ਜਿਲਾ ਹੁਸ਼ਿਆਰਪੁਰ ‘ਚ ਕੋਰੋਨਾ ਨੇ ਨਿਗਲੀ 6 ਲੋਕਾਂ ਦੀ ਜਾਨ,221 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ

ਹੁਸ਼ਿਆਰਪੁਰ 25 ਅਪ੍ਰੈਲ (ਚੌਧਰੀ ): ਜਿਲੇ ਦੀ ਕੋਵਿਡ ਬਾਰੇ  ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ‘ਚ 1529 ਨਵੇੰ ਸੈਂਪਲ ਲਏ ਗਏ ਹਨ ਅਤੇ 2094 ਸੈਂਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ 221 ਨਵੇਂ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 17339 ਹੋ ਗਈ ਹੈ। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 437487 ਸੈਂਪਲ ਲਏ ਗਏ ਹਨ।

ਜਿਨਾਂ ਵਿੱਚੋ 418641 ਸੈਂਪਲ ਨੈਗਟਿਵ,2697 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ,ਤੇ 202 ਸੈਂਪਲ ਇਨਵੈਲਡ ਹਨ।ਐਕਟਿਵ ਕੈਸਾ ਦੀ ਗਿਣਤੀ 1704 ਹੈ ਜਦ ਕਿ 16816 ਮਰੀਜ ਠੀਕ ਹੋਏ ਹਨ।ਕੁੱਲ ਮੌਤਾਂ ਦੀ ਗਿਣਤੀ  697 ਹੈ।ਜਿਲਾ ਹੁਸ਼ਿਆਰਪੁਰ ਦੇ 221 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 21ਅਤੇ 200 ਸੈਂਪਲ ਬਾਕੀ ਸਿਹਤ ਕੇਂਦਰਾਂ ਨਾਲ ਸਬੰਧਿਤ ਹਨ ।

ਇਸ ਮੌਕੇ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 6 ਮੌਤਾਂ ਹੋਈਆਂ ਹਨ (1) 38 ਸਾਲਾ ਔਰਤ ਵਾਸੀ ਖੁਡਾ ਕਰਾਲਾ ਦੀ ਮੌਤ ਨਿਜੀ ਹਸਪਤਾਲ ਜਲੰਧਰ ਵਿਖੇ ਹੈ (2) 92 ਸਾਲਾ  ਪੁਰਸ਼ ਵਾਸੀ ਟਾਂਡਾ ਜੰਡਿਆਲਾ ਦੀ ਮੌਤ ਆਈ.ਵੀ.ਵਾਈ ਹਸਪਤਾਲ ਹੁਸ਼ਿਆਰਪੁਰ (3) 30 ਸਾਲਾ ਔਰਤ ਵਾਸੀ ਖੇੜਾ ਸਾਹਿਬ  ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (4) 67 ਸਾਲਾ ਵਿਆਕਤੀ ਵਾਸੀ ਤੱਖੀ ਦੀ ਮੌਤ ਪਟੇਲ ਹਸਪਤਾਲ ਜਲੰਧਰ (5) 61 ਸਾਲਾ ਔਰਤ ਵਾਸੀ ਕਮੇਟੀ ਬਜਾਰ ਹੁਸ਼ਿਆਰਪੁਰ  ਮੌਤ ਸਵਲ ਹਸਪਤਾਲ ਹੁਸ਼ਿਆਰਪੁਰ  ਵਿਖੇ ਹੋਈ (6) 70 ਸਾਲਾ ਔਰਤ ਵਾਸੀ ਹਾਜੀਪੁਰ ਦੀ ਮੌਤ ਸਿਵਲ ਹਸਪਾਤ ਦਸੂਹਾ ਹੋਈ ਹੈ।

ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ਅਤੇ ਜਲਦ ਤੋ ਜਲਦ ਆਪਣਾ ਕੋਵਿਡ 19 ਟੀਕਾਕਰਨ ਨਜਦੀਕੀ ਸਿਹਤ ਸੰਸਥਾਵਾਂ ਤੋ ਕਰਵਿਆ ਜਾਵੇ ਤਾਂ ਜੋ ਇਸ ਬਿਮਾਰੀ ਪ੍ਰਤੀ ਰੋਧਿਕ ਸ਼ਕਤੀ ਪੈਦਾ ਕੀਤਾ ਜਾ ਸਕੇ ।

v  ਬਾਹਰੋਂ ਆਏ ਪਜੇਟਿਵ ਮਰੀਜ —8
v  ਹੁਸ਼ਿਆਰਪੁਰ ਜਿਲੇ ਦੇ ਮਰੀਜਾ ——221
v  ਟੋਟਲ ਮਰੀਜ
—-—————-229

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply