LATEST.. ਜੀਓ ਦਫਤਰ ਦਸੂਹਾ ਦੇ ਤਾਲਿਆਂ ਨੂੰ ਲਗਾਇਆਂ ਸੀਲਾਂ ਤੋੜਨ ਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਭੜਕੇ,ਜੰਮਕੇ ਕੀਤਾ ਰੋਸ ਪ੍ਰਦਰਸ਼ਨ

ਜੀਓ ਦਫ਼ਤਰ ਦਸੂਹਾ ਮੂਹਰੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ 130 ਵੇਂ ਦਿਨ ਧਰਨਾ ਜਾਰੀ

ਦਸੂਹਾ 28 ਅਪ੍ਰੈਲ (ਚੌਧਰੀ) : ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਤੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਸਾਂਝੇ ਤੌਰ ਤੇ ਜੀਓ ਦਫ਼ਤਰ ਦਸੂਹਾ ਮੂਹਰੇ ਧਰਨਾ ਲਗਾਤਾਰ 130 ਵੇਂ ਦਿਨ ਚ ਦਾਖਲ ਹੋ ਗਿਆ ਹੈ। ਜੀਉ ਦਫਤਰ ਦਸੂਹਾ ਦੇ ਤਾਲੇ ਨੂੰ ਲਗਾਇਆਂ ਸੀਲਾਂ ਨੂੰ ਤੋੜਨ ਦੀ ਘਟਨਾ ਤੋਂ ਬਾਅਦ ਅੱਜ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਭੜਕੇ ਗਏ ਅਤੇ ਜੰਮਕੇ ਰੋਸ ਪ੍ਰਦਰਸ਼ਨ ਕੀਤਾ । ਅੱਜ ਵੱਡੀ ਗਿਣਤੀ ਵਿੱਚ ਕਿਸਾਨ ਯੂਨੀਅਨ ਆਗੂਆਂ ਨੇ ਇੱਕਠੇ ਹੋ ਕੇ ਨਵੀਂ ਰਣਨੀਤੀ ਤਿਆਰ ਕਰਦੇ ਹੋਏ ਰਿਲਾਇੰਸ ਦਾ ਦਸੂਆ ਵਿੱਚ ਚੱਲ ਰਹੇ ਪੈਟਰੋਲ ਪੰਪ ਦੇ ਅੱਗੇ ਵੀ ਧਰਨਾ ਦੇਣ ਦੇ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਤੇ ਕੁੱਲ ਹਿੰਦ ਕਿਸਾਨ ਸਭਾ ਆਗੂ ਚੰਚਲ ਸਿੰਘ ਪਵਾਂ,ਕਾਮਰੇਡ ਚਰਨਜੀਤ ਸਿੰਘ ਚਠਿਆਲ ਆਦਿ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਪੋਰੇਟ ਘਰਾਣਿਆਂ ਦੇ ਵਪਾਰ ਨੂੰ ਬੰਦ ਕਰਵਾਉਣ ਲਈ ਇਹ ਧਰਨਾ 19 ਦਸੰਬਰ ਤੋਂ ਚੱਲ ਰਿਹਾ ਹੈ। ਇਸ ਸ਼ਾਤੀ ਪੂਰਨ ਚੱਲ ਰਹੇ ਧਰਨੇ ਦੇ ਬਾਵਜੂਦ ਇਨ੍ਹਾਂ ਨੇ ਦੂਸਰੀ ਵਾਰ ਚੋਰੀ ਨਾਲ ਦਫਤਰ ਖੋਲ੍ਹਣ ਦੀ ਕੋਝੀ ਹਰਕਤ ਕੀਤੀ ਹੈ।ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਜਦੋਂ ਤੱਕ ਕਿਸਾਨੀ ਸਬੰਧੀ ਬਣੇ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਧਰਨਾ ਇਸੇ ਤਰਾਂ ਜਾਰੀ ਰਹੇਗਾ। ਉਨਾਂ ਕਿਹਾ ਕਿ ਇਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਕੇ ਦੇਸ਼ ਵਿਆਪੀ ਕਾਨੂੰਨ ਬਣਾਏ ਜਾਣ ਤਾਂ ਕਿ ਦੇਸ਼ ਦੀ ਜਨਤਾ ਨੂੰ ਫਾਇਦਾ ਹੋ ਸਕੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨ ਸੰਘਰਸ਼ ਨੂੰ ਫੇਲ੍ਹ ਕਰਨ ਲਈ ਕਈ ਕੋਝੀਆਂ ਚਾਲਾਂ ਚੱਲ ਰਹੀ ਹੈ ਪਰ ਕਿਸਾਨਾਂ ਦੇ ਸੰਘਰਸ਼ ਅੱਗੇ ਸਰਕਾਰ ਦੀ ਹਰ ਚਾਲ ਕਿਸਾਨ ਸੰਘਰਸ਼ ਦਾ ਕੁਝ ਨਹੀਂ ਵਿਗਾੜ ਸਕਦੀ। ਉਨਾਂ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਲਾਭ ਪਹੁੰਚਾਉਣ ਲਈ ਕਿਸਾਨਾਂ ਦਾ ਘਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਹਰਗਿਜ਼ ਨਹੀਂ ਹੋਣ ਦਿੱਤਾ ਜਾਵੇਗਾ। ਅੱਜ ਦੇ ਸੰਘਰਸ਼ ਵਿਚ ਚਰਨਜੀਤ ਸਿੰਘ ਚਠਿਆਲ, ਚੈਂਚਲ ਸਿੰਘ ਪਵਾ, ਡਾ ਮੁਝੈਲ ਸਿੰਘ, ਹਰਪਾਲ ਸਿੰਘ, ਰਣਜੀਤ ਸਿੰਘ, ਹਰਪ੍ਰੀਤ ਸਿੰਘ ਹੈਪੀ ਸੰਧੂ,ਅਮਰਜੀਤ ਮਾਹਲ, ਦਵਿੰਦਰ ਸਿੰਘ ਚੌਹਕਾ,ਐਮ. ਪੀ ਸਿੰਘ, ਦਿਲਬਾਗ ਸਿੰਘ, ਰਘਬੀਰ ਸਿੰਘ, ਸਤਪਾਲ ਸਿੰਘ ਗਿੱਲ, ਨਿਰਮਲ ਜੀਤ ਸਿੰਘ, ਚਰਨਜੀਤ ਸਿੰਘ ਤੇਏ ਆਦਿ ਹਾਜ਼ਰ ਸਨ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply