ਗੜ੍ਹਦੀਵਾਲਾ / ਦਸੂਹਾ (ਚੌਧਰੀ) : ਅੱਜ ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 193ਵੇਂ ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ।ਇਸ ਮੌਕੇ ਡਾ ਮਝੈਲ ਸਿੰਘ ਗੁਰਮੇਲ ਸਿੰਘ ਬੁੱਢੀ ਪਿੰਡ, ਮਾਸਟਰ ਮੋਹਨ ਸਿੰਘ ਮੱਲ੍ਹੀ, ਮਾਸਟਰ ਗੁਰਚਰਨ ਸਿੰਘ ਕਾਲਰਾ, ਜਤਿੰਦਰ ਸਿੰਘ ਸੱਗਲਾ ਆਦਿ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਵਿਰੋਧੀ ਕਾਲੇ ਕਾਨੂੰਨ ਲਿਆ ਕੇ ਕਿਸਾਨੀ ਨੂੰ ਪੂਰਨ ਤੌਰ ਤੇ ਤਬਾਹ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ।ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਅਤੇ ਪੂੰਜੀਪਤੀਆਂ ਦੀ ਸ਼ਹਿ ਤੇ ਦੇਸ਼ ਨੂੰ ਇਨ੍ਹਾਂ ਸਰਮਾਏਦਾਰਾਂ ਦੇ ਹੱਥ ਵੇਚ ਦੇਣਾ ਚਾਹੁੰਦੀ ਹੈ ਅਤੇ ਆਰਥਿਕ ਪੱਖੋਂ ਦੇਸ਼ ਨੂੰ ਕਮਜ਼ੋਰ ਕਰ ਦੇਣਾ ਚਾਹੁੰਦੀ ਹੈ। ਕਿਸਾਨਾਂ ਨੇ ਕਿਹਾ ਕਿ ਦੇਸ਼ ਦਾ ਹਰ ਵਰਗ ਕੇਂਦਰ ਦੀ ਮੋਦੀ ਸਰਕਾਰ ਦੀਆਂ ਇਹਨਾਂ ਕੋਝੀਆਂ ਚਾਲਾਂ ਨੂੰ ਜਾਣ ਚੁੱਕਾ ਹੈ ਅਤੇ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਪੂਰਨ ਸਮਰਥਨ ਦੇ ਰਿਹਾ ਹੈ ।ਕਿਸਾਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਬੇਤੁਕੇ ਬਿਆਨਾਂ ਰਾਹੀਂ ਕਿਸਾਨਾਂ ਨੂੰ ਉਕਸਾਉਣ ਦਾ ਯਤਨ ਕਰ ਰਹੀ ਹੈ ਅਤੇ ਕਿਸਾਨੀ ਅੰਦੋਲਨ ਨੂੰ ਫੇਲ੍ਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਦੀਆਂ ਇਨ੍ਹਾਂ ਚਲਾਕੀਆਂ ਨੂੰ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦ ਕੇਂਦਰ ਦੀ ਮੋਦੀ ਸਰਕਾਰ ਨੂੰ ਖੇਤੀ ਵਿਰੋਧੀ ਬਣਾਏ ਕਾਲੇ ਕਾਨੂੰਨ ਰੱਦ ਕਰਨੇ ਪੈਣਗੇ ਅਤੇ ਕਿਸਾਨ ਆਪਣੇ ਘਰਾਂ ਨੂੰ ਜਿੱਤ ਪ੍ਰਾਪਤ ਕਰਕੇ ਵਾਪਸ ਮੁੜਨਗੇ।ਇਸ ਮੌਕੇ ਪੰਜਾਬ ਸਿੰਘ ,ਤਰਸੇਮ ਸਿੰਘ ਡੱਫਰ ,ਕੈਪਟਨ ਲਛਮਣ ਸਿੰਘ ਰੰਧਾਵਾ, ਕੇਵਲ ਸਿੰਘ, ਦਾਰਾ ਸਿੰਘ, ਗੁਰਬਾਜ ਸਿੰਘ ਬੰਗਾਲੀਪੁਰ, ਰਣਜੀਤ ਸਿੰਘ ਢੋਲੋਵਾਲ, ਕੁਲਦੀਪ ਸਿੰਘ ਮਾਨਗਡ਼੍ਹ ਆਦਿ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਿਰ ਸਨ।
- #aap : ਹੁਸ਼ਿਆਰਪੁਰ ਹਲਕਾ ਨੂੰ ਡਾ. ਰਾਜ ਸਰੀਖੇ ਨੇਤਾ ਦੀ ਜ਼ਰੂਰਤ- ਡਾ. ਰਵਜੋਤ
- भाजपा प्रत्याशी श्रीमती अनीता सोमप्रकाश ने धार्मिक स्थानों पर नतमस्तक होकर लिया संतों का आशीर्वाद
- LATEST : 30,000 ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
- LATEST : VB arrests Patwari, his accomplice for taking Rs 3,500 bribe
- दिल्ली हाई कोर्ट से सीएम केजरीवाल को नहीं मिली राहत
- ਵੱਡੀ ਖ਼ਬਰ : ਕਾਂਗਰਸ ਨੂੰ ਵੱਡਾ ਝਟਕਾ ! ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ‘ਚ ਹੋਏ ਸ਼ਾਮਲ
- #aap : ਹੁਸ਼ਿਆਰਪੁਰ ਹਲਕਾ ਨੂੰ ਡਾ. ਰਾਜ ਸਰੀਖੇ ਨੇਤਾ ਦੀ ਜ਼ਰੂਰਤ- ਡਾ. ਰਵਜੋਤ
- भाजपा प्रत्याशी श्रीमती अनीता सोमप्रकाश ने धार्मिक स्थानों पर नतमस्तक होकर लिया संतों का आशीर्वाद
- LATEST : 30,000 ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
- LATEST : VB arrests Patwari, his accomplice for taking Rs 3,500 bribe
- दिल्ली हाई कोर्ट से सीएम केजरीवाल को नहीं मिली राहत
- ਵੱਡੀ ਖ਼ਬਰ : ਕਾਂਗਰਸ ਨੂੰ ਵੱਡਾ ਝਟਕਾ ! ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ‘ਚ ਹੋਏ ਸ਼ਾਮਲ
- ਵੱਡੀ ਖ਼ਬਰ : ਕਾਂਗਰਸ ਨੂੰ ਵੱਡਾ ਝਟਕਾ ! ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ‘ਚ ਹੋਏ ਸ਼ਾਮਲ
- DC_HOSHIARPUR : ਐਪਿਕ ਤੋਂ ਇਲਾਵਾ 12 ਹੋਰ ਦਸਤਾਵੇਜ਼ਾਂ ਨਾਲ ਕਿਸੇ ਇਕ ਨੂੰ ਦਿਖਾ ਕੇ ਪਾਈ ਜਾ ਸਕਦੀ ਹੈ ਵੋਟ
- DC_HOSHIARPUR : ਸਮੂਹ ਰਾਜਨੀਤਕ ਪਾਰਟੀਆਂ ਆਦਰਸ਼ ਚੋਣ ਜ਼ਾਬਤੇ ਦੇ ਨਿਯਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ : ਕੋਮਲ ਮਿੱਤਲ
- DC_HOSHIARPUR : ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਿਸੇ ਵੀ ਕੀਮਤ ’ਤੇ ਨਹੀਂ ਕੀਤੀ ਜਾਵੇਗੀ ਬਰਦਾਸ਼ਤ : ਕੋਮਲ ਮਿੱਤਲ
- ਅੰਮ੍ਰਿਤਪਾਲ ਸਿੰਘ ਦੀ ਹਾਲਤ ਕਾਫੀ ਗੰਭੀਰ ਬਣੀ
- ਬਿੱਲ ਦਾ ਭੁਗਤਾਨ ਕਰਨ ਬਦਲੇ 15,000 ਰੁਪਏ ਰਿਸ਼ਵਤ ਲੈਂਦਾ ਈ.ਐਸ.ਆਈ. ਕਲਰਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ
- ਹੁਸ਼ਿਆਰਪੁਰ ਲੋਕ ਸਭਾ ਤੋਂ ਐਮ.ਪੀ. ਦੀ ਚੌਣ ਲੜਨ ਲਈ ਕਾਂਗਰਸੀ ਕੌਂਸਲਰ ਗੁਰਮੀਤ ਰਾਮ ਸਿੱਧੂ ਨੇ ਟਿਕਟ ਕੀਤੀ ਅਪਲਾਈ
- ਸ਼ਿਕਾਰੀ ਖੁੱਦ ਸ਼ਿਕਾਰ ਹੋ ਗਿਆ, FIR ਬਦਲੇ ਰਿਸ਼ਵਤ ਲੈਂਦਾ ਪੁਲਿਸ ਇੰਸਪੈਕਟਰ ਵਿਜੀਲੈਂਸ ਦੇ ਵਿਛਾਏ ਜਾਲ ਚ ਫਸਿਆ,ਕੀਤਾ ਕਾਬੂ
- ਸੱਤ ਮਹੀਨੇ ਪਹਿਲਾਂ 25 ਲੱਖ ਰੁਪਏ ਕਰਜ਼ਾ ਲੈ ਕੇ ਕੈਨੇਡਾ ਗਏ ਨੌਜਵਾਨ ਦੀ ਮੌਤ
- LATEST NEWS : ਪੰਜਾਬ ਸਰਕਾਰ ਵੱਲੋਂ ‘ਵਨ ਟਾਈਮ ਸੈਟਲਮੈਂਟ ਸਕੀਮ’ ਤਹਿਤ ਵਪਾਰੀਆਂ ਨੂੰ ਵੱਡੀ ਰਾਹਤ : ਡਾ. ਨਵਜੋਤ ਸ਼ਰਮਾ
- बड़ी खबर : 2 दिन पहले मान सरकार ने हॉकी खिलाड़ी वरुण कुमार को DSP बनाया था, अब एक महिला (22 ) ने बलात्कार का आरोप लगाया
- बड़ी ख़बर : MP में जोरदार विस्फोट, 13 लोगों की मौत, 60 से अधिक लोग घायल
- LATEST : ਕੈਬਨਿਟ ਮੰਤਰੀ ਈ.ਟੀ.ਓ ਅਤੇ ਵਿਧਾਇਕ ਘੁੰਮਣ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਦਸੂਹਾ ਤੋਂ ਬੱਸ ਕੀਤੀ ਰਵਾਨਾ
- ਰੈੱਡ ਕਰਾਸ ਵਿਖੇ ਅਵਿਨਾਸ਼ ਰਾਏ ਖੰਨਾ ਨੇ ਲੇਖ ਰਚਨਾ ਦੇ ਜੇਤੂਆਂ ਨੂੰ ਕੀਤਾ ਸਨਮਾਨਿਤ
- #VIGILANCE_BUREAU :ਮੈਡੀਕਲ ਅਫਸਰ ਭਰਤੀ ਘੁਟਾਲਾ; ਸਿਹਤ ਵਿਭਾਗ ਨੇ ਪੁਲਿਸ ਨੂੰ ਕਸੂਰਵਾਰ ਉਮੀਦਵਾਰਾਂ ਖਿਲਾਫ ਕਾਰਵਾਈ ਕਰਨ ਲਈ ਕਿਹਾ
- ਵੱਡੀ ਖ਼ਬਰ : ਸੁਪਰੀਮ ਕੋਰਟ ਨੇ ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ, ਕਿਹਾ ਇਸ ਵਿਅਕਤੀ ‘ਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ
- IMP. WATCH VIDEO : #DC_HOSHIARPUR : ਆਪ ਦੀ ਸਰਕਾਰ ਆਪ ਦੇ ਦੁਆਰ” ਤਹਿਤ ਸਪੈਸ਼ਲ ਕੈਂਪਾ ਸਬੰਧੀ ਬੇਹੱਦ ਮਹੱਤਵਪੂਰਨ ਜਾਣਕਾਰੀ : ਕੋਮਲ ਮਿੱਤ
- बड़ी खबर : AAP नेता संजय सिंह को कोर्ट से अनुमति के बावजूद राज्यसभा सदस्य के तौर पर आज नहीं ले पाए शपथ, चेयरमैन धनखड़ ने कर दिया यह काम !
- LATEST ਵੱਡੀ ਖ਼ਬਰ : Lok Sabha Elections 2024 : ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ (EC) ਨੇ ਸਿਆਸੀ ਪਾਰਟੀਆਂ ਨੂੰ ਸਖ਼ਤ ਹਦਾਇਤਾਂ ਜਾਰੀ
EDITOR
CANADIAN DOABA TIMES
Email: editor@doabatimes.com
Mob:. 98146-40032 whtsapp