LATEST.. ਭਾਜਪਾ ਵਲੋਂ ਕੋਵਿਡ ਦੌਰਾਨ ਵਧੀਆ ਸੇਵਾਵਾਂ ਨਿਭਾ ਰਿਹਾ ਸਰਕਾਰੀ ਡਿਸਪੈਂਸਰੀ ਗੜ੍ਹਦੀਵਾਲਾ ਦਾ ਸਮੂਹ ਸਟਾਫ਼ ਸਨਮਾਨਿਤ


ਗੜ੍ਹਦੀਵਾਲਾ 29 ਅਪ੍ਰੈਲ (ਚੌਧਰੀ) : ਅੱਜ ਭਾਜਪਾ ਵੱਲੋਂ ਇਸ ਔਖੀ ਕੜੀ ਵਿੱਚ ਜਨਤਾ ਦੀ ਤਨਦੇਹੀ ਨਾਲ਼ ਸੇਵਾ ਕਰ ਰਹੇ ਸਰਕਾਰੀ ਡਿਸਪੈਂਸਰੀ ਗੜ੍ਹਦੀਵਾਲਾ ਦੇ ਡਾ ਯਸ਼ਪਾਲ ਸਿੰਘ,ਫਾਰਮਸਿਸਟ ਪਰਮਜੀਤ ਸਿੰਘ,,ਪ੍ਰਭਜੋਤ ਕੌਰ ,ਸਰਤਾਜ ਸਿੰਘ,ਜਗਦੀਪ ਸਿੰਘ,ਰੁਪਿੰਦਰ ਸਿੰਘ,ਸੁਰਿੰਦਰ ਕੌਰ,ਸੁਰਜੀਤ ਸਿੰਘ ਅਸ਼ਨੀ ਕੁਮਾਰ ਆਦਿ ਸਮੂਹ ਸਟਾਫ਼ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੀ ਇਸ ਔਖੀ ਘੜੀ ਵਿੱਚ ਸਰਕਾਰੀ ਹਸਪਤਾਲ ਗੜ੍ਹਦੀਵਾਲਾ ਦੇ ਸਟਾਫ਼ ਵਲੋਂ ਇੱਕ ਵੱਡਾ ਯੋਗਦਾਨ ਪਾਇਆ ਜਾ ਰਿਹਾ। ਮਨਹਾਸ ਨੇ ਕਿਹਾ ਕੇ ਸਟਾਫ਼ ਆਪਣੀ ਜਾਨ ਨੂੰ ਜੋਖਿਮ ਵਿੱਚ ਪਾ ਕੇ ਲੋਕਾਂ ਦੀ ਦਿਨ ਰਾਤ ਸੇਵਾ ਕਰ ਰਿਹਾ ਹੈ ।ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮਰੀਜ਼ਾਂ ਨੇ ਇਹ ਵੀ ਦੱਸਿਆ ਕਿ ਸਟਾਫ਼ ਵੱਲੋਂ ਚੰਗੇ ਤਰੀਕੇ ਨਾਲ਼ ਡੀਲ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਹਸਪਤਾਲ ਆਉਣ ਵਾਲੇ ਲੋਕ ਸਟਾਫ਼ ਦੀ ਕਾਰਗੁਜ਼ਾਰੀ ਸੰਤੁਸ਼ਟ ਹਨ। ਇਸ ਮੌਕੇ ਯੂਥ ਦੇ ਜ਼ਿਲ੍ਹਾ ਪ੍ਰਧਾਨ ਯੋਗੇਸ਼ ਸਪਰਾ ,ਅਬਾਸ ਸ਼ਾਕਰ,ਸ਼ਹਿਰੀ ਪ੍ਰਧਾਨ ਗੋਪਾਲ ਐਰੀ,ਗਗਨ ਕੋਸ਼ਲ,ਨਿਤਿਨ ਕੁਮਾਰ, ਮੋਹਿਤ,ਰਕੇਸ਼ ਸਿੰਘ ਪਵਨ ਕੁਮਾਰ,ਆਦਿ ਭਾਜਪਾ ਵਰਕਰ ਹਾਜਿਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply