UPDATED.. ਸਾਵਧਾਨ .. ਜਿਲਾ ਹੁਸ਼ਿਆਰਪੁਰ ‘ਚ ਕੋਰੋਨਾ ਨਾਲ ਗੜ੍ਹਦੀਵਾਲਾ, ਭੂੰਗਾ,ਢੋਲਵਾਹਾ ਸਮੇਤ 7 ਲੋਕਾਂ ਦੀ ਹੋਈ ਮੌਤ,167 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ



ਹੁਸ਼ਿਆਰਪੁਰ 4 ਮਈ(ਚੌਧਰੀ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 3547 ਨਵੇਂ ਸੈਂਪਲ ਲੈਣ  ਨਾਲ ਅਤੇ 3299 ਸੈਂਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ 167 ਨਵੇਂ ਪਾਜੇਟਿਵ ਮਰੀਜਾਂ ਦੇ  ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 19730 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 462916 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 440149 ਸੈਪਲ  ਨੈਗਟਿਵ,ਜਦ ਕਿ 4655 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ ।

202 ਸੈਂਪਲ ਇਨਵੈਲਡ ਹਨ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 755 ਹੈ।ਐਕਟਿਵ ਕੇਸਾ ਦੀ ਗਿਣਤੀ 1842 ਹੈ, ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 18717 ਹੈ।ਸਿਵਲ ਸਰਜਨ ਡਾ ਰਣਜੀਤ ਸਿੰਘ  ਨੇ ਇਹ ਦੱਸਿਆ ਕਿ ਜਿਲੇ ਵਿੱਚ ਅੱਜ 167 ਮਰੀਜ ਪਜੇਟਿਵ ਪਾਏ ਗਏ ਹਨ,   ਹੁਸ਼ਿਆਰਪੁਰ ਸ਼ਹਿਰ ਦੇ 18 ਪਾਜੇਟਿਵ ਮਰੀਜ ਹਨ,  ਤੇ  ਬਾਕੀ 149 ਜਿਲੇ ਦੇ ਸਿਹਤ ਕੇਂਦਰਾ ਦੇ ਮਰੀਜ ਹਨ। 

ਕੋਰੋਨਾ ਵਾਇਰਸ ਨਾਲ ਜਿਲੇ ਵਿੱਚ 06 ਮੌਤ ਹੋਈ ਹੈ (1) 55 ਸਾਲਾ ਪੁਰਸ਼ ਵਾਸੀ ਗੜਦੀਵਾਲਾ ਦੀ ਮੌਤ ਨਿਜੀ ਹਸਪਤਾਲ ਹੁਸ਼ਿਅਰਪੁਰ (2)85 ਸਾਲਾ ਔਰਤ ਵਾਸੀ ਸਰਾਲਾ ਕਲਾਂ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (3) 60 ਸਾਲਾ ਪੁਰਸ਼ ਵਾਸੀ ਸ਼ੇਰਪੁਰ ਗਰੇਡ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ(4)72 ਪੁਰਸ਼ ਵਾਸੀ ਭੂੰਗਾ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ  (5) 45   ਸਾਲਾ ਪੁਰਸ਼ ਵਾਸੀ ਬਾਗਪੁਰ ਦੀ ਮੌਤ ਸਿਵਲ  ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ (6) 55 ਸਾਲਾ ਪੁਰਸ਼ ਵਾਸੀ ਆਈ.ਟੀ.ਆਈ. ਕਲੋਨੀ ਹੁਸਿਆਰਪੁਰ ਦੀ ਮੌਤ ਸਿਵਲ ਹਸਪਤਾਲ ਹੁਸਿਆਰਪੁਰ (7) 43 ਸਾਲਾ ਵਿਅਕਤੀ ਨਿਵਾਸੀ ਢੋਲਵਾਹਾ ਦੀ ਮੌਤ ਐਮ ਐਚ ਜਲੰਧਰ ਵਿਖੇ ਹੋਈ ਹੈ

 ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।
 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply