LATEST : ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਕੌਹੜ ਖਿਲਾਫ ਸਹੁੰ ਚੁੱਕੀ ਗਈ

ਪਠਾਨਕੋਟ (RAJINDER RAJAN BUREAU)-— ਮਾਨਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਕੌਹੜ ਖਿਲਾਫ ਸਹੁੰ ਚੁੱਕੀ ਗਈ।ਇਸ ਸਮਾਗਮ ਵਿੱਚ ਸਿਵਲ ਸਰਜਨ ਡਾ:ਵਿਨੋਦ ਸਰੀਨ, ਸਹਾਇਕ ਸਿਵਲ ਸਰਜਨ ਡਾ:ਆਦਿਤੀ ਸਲਾਰੀਆਂ, ਸੀਨੀਅਰ ਮੈਡੀਕਲ ਅਫਸਰ ਡਾ:ਭੁਪਿੰਦਰ ਸਿੰਘ ,ਜਿਲ•ਾਂ ਨੋਡਲ ਅਫਸਰ ਡਾ:ਸ਼ਵੇਤਾ ਗੁਪਤਾ,ਜਿਲ•ਾਂ ਪ੍ਰੋਗਰਾਮ ਅਫਸਰ,ਮੈਡੀਕਲ ਅਫਸਰ ਅਤੇ ਪੈਰਾ ਮੈਡੀਕਲ ਸਟਾਫ ਵੱਲੋਂ ਸਹੁੰ ਚੱਕ ਕੇ ਪ੍ਰਣ ਲਿਆ ਗਿਆ ਕਿ ਕੌਹੜ ਦੇ ਕਾਰਣ ਲੱਛਣ ਬਚਾਵ ਅਤੇ ਇਲਾਜ ਸਬੰਧੀ ਲੋਕਾਂ ਨੂੰ ਜਾਗਰੁਕ ਕਰਣਗੇ ਤਾ ਕਿ ਕੋਈ ਵੀ ਵਿਅਕਤੀ ਇਸ ਬਿਮਾਰੀ ਦਾ ਸ਼ਿਕਾਰ ਨਾ ਹੋਵੇ।ਸਿਵਲ ਸਰਜਨ ਡਾ:ਵਿਨੋਦ ਸਰੀਨ  ਨੇ ਦੱਸਿਆ ਕਿ ਕੋਹੜ ਜੀਵਾਣੂ ਨਾਲ ਫੈਲਦਾ ਹੈ।

 

ਇਸ ਬਿਮਾਰੀ ਪ੍ਰਤੀ ਲੋਕਾਂ ਦਾ ਜਾਗਰੂਕ ਹੋਣਾ ਬਹੁਤ ਜਰੂਰੀ ਹੈ ।ਇਸ ਦਾ ਇਲਾਜ ਸਿਵਲ ਹਸਪਤਾਲ  ਪਠਾਨਕੋਟ ਵਿਖੇ ਕੀਤਾ ਜਾਦਾ ਹੈ।ਇਸ ਦੇ ਲੱਛਣ ਇਸ ਤਰਾਂ ਹਨ ਕਿ ਕੋਹੜ ਵਾਲੇ ਵਿਅਕਤੀ ਦੇ ਸਰੀਰ ਤੇ ਤਾਬੇ ਰੰਗ ਦੇ ਧੱਬੇ ਪੈਦੇ ਹਨ।ਉਹ ਹਿੱਸਾ ਸੁੰਨ ਹੋ ਜਾਦਾ ਹੈ ਅਤੇ ਠੰਡਾ ਗਰਮ ਮਹਿਸੂਸ ਨਹੀਂ ਹੁੰਦਾ।ਇਸ ਸਥਿਤੀ ਵਿੱਚ ਤੁਰੰਤ ਡਾਕਟਰ ਕੋਲੋਂ ਜਾਚ ਕਰਵਾਉਣੀ ਚਾਹੀਦੀ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply