ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤੇਲੀ ਚੱਕ ਤੋਂ ਦਸੂਹਾ- 2 ਦੇ ਸਮੂਹ ਸਰਕਾਰੀ ਸਕੂਲਾਂ ਦੇ ਦਾਖਲਿਆਂ ਨੂੰ ਉਤਸ਼ਾਹਿਤ ਕਰਨ ਲਈ ਦਾਖਲਾ ਵਾਹਨ ਰਵਾਨਾ


ਦਸੂਆ 23 ਅਪ੍ਰੈਲ(ਚੌਧਰੀ) : ਵਿਭਾਗ ਦੇ ਦਿਸ਼ਾ ਨਿਰਦੇਸ਼ਾ , ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਗੁਰਸ਼ਰਨ ਸਿੰਘ ਦੀ ਯੋਗ ਅਗਵਾਈ , ਬੀ ਐਨ ਓ ਪ੍ਰਿੰਸੀਪਲ ਜਪਿੰਦਰ ਕੁਮਾਰ ਦੀ ਯੋਗ ਵਿਉਂਤਬੰਦੀ , ਸਮੂਹ ਸਕੂਲ ਮੁਖੀਆਂ ਅਤੇ ਸਟਾਫ ਦੀ ਮਿਹਨਤ ਦੇ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤੇਲੀ ਚੱਕ ਤੋਂ ਦਸੂਹਾ 2 ਦੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਦੇ ਮੰਤਵ ਨਾਲ ਇਕ ਦਾਖਲਾ ਵਾਹਨ ਰਵਾਨਾ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਜਪਿੰਦਰ ਕੁਮਾਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੀਆਂ ਮੁਫਤ ਵਿਦਿਅਕ ਸਹੂਲਤਾਂ ਨੂੰ ਦੇਖ਼ ਕੇ ਹੁਣ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਹੁਣ ਭਾਰੀ ਗਿਣਤੀ ਵਿੱਚ ਸਰਕਾਰੀ ਸਕੂਲਾਂ ਵਿੱਚ ਦਾਖਲ ਹੋ ਰਹੇ ਹਨ, ਕਿਉਂਕਿ ਮਹਿੰਗੇ ਪ੍ਰਾਈਵੇਟ ਸਕੂਲਾਂ ਵਾਲੀਆਂ ਸਾਰੀਆਂ ਹੀ ਸਹੂਲਤਾਂ ਸਰਕਾਰੀ ਸਕੂਲਾਂ ਵਿਚ ਬਿਲਕੁਲ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਹੁਣ ਤੱਕ ਦਸੂਹਾ 2 ਦੇ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਦੀ ਵਾਧਾ ਦਰ 20% ਤੋ ਅਧਿਕ ਹੈ, ਅਤੇ ਇਸ ਦਾਖ਼ਲਾ ਵਾਹਨ ਦੇ ਪ੍ਰਚਾਰ ਨਾਲ ਇਸ ਦਾਖਲੇ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ। ਇਸ ਮੌਕੇ ਤੇ ਐੱਸ .ਐਮ. ਸੀ .ਚੇਅਰਮੈਨ ਜਗਤਾਰ ਸਿੰਘ ,ਪ੍ਰਿੰਸੀਪਲ ਵਿਨੈ ਸ਼ਰਮਾ ,ਬਲਾਕ ਮੈਟਰ ਅਵਤਾਰ ਸਿੰਘ, ਹੈਡ ਮਿਸਟ੍ਰੈਸ ਵਿਨਿਤਾ,ਹੈਡਮਾਸਟਰ ਜੋਬਿੰਦਰ ਸਿੰਘ, ਬੀ. ਪੀ. ਈ .ਓ .ਰਾਜ ਕੁਮਾਰ ,ਬੀ .ਐਮ. ਸੀ .ਤਿਲਕ ਰਾਜ, ਲੈਕਚਰਾਰ ਰਤਨ ਚੰਦ ਬੱਧਣ,ਸੁਰਿੰਦਰ ਸਿੰਘ ਲੈਕਚਰਾਰ,ਜਸਵੀਰ ਸਿੰਘ,ਰੋਹਿਤ ਸ਼ਰਮਾ,ਰੋਹਿਤ ਕੁਮਾਰ,ਕਿਸ਼ਨ ਚੰਦ, ਭਰਤ ਭੂਸ਼ਨ,ਗੁਰਮੇਲ ਸਿੰਘ,ਸੰਜੀਵ ਕੁਮਾਰ,ਕੰਵਰਜੀਤ ਸਿੰਘ,ਹਰਪਾਲ ਸਿੰਘ,ਰੁਪਿੰਦਰ ਕੌਰ ਆਦਿ ਹਾਜਿਰ ਸਨ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply