ਹਰਪਾਲ ਸਿੰਘ ਸੰਧਾਵਾਲ਼ੀਆ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦਾ ਚਾਰਜ ਸੰਭਾਲਿਆ

ਹਰਪਾਲ ਸਿੰਘ ਸੰਧਾਵਾਲ਼ੀਆ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦਾ ਚਾਰਜ ਸੰਭਾਲਿਆ 

ਗੁਰਦਾਸਪੁਰ 22 ਅਪ੍ਰੈਲ ( ਅਸ਼ਵਨੀ )

ਹਰਪਾਲ ਸਿੰਘ ਸੰਧਾਵਾਲ਼ੀਆ ਵੱਲੋਂ ਅੱਜ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦਾ ਚਾਰਜ ਸੰਭਾਲ ਲਿਆ । ਇਸ ਮੌਕੇ ਡੀ ਈ ਓ ਸੈਕੰ: ਨੇ ਸਿੱਖਿਆ ਵਿਭਾਗ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਇਸ ਦੇ ਨਾਲ ਨਾਲ ਅਧਿਆਪਕਾਂ ਅਤੇ ਦਫਤਰ ਦਾ ਕੋਈ ਵੀ ਕੰਮ ਪੈਂਡਿੰਗ ਨਹੀਂ ਰਹਿਣ ਦਿੱਤਾ ਜਾਵੇਗਾ ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਅਧਿਆਪਕ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਉਹ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ ਇਸ ਮੌਕੇ ਡੀ.ਈ.ਓ. ਐਲੀ: ਸੁਰਜੀਤਪਾਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤੇ ਦਾਖਲਾ ਮੁਹਿੰਮ ਦੇ ਨੋਡਲ ਅਫ਼ਸਰ ਲਖਵਿੰਦਰ ਸਿੰਘ ਵੱਲੋਂ ਨਵ ਨਿਯੁਕਤ ਡੀ.ਈ.ਓ. ਨੂੰ ਵਧਾਈ ਦਿੰਦੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।

Advertisements

ਇਸ ਦੌਰਾਨ ਜਿਲ੍ਹਾ ਸਿੱਖਿਆ ਅਫ਼ਸਰ ਸੈਕੰ: ਸਤਨਾਮ ਸਿੰਘ ਬਾਠ , ਜ਼ਿਲ੍ਹਾ ਖੇਡ ਅਫਸਰ ਇਕਬਾਲ ਸਿੰਘ ਸਮਰਾ, ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਸੁਰਿੰਦਰ ਕੁਮਾਰ , ਕਮਲਜੀਤ, ਨਵਦੀਪ ਸ਼ਰਮਾ , ਦਲਜੀਤ ਸਿੰਘ ,ਪ੍ਰਿੰਸੀਪਲ ਮਨਜੀਤ ਸਿੰਘ ਸੰਧੂ , ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਸੁਪਰਡੈਂਟ ਐੱਸ ਪੀ ਸਿੰਘ,ਤਰਸੇਮ ਸਿੰਘ , ਨਰਿੰਦਰ ਭੱਲਾ , ਸਟੈਨੋ ਅਮਨ ਗੁਪਤਾ , ਸੋਮ ਲਾਲ ,ਵਿਜੇ ਕੁਮਾਰ ,ਪਰਦੀਪ ਅਰੋੜਾ , ਰਾਕੇਸ਼ ਤੁੱਲੀ , ਬਿਹਾਰੀ ਲਾਲ , ਵਿਨੈ ਕੁਮਾਰ ਐਮ ਆਈ ਐਸ ਕੋਆਰਡੀਨੇਟਰ ,ਆਦਿ ਹਾਜ਼ਰ ਸਨ ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply