LATEST..ਪੰਜਾਬ ‌‌‌‌‌‌‌‌ਨੈਸਨਲ ਹੈਲਥ ਮਿਸਨ ਦੇ ਕਰਮਚਾਰੀਆਂ ਵਲੋਂ ਆਪਣੇ ਸ਼ੋਸ਼ਣ ਤੋਂ ਤੰਗ‌ ਹੋ ਕੇ ਹੜਤਾਲ ਲਗਾਤਾਰ ਚੋਥੇ ਦਿਨ ਵੀ ਰੱਖੀ ਜਾਰੀ


ਸਿਹਤ ਵਿਭਾਗ ਦੇ ਮੁਲਾਜਮਾਂ ਵੱਲੋਂ ਸਰਕਾਰ ਵੱਲੋਂ ਦਿੱਤੀ ਗਈ 9 ਪ੍ਰਤੀਸ਼ਤ ਵਾਧੇ ਦੀ ਭੀਖ ਦੀਆਂ ਕਾਪੀਆਂ ਫੂਕੀਆਂ

ਪਠਨਕੋਟ 07-ਮਈ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ) : ਸਿਹਤ ਵਿਭਾਗ ਪੰਜਾਬ ਦੇ ਨੈਸ਼ਨਲ ਹੈਲਥ ਮਿਸ਼ਨ ਵਿੱਚ ਕਰੀਬ 9000 ਕਰਮਚਾਰੀਆਂ ਨੇ ਸੋਸਣ ਤੋਂ ਤੰਗ ਹੋ ਕੇ ਕੀਤੀ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ। ਇਸ ਦੌਰਾਨ ਸਿਹਤ ਵਿਭਾਗ ਦਾ ਮੁਕੰਮਲ ਕੰਮ ਬੰਦ ਕੀਤਾ,ਵੈਕਸੀਨੇਸਨ ਦਾ ਪੂਰੀ ਤਰਾਂ ਬਾਈਕਾਟ ਕੀਤਾ,ਕਰੋਨਾ ਸੈਪਲਿੰਗ ਬੰਦ ਰੱਖ ਅਤੇ ਐਮਰਜੈਸੀ ਸੇਵਾਵਾਂ ਵੀ ਬੰਦ ਰੱਖੀਆਂ। ਇਸ ਦੋਰਾਨ ਹੜਤਾਲੀ ਕਰਮਚਾਰੀਆਂ ਨੇ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ 9 ਪ੍ਰਤੀਸ਼ਤ ਦੀ ਭੀਖ ਦੀਆਂ ਕਾਪੀਆ ਸਾੜੀਆ ਗਈਆਂ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਅਤੇ ਪੰਜਾਬ ਸਰਕਾਰ ਖਿਲਾਫ ਪਿੱਟ ਸਿਆਪਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਵਿਮੁਕਤ ਸ਼ਰਮਾ ਕਮਿਊਨਟੀ ਹੈਲਥ ਅਫਸਰ ਨੇ ਦੱਸਿਆ ਕਿ ਅਸੀਂ ਸਾਰੇ 9000 ਦੇ ਕਰੀਬ ਮੁਲਾਜ਼ਮ 4 ਮਈ ਤੋਂ ਅਣਮਿਥੇ ਸਮੇਂ ਲਈ ਹੜਤਾਲ ਤੇ ਹਾਂ। ਕੱਲ 6 ਮਈ ਦੀ ਮੀਟਿੰਗ ਵਿਚ ਸਰਕਾਰ ਨੇ 9 ਪ੍ਰਤੀਸ਼ਤ ਵਾਧਾ ਅਤੇ 50 ਪ੍ਰਤੀਸ਼ਤ ਨੌਕਰੀਆਂ ਲਈ ਰਿਜ਼ਰਵੇਸ਼ਨ ਦਾ ਲੋਲੀਪੋਪ ਦਿੱਤਾ ਹੈ, ਜ਼ੋ ਸਾਨੂੰ ਬਿਲਕੁਲ ਮਨਜੂਰ ਨਹੀਂ ਹੈ। ਉਹਨਾਂ ਦੱਸਿਆ ਕਿ ਕਰਮਚਾਰੀ ਸਿਰਫ ਇੱਕੋਂ ਮੰਗ ਕਰਦੇ ਹਨ ਕਿ ਜਾਂ ਤਾਂ ਸਾਨੂੰ ਪੇ ਪ੍ਰੋਟੈਕਸ਼ਨ ਤੇ (sanctioned ਅਤੇ non sanctioned)ਪੱਕੇ ਕੀਤਾ ਜਾਵੇ ਨਹੀਂ ਤਾਂ ਰੈਗੂਲਰ ਪੇ ਸਕੇਲ ਲਗਾਏ ਜਾਣ ਅਤੇ ਜਿਨ੍ਹਾਂ ਟਾਇਮ ਨੋਟੀਫਿਕੇਸ਼ਨ ਨਹੀਂ ਹੋਵੇਗਾ ਉਸ ਸਮੇਂ ਤੱਕ ਅਸੀਂ ਕੰਮ ਨਹੀਂ ਕਰਾਂਗੇ ।ਸਾਡਾ ਪਰਟੈਸਟ ਬਿਲਕੁਲ ਸ਼ਾਂਤ ਅਤੇ ਕੋਵਿਡ ਦੀਆਂ ਹਦਾਇਤਾਂ ਅਨੁਸਾਰ ਚਲ ਰਿਹਾ ਹੈ ।ਜੇ ਸਰਕਾਰ ਨੇ ਇਹ ਫੈਸਲਾ ਨਾ ਮੰਨਿਆ ਤਾਂ ਅਸੀਂ ਸਮੂਹਿਕ ਅਸਤੀਫੇ ਸਰਕਾਰ ਨੂੰ ਸੌਂਪ ਦੇਵਾਂਗੇ ਜਿਸ ਦੀ ਨਿਰੋਲ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਤੇ ਡਾ. ਰੋਹਿਤ, ਚੰਚਲ ਬਾਲਾ, ਨੀਤੂ ਸਿੰਘ, ਪੰਕਜ ਕੁਮਾਰ, ਮਨਵਿੰਦਰ ਸਿੰਘ, ਸਰਬਜੀਤ ਕੌਰ, ਹਰਜਿੰਦਰ ਸਿੰਘ, ਡਾ. ਨਾਗਪਾਲ, ਅਮਨਦੀਪ ਸਿਘ, ਆਦਿ ਹਾਜ਼ਿਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply