ਪਰਸੋਵਾਲ ਦੇ ਭਾਜਪਾ,ਆਪ ਤੇ ਬਸਪਾ ਆਗੂ ਆਪਣੇ ਵਰਕਰਾਂ ਸਮੇਤ ਕਾਂਗਰਸ ‘ਚ ਸ਼ਾਮਿਲ

ਡਾ. ਰਾਜ ਦੀ ਲੀਡਰਸ਼ਿਪ ਦੀ ਕੀਤੀ ਸ਼ਲਾਘਾ

ਹੁਸ਼ਿਆਰਪੁਰ 26 ਅਪ੍ਰੈਲ (ਚੌਧਰੀ) : ਆਪ ਦੀ ਸਰਕਾਰ ਦਿੱਲੀ ਵਿੱਚ ਕੋਰੋਨਾ ਕਾਲ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਹੈ। ਜਿਸਦੀ ਆਮ ਜਨਤਾ ਇਸ ਵੇਲੇ ਆਪਣੇ ਮੁੱਖ ਮੰਤਰੀ ਕੇਜਰੀਵਾਲ ਤੋਂ ਪੂਰੀ ਤਰ੍ਹਾਂ ਹਤਾਸ਼ ਤੇ ਨਿਰਾਸ਼ ਹੈ। ਇਸ ਤੱਥ ਨੂੰ ਸਮਝਦਿਆਂ ਆਮ ਆਦਮੀ ਪਾਰਟੀ ਦੇ ਕਈ ਆਗੂ ਵੀ ਪਾਰਟੀ ਨਾਲੋਂ ਮੋਹ ਭੰਗ ਹੋ ਗਿਆ ਹੈ। ਇਹ ਵਿਚਾਰ ਡਾ. ਰਾਜ ਕੁਮਾਰ ਵਿਧਾਇਕ ਚੱਬੇਵਾਲ ਦੇ ਹਨ ਜੋ ਪਰਸੋਵਾਲ ਵਿਖੇ ਵੱਡੀ ਗਿਣਤੀ ਵਿੱਚ ਆਪ, ਭਾਜਪਾ ਤੇ ਬਸਪਾ ਦੇ ਆਗੂਆਂ ਨੇ ਸਰਪੰਚ, ਪੰਚ ਤੇ ਆਪਣੇ ਸਮਰਥਕਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਆਪਣੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਦਾ ਰੁੱਖ ਕੀਤਾ। ਡਾ. ਰਾਜ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੁੰਦੇ ਹੋਏ ਸਰਪੰਚ ਸੋਮ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਕਾਲ ਵਿੱਚ ਜਿਸ ਸੂਝ ਬੂਝ ਨਾਲ ਪੰਜਾਬ ਦਾ ਕੁਸ਼ਲ ਪ੍ਰਸ਼ਾਸਨ ਕੀਤਾ ਹੈ ਉਹ ਸ਼ਲਾਘਾਯੋਗ ਹੈ। ਇਸਦੇ ਨਾਲ ਹੀ ਉਹਨਾਂ ਹਲਕਾ ਵਿਧਾਇਕ ਡਾ. ਰਾਜ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਪਿੰਡ ਨੂੰ ਹਰ ਜਰੂਰੀ ਕੰਮ ਲਈ ਗ੍ਰਾਂਟ ਦਿੱਤੀ ਗਈ, ਹਰ ਮੰਗ ਸੁਣੀ ਤੇ ਪੂਰੀ ਕੀਤੀ ਗਈ। ਪਰਸੋਵਾਲ ਤੇ ਆਲੇ-ਦੁਆਲੇ ਦੇ ਦਰਜਨਾਂ ਪਿੰਡਾਂ ਦੀ ਬਹੁਤ ਵੱਡੀ ਸਮੱਸਿਆ ਬਿਛੋਹੀ-ਪਰਸੋਵਾਲ ਦੇ ਚੋਅ ਦਾ ਕਾਜਵੇ ਰੁੜ ਜਾਣਾ ਵੀ ਡਾ. ਰਾਜ ਨੇ ਗੰਭੀਰਤਾ ਨਾਲ ਲਿਆ। ਇਸ ਕਾਜਵੇ ਦੀ ਜਗ੍ਹਾ ਤੇ ਸਪੈਸ਼ਲ ਸੈਨਕਸ਼ਨ ਲੈ ਕੇ ਹਾਈ ਲੈਵਲ ਬਿ੍ਰਜ ਬਣਵਾਇਆ ਜੋ ਜਲਦ ਹੀ ਪੂਰਾ ਹੋ ਜਾਵੇਗਾ। ਕਈ ਸੜਕਾਂ ਜਿਹਨਾਂ ਦੀ ਕਿਸੇ ਸੁਧ ਨਹੀਂ ਲਈ ਸੀ ਉਹ ਵੀ ਡਾ. ਰਾਜ ਕੁਮਾਰ ਨੇ ਬਣਵਾਈਆਂ ਜਿਵੇਂ ਕਿ ਜੰਡੋਲੀ-ਪਰਸੋਵਾਲ-ਘੁੱਕਰਵਾਲ ਦੀ ਸੜਕ 10.58 ਲੱਖ ਤੇ ਭੁੱਲੇਵਾਲ ਰਾਠਾਂ ਤੋ ਪਰਸੋਵਾਲ ਦੀ 11.06 ਲੱਖ ਨਾਲ ਉਸਾਰੀ ਗਈ ਜਿਸ ਨਾਲ ਰਾਹਗੀਰਾਂ ਨੂੰ ਬਹੁਤ ਫਾਇਦਾ ਹੋਇਆ। ਡਾ. ਰਾਜ ਦੀ ਉੱਘੀ ਸੋਚ ਅਤੇ ਬਿਨਾ ਭੇਦਭਾਵ ਦੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੇ ਵੀ ਉਹਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਇਸੀ ਕਾਰਨ ਉਹਨਾਂ ਸਭ ਨੇ ਡਾ. ਰਾਜ ਦੇ ਨਾਲ ਜੁੜਨ ਦਾ ਫੈਸਲਾ ਕੀਤਾ। ਇਸ ਮੌਕੇ ਤੇ ਕੈਪ. ਦਵਿੰਦਰ ਸਿੰਘ, ਸੁਰਜੀਤ ਸਿੰਘ, ਸੋਮਾ ਸਿੰਘ ਸਰਪੰਚ, ਮਦਨ ਲਾਲ ਪੰਚ, ਨਰਿੰਦਰ ਕੁਮਾਰ ਪੰਚ, ਮਨਜੀਤ ਕੌਰ, ਹਰਵਿੰਦਰ ਸਿੰਘ, ਅਵਤਾਰ ਸਿੰਘ, ਅਮਰਿੰਦਰ ਸਿੰਘ, ਰਣਜੀਤ ਸਿੰਘ ਸੋਢੀ, ਅਭਿਨਾਸ਼ ਕੌਰ ਨੇ ਰਸਮੀ ਤੌਰ ਤੇ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ। ਡਾ. ਰਾਜ ਨੇ ਸਾਰਿਆਂ ਦਾ ਕਾਂਗਰਸ ਪਾਰਟੀ ਵਿੱਚ ਸੁਆਗਤ ਕਰਦਿਆਂ ਕਿਹਾ ਕਿ ਉਹ ਆਪਣੇ ਹਲਕੇ ਵਿੱਚ ਵਿਕਾਸ ਕਾਰਜਾਂ ਲਈ ਅਤੇ ਹਰ ਹਲਕਾ ਵਾਸੀ ਦੀ ਸਮੱਸਿਆ ਦੂਰ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ। ਇਸ ਮੌਕੇ ਤੇ ਠੇਕੇਦਾਰ ਰਜਿੰਦਰ ਸਿੰਘ, ਸੂਬੇਦਾਰ ਮੇਜਰ, ਮਦਨ ਲਾਲ, ਜਸਵਿੰਦਰ ਸਿੰਘ ਲੰਬੜਦਾਰ, ਪੋਲੀ ਬਲਰਾਜ, ਬਖਸ਼ੀਸ਼ ਸਿੰਘ, ਹੰਸ ਰਾਜ ਆਦਿ ਮੌਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply