਵੱਲੋਂ ਹਰ ਇੱਕ ਪਰਿਵਾਰ ਨੂੰ ਦੋ ਸੌ ਯੂਨਿਟ ਪ੍ਰਤੀ ਮਹੀਨਾ ਮੁਫ਼ਤ ਦਿੱਤੀ ਜਾ ਰਹੀ ਹੈ ਜਦਕਿ ਦੂਜੇ ਪਾਸੇ ਦਿਨ ਪ੍ਰਤੀ ਦਿਨ ਕੈਪਟਨ ਸਰਕਾਰ ਜੋ ਪੰਜਾਬ ਵਿੱਚ ਬਿੱਜਲੀ ਦੀਆਂ ਦਰਾਂ ਨੂੰ ਵਧਾ ਰਹੀ ਹੈ ਜਿਸ ਨਾਲ ਆਮ ਲੋਕਾਂ ਨੂੰ ਜਿੱਥੇ ਪਹਿਲਾਂ ਹੀ ਪਰਿਵਾਰ ਨੂੰ ਚਲਾਉਣ ਵਿਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਤਰ੍ਹਾਂ ਬਿੱਜਲੀ ਦੀਆਂ ਦਰਾਂ ਵੱਧਣ ਕਰਕੇ ਆਪਣੇ ਪਰਿਵਾਰ ਨੂੰ ਚਲਾਉਣਾ ਹੋਰ ਵੀ ਔਖਾ ਹੋ ਗਿਆ ਹੈ।

(ਪਿੰਡ ਲਿੱਟਾਂ ਵਿਖੇ ਲੋਕਾਂ ਨੂੰ ਬਿਜਲੀ ਦੀਆਂ ਦਰਾਂ ਵੱਧਣ ਸਬੰਧੀ ਜਾਗਰੂਕ ਕਰਦੇ ਹੋਏ ਪਾਰਟੀ ਵਰਕਰ)

ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਆਉਣ ਤੇ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਦੀ ਤਰਜ਼ ਤੇ ਪੰਜਾਬ ਵਿੱਚ ਵੀ ਹਰ ਵਰਗ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾਵੇਗੀ।ਇਸੇ ਤਰ੍ਹਾਂ  ਬਲਾਕ ਗੜ੍ਦੀਵਾਲਾ ਦੇ ਪਿੰਡ ਲਿੱਟਾਂ ਤੇ ਚਾਂਗ ਬਸੋਆ ਵਿੱਖੇ ਜ਼ਿਲ੍ਹਾ  ਹੁਸ਼ਿਆਰਪੁਰ ਦੇ ਜੁਆਇੰਟ ਸਕੱਤਰ ਸਵਤੰਤਰ ਕੁਮਾਰ ਬੰਟੀ ਅਤੇ ਬਲਾਕ ਦੇ ਯੂਥ ਆਗੂ ਗੁਰਮੁੱਖ ਸਿੰਘ ਤੇ ਅਮਰਜੀਤ ਸਿੰਘ ਜੀ ਦੀ ਅਗਵਾਈ ਹੇਠ ਇਲਾਕਾ ਵਾਸੀਆਂ ਦੇ ਨਾਲ ਮਿਲ ਕੇ ਬਿਜਲੀ ਦੇ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਅਤੇ ਲੋਕਾਂ  ਨੂੰ ਵਧ ਰਹੇ ਬਿੱਲਾਂ ਬਾਰੇ ਮਿਲ ਕੇ ਜਾਣੂ ਕਰਵਾਇਆ।  ਇਸ ਦੌਰਾਨ ਸੀਨੀਅਰ ਨੇਤਾ ਕੁਲਦੀਪ ਸਿੰਘ ਮਿੰਟੂ,ਹਰਭਜਨ ਸਿੰਘ ਢੱਟ,ਮਾਸਟਰ ਰਸ਼ਪਾਲ ਸਿੰਘ,ਸੋਹਰਾਬ ਸਿੰਘ,ਅਰਸ਼ਦੀਪ ਸਿੰਘ,ਅਮਨਦੀਪ ਸਿੰਘ,ਸੁਖਦੀਪ ਸਿੰਘ, ਪਰਦੀਪ ਸਿੰਘ, ਪ੍ਰਭਜੋਤ ਸਿੰਘ, ਜਗਰੂਪ ਸਿੰਘ, ਜਤਿੰਦਰ ਸਿੰਘ, ਰੁਪਿੰਦਰ ਸਿੰਘ ਚੌਹਕਾ, ਅਮਰਦੀਪ ਸਿੰਘ ਅਤੇ ਲਿੱਟਾਂ ਵਿਖੇ ਨਰੇਸ਼ ਕੁਮਾਰ, ਜਤਿੰਦਰ ਸਿੰਘ, ਸਨੀ ਕੁਮਾਰ, ਜੰਗ ਬਹਾਦਰ, ਕੁਲਵਿੰਦਰ ਕੁਮਾਰ, ਭੁਪਿੰਦਰ ਸਿੰਘ, ਮਨਜੀਤ ਸਿੰਘ, ਸੋਨੀ, ਸਾਬੀ, ਸੋਹਣ ਸਿੰਘ, ਅਮਰੀਕ ਸਿੰਘ, ਸਾਗਰ, ਸੋਨੀ ਤੇ ਹੈਪੀ ਆਦਿ ਮੌਜੂਦ ਸਨ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply