ਵੱਡੀ ਖ਼ਬਰ : ਭਰਾ ਹੀ ਨਿਕਲਿਆ ਮਨਪ੍ਰੀਤ ਕੌਰ ਦਾ ਕਾਤਿਲ, ਰਿਵਾਲਵਰਾਂ ਨਾਲ 9-10 ਗੋਲੀਆਂ ਮਾਰ ਕੇ ਕੀਤਾ ਸੀ ਕਤਲ, ਹੁਸ਼ਿਆਰਪੁਰ ਪੁਲਿਸ ਨੇ ਕੇਸ ਨੂੰ ਟੈਕਨੀਕਲ ਤਰੀਕੇ ਨਾਲ 15 ਦਿਨਾਂ ਵਿੱਚ ਹੱਲ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ

ਭਰਾ ਹੀ ਨਿਕਲਿਆ ਮਨਪ੍ਰੀਤ ਕੌਰ ਦਾ ਕਾਤਿਲ, ਦੋਸਤ ਨਾਲ ਮਿਲਕੇ ਰਿਵਾਲਵਰਾਂ ਨਾਲ 9-10 ਗੋਲੀਆਂ ਮਾਰ ਕੇ ਕੀਤਾ ਸੀ ਭੈਣ ਦਾ ਕਤਲ

 

ਹੁਸ਼ਿਆਰਪੁਰ ਪੁਲਿਸ ਨੇ ਕੇਸ ਨੂੰ ਟੈਕਨੀਕਲ ਤਰੀਕੇ ਨਾਲ 15 ਦਿਨਾਂ ਵਿੱਚ ਹੱਲ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ

 

ਅੰਨੇ ਕਤਲ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਸ਼੍ਰੀ ਰਵਿੰਦਰ ਪਾਲ ਸਿੰਘ ਸੰਧੂ, ਪੀ.ਪੀ.ਐਸ., ਪੁਲਿਸ ਕਪਤਾਨ,

ਦੀ ਨਿਗਰਾਨੀ ਹੇਠ 2 ਟੀਮਾਂ ਦਾ ਗਠਨ ਕੀਤਾ ਗਿਆ ਸੀ- ਨਵਜੋਤ ਸਿੰਘ ਮਾਹਲ, ਐਸ.ਐਸ.ਪੀ. ਹੁਸ਼ਿਆਰਪੁਰ

 

ਹੁਸ਼ਿਆਰਪੁਰ (ਆਦੇਸ਼ ) : ਮਿਤੀ 22.04.2021 ਨੂੰ ਥਾਣਾ ਬੁਲੋਵਾਲ ਦੇ ਵਿੱਚ ਪੈਂਦੇ ਪਿੰਡ ਸੀਕਰੀ ਅੱਡੇ ਨਜਦੀਕ ਕੁੱਝ ਨਾਮਾਲੂਮ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਮਨਪ੍ਰੀਤ ਕੋਰ ਪਤਨੀ ਪਵਨਦੀਪ ਸਿੰਘ ਵਾਸੀ ਪਿੰਡ ਖਡਿਆਲਾ ਸੈਣੀਆਂ ਥਾਣਾ ਬੁਲੋਵਾਲ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਦੇ ਸਬੰਧ ਵਿੱਚ ਥਾਣਾ ਬੁਲੋਵਾਲ ਵਿਖੇ ਲੜਕੀ ਮਨਪ੍ਰੀਤ ਕੋਰ ਦੇ ਸੁਹਰਾ
ਰਛਪਾਲ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਖਡਿਆਲਾ ਸੈਣੀਆਂ ਦੇ ਬਿਆਨ ਤੇ  ਨਾ-ਮਾਲੂਮ ਵਿਅਕਤੀਆਂ ਤੇ ਦਰਜ ਰਜਿਸਟਰ ਕੀਤਾ ਗਿਆ
ਸੀ । ਜੋ  ਤਫਤੀਸ਼ ਦੌਰਾਨ  ਇਸ ਸਨਸਨੀਖੇਜ ਅੰਨੇ ਕਤਲ ਨੂੰ ਹੁਸ਼ਿਆਰਪੁਰ ਪੁਲਿਸ ਵਲੋਂ
ਪ੍ਰੋਫੈਸ਼ਨਲ ਅਤੇ ਟੈਕਨੀਕਲ ਤਰੀਕੇ ਨਾਲ 15 ਦਿਨਾਂ ਵਿੱਚ ਹੱਲ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇੱਕ
ਵੱਡੀ ਕਾਮਯਾਬੀ ਹਾਸਲ ਕੀਤੀ ਹੈ ।
 ਨਵਜੋਤ ਸਿੰਘ ਮਾਹਲ, ਐਸ.ਐਸ.ਪੀ. ਹੁਸ਼ਿਆਰਪੁਰ  ਵਲੋਂ ਪੈ੍ਸ ਨੂੰ ਦੱਸਿਆ ਕਿ ਉਨ੍ਹਾਂ ਵਲ ੋਂ
ਇਸ ਅੰਨੇ ਕਤਲ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਸ਼੍ਰੀ ਰਵਿੰਦਰ ਪਾਲ ਸਿੰਘ ਸੰਧੂ, ਪੀ.ਪੀ.ਐਸ., ਪੁਲਿਸ ਕਪਤਾਨ,
ਤਫਤੀਸ਼, ਹੁਸ਼ਿ: ਦੀ ਨਿਗਰਾਨੀ ਹੇਠ 2 ਟੀਮਾਂ ਦਾ ਗਠਨ ਕੀਤਾ ਗਿਆ ਸੀ।

ਜੋ ਇਕ ਟੀਮ ਵਿੱਚ ਸ਼੍ਰੀ ਰਾਕੇਸ਼ ਕੁਮਾਰ,
ਪੀ.ਪੀ.ਐਸ., ਉਪ ਪੁਲਿਸ ਕਪਤਾਨ, ਡਿਟੈਕਟਿਵ, ਹੁਸ਼ਿ:, ਅਤੇ ਇੰਸਪੈਕਟਰ ਸ਼ਿਵ ਕੁਮਾਰ, ਇੰਚਾਰਜ ਸੀ.ਆਈ.ਏ. ਹੁਸ਼ਿ:
ਅਤੇ ਦੂਸਰੀ ਟੀਮ ਵਿੱਚ ਸ੍ਰੀ ਗੁਰਪ੍ਰੀਤ ਸਿੰਘ, ਪੀ.ਪੀ.ਐਸ., ਡੀ.ਐਸ.ਪੀ., ਦਿਹਾਤੀ, ਹੁਸ਼ਿ:, ਅਤੇ ਇੰਸਪੈਕਟਰ ਪਰਦੀਪ
ਸਿੰਘ ਮੁੱਖ ਅਫਸਰ ਥਾਣਾ ਬੁਲੋਵਾਲ ਨੂੰ ਸ਼ਾਮਲ ਕੀਤਾ ਗਿਆ ਸੀ।

ਜੋ ਇੰਨਵੈਸਟੀਗੇਸ਼ਨ ਟੀਮਾਂ ਵਲੋਂ ਪ੍ਰੋਫੈਸ਼ਨਲ, ਟੈਕਨੀਕਲ
ਤਰੀਕੇ ਅਤੇ ਬੜੀ ਸੂਝਬੂਝ ਨਾਲ ਹਰ ਪਹਿਲੂ ਤੋਂ ਤਫਤੀਸ਼ ਕਰਨ ਤੇ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਇਸ ਅੰਨੇ
ਕਤਲ ਦੀ ਗੁੱਥੀ ਨੂੰ ਸੁਲਝਾਉਦਿਆਂ ਹੋਇਆ ਕਤਲ ਕੀਤੀ ਗਈ ਲੜਕੀ ਮਨਪ੍ਰੀਤ ਕੋਰ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ
ਪੁੱਤਰ ਸ਼ੁਮਾਰ ਸਿੰਘ ਵਾਸੀ ਸ਼ੇਰਪੁਰ ਤਖਤੂਪੁਰਾ ਥਾਣਾ ਜੀਰਾ ਜਿਲ੍ਹਾ ਫਿਰੋਜਪੁਰ ਅਤੇ ਇਸਦੇ ਦੋਸਤ ਇਕਬਾਲ ਸਿੰਘ ਪੁੱਤਰ
ਗੁਰਦਿਆਲ ਸਿੰਘ ਵਾਸੀ ਦੋਲੇਵਾਲ ਥਾਣਾ ਕੋਟ ਈਸੇ ਖਾਂ ਜਿਲ੍ਹਾ ਮੋਗਾ ਨੂੰ ਮਿਤੀ 07.05.2021 ਨੂੰ ਗ੍ਰਿਫਤਾਰ ਕਰ ਲਿਆ
ਗਿਆ।

Advertisements

ਜੋ ਇਨ੍ਹਾਂ ਦੋਸ਼ੀਆਂ ਨੇ ਦੋਰਾਨੇ ਪੁੱਛਗਿੱਛ ਦੱਸਿਆ ਹੈ ਕਿ ਲੜਕੀ ਮਨਪ੍ਰੀਤ ਕੋਰ ਜਿਸਨੇ ਕਿ ਪਵਨਦੀਪ ਸਿੰਘ ਵਾਸੀ
ਖਡਿਆਲਾ ਸੈਣੀਆਂ ਨਾਲ ਪਰਿਵਾਰ ਦੀ ਮਰਜੀ ਤੋਂ ਵਗੈਰ ਵਿਆਹ ਕਰਵਾ ਲਿਆ ਸੀ ਅਤੇ ਬਾਅਦ ਵਿੱਚ ਆਪਣੇ ਘਰਵਾਲੇ
ਨਾਲ ਅਣਬਣ ਹੋਣ ਕਰਕੇ ਉਸ ਨਾਲ ਅਦਾਲਤ ਵਿੱਚ ਤਲਾਕ ਦਾ ਕੇਸ ਚਲ ਰਿਹਾ ਹੈ ਅਤੇ ਲੜਕੀ ਮਨਪ੍ਰੀਤ ਕੋਰ ਦੁਬਾਰਾ
ਆਪਣੇ ਪੇਕਿਆਂ ਪਾਸ ਜਾਣਾ ਚਾਹੁੰਦੀ ਸੀ ਪਰ ਇਸ ਦਾ ਭਰਾ ਹਰਪ੍ਰੀਤ ਸਿੰਘ ਇਹ ਨਹੀਂ ਚਾਹੁੰਦਾ ਸੀ ਕਿ ਉਹ ਪਿੰਡ ਵਾਪਿਸ
ਆਏ। ਜਿਸ ਕਰਕੇ ਇਨ੍ਹਾਂ ਵਲੋਂ ਮਨਪ੍ਰੀਤ ਕੋਰ ਦਾ ਪੂਰੀ ਸਾਜਿਸ਼ ਰੱਚ ਕੇ ਕਤਲ ਕਰ ਦਿੱਤਾ ਸੀ।
ਲੜਕੀ ਮਨਪ੍ਰੀਤ ਕੋਰ ਦਾ ਕਤਲ ਕਰਨ ਤੋਂ ਇੱਕ ਦਿਨ ਪਹਿਲਾਂ ਇਨ੍ਹਾਂ ਦੋਸ਼ੀਆਂ ਵਲੋਂ ਰੈਕੀ ਵੀ
ਕੀਤੀ ਗਈ ਸੀ ਅਤੇ ਮਿਤੀ 22.04.2021 ਨੂੰ ਇਹ ਦੋਨੋ ਦੋਸ਼ੀ ਸਕਾਰਪਿਉ ਗੱਡੀ ਪਰ ਆਏ ਸਨ ਤਾਂ ਉਸ ਸਮੇਂ ਇਕਬਾਲ
ਸਿੰਘ ਗੱਡੀ ਨੂੰ ਚਲਾ ਰਿਹਾ ਸੀ ਅਤੇ ਲੜਕੀ ਦਾ ਭਰਾ ਹਰਪ੍ਰੀਤ ਸਿੰਘ ਗੱਡੀ ਦੇ ਸਭ ਤੋਂ ਪਿੱਛੇ ਵਾਲੀ ਸੀਟ ਤੇ ਛੁੱਪ ਕੇ ਬੈਠਾ
ਹੋਇਆ ਸੀ ਅਤੇ ਇਨ੍ਹਾਂ ਵਲੋਂ ਰਸਤੇ ਵਿੱਚ ਆਉਂਦੇ-ਆਉਂਦੇ ਰਾਹਗੀਰ ਪਾਸੋਂ ਇੱਕ ਮੋਬਾਈਲ ਫੋਨ ਵੀ ਖੋਹਿਆ ਸੀ ਅਤੇ ਉਸ
ਫੋਨ ਤੋਂ ਇਕਬਾਲ ਸਿੰਘ ਨੇ ਲੜਕੀ ਮਨਪ੍ਰੀਤ ਕੋਰ ਨੂੰ ਵਟਸਅੱਪ ਤੇ ਫੋਨ ਕੀਤਾ ਸੀ (ਤਾਂ ਜੋ ਕਾਲ ਟਰੇਸ ਨਾ ਹੋ ਸਕੇ) ਅਤੇ ਫੋਨ
ਕਰਨ ਤੇ ਲੜਕੀ ਆਪਣੇ ਘਰ ਤੋਂ ਬਾਹਰ ਮੇਨ ਰੋਡ ਤੇ ਆ ਗਈ ਸੀ ਜੋ ਇਕਬਾਲ ਸਿੰਘ ਨੇ ਕਿਹਾ ਸੀ ਕਿ ਕੋਈ ਗੱਲ ਕਰਨੀ
ਹੈ ਗੱਡੀ ਵਿੱਚ ਬੈਠ, ਜਦੋਂ ਲੜਕੀ ਪਿਛਲੀ ਸੀਟ ਪਰ ਬੈਠੀ ਤਾਂ ਇਕਬਾਲ ਨੇ ਗੱਡੀ ਚਲਾ ਲਈ ਅਤੇ ਮਨਪ੍ਰੀਤ ਕੋਰ ਦਾ ਭਰਾ
ਹਰਪ੍ਰੀਤ ਸਿੰਘ ਜੋ ਮਗਰਲੀ ਸੀਟ ਪਰ ਛੁੱਪ ਕੇ ਬੈਠਾ ਸੀ, ਨੇ ਲੜਕੀ ਦੇ ਗੱਲ ਵਿੱਚ ਸਾਫਾ ਪਾ ਕੇ ਉਸ ਦਾ ਗਲਾ ਘੁੱਟ ਦਿੱਤਾ,
ਜਦੋਂ ਲੜਕੀ ਬੇਹੋਸ਼ ਹੋ ਗਈ ਤਾਂ ਇਨ੍ਹਾਂ ਨੇ ਅੱਗੇ ਜਾ ਕੇ ਪਿੰਡ ਸੀਕਰੀ ਅੱਡੇ ਨਜਦੀਕ ਲੜਕੀ ਨੂੰ ਬਿਹੋਸ਼ੀ ਦੀ ਹਾਲਤ ਵਿੱਚ
ਗੱਡੀ ਵਿੱਚੋਂ ਬਾਹਰ ਲੈ ਗਏ ਅਤੇ ਦੋਸ਼ੀਆਂ ਨੇ ਆਪਣੇ 32 ਬੋਰ ਦੇ ਰਿਵਾਲਵਰਾਂ ਨਾਲ ਕਰੀਬ 9/10 ਗੋਲੀਆਂ ਮਾਰ ਕੇ ਉਸ ਦਾ
ਕਤਲ ਕਰ ਦਿੱਤਾ ਸੀ।

Advertisements

ਕਤਲ ਕਰਕੇ ਮੌਕਾ ਤੋਂ ਸਕਾਰਪਿਉ ਗੱਡੀ ਵਿੱਚ ਭੱਜ ਗਏ ਸੀ। ਪੁੱਛਗਿਛ ਤੇ ਦੋਸ਼ੀਆਂ ਨੇ ਇਹ ਵੀ
ਦੱਸਿਆ ਕਿ ਉਨ੍ਹਾਂ ਦੋਨਾਂ ਨੇ ਇਕਬਾਲ ਸਿੰਘ ਦੀ ਇਨੋਵਾ ਗੱਡੀ ਪਰ ਰੈਕੀ ਕੀਤੀ ਸੀ ਅਤੇ ਉਸ ਤੋਂ ਕਰੀਬ ਇੱਕ ਮਹੀਨਾ
ਪਹਿਲਾਂ ਵੀ ਹਰਪ੍ਰੀਤ ਦੀ ਫਾਰਚੂਨ ਗੱਡੀ ਪਰ ਰੈਕੀ ਕੀਤੀ ਸੀ। ਦੋਸ਼ੀਆਂ ਪਾਸੋਂ ਰੈਕੀ ਕਰਨ ਸਮੇਂ ਵਰਤੀ ਗਈ ਇਨੋਵਾ ਗੱਡੀ,
ਫਾਰਚੂਨਰ ਗੱਡੀ ਅਤੇ ਕਤਲ ਕਰਨ ਸਮੇਂ ਵਰਤੀ ਗਈ ਸਕਾਰਪਿਉ ਗੱਡੀ ਅਤੇ ਵਾਰਦਾਤ ਸਮੇਂ ਵਰਤਿਆ ਗਿਆ ਇੱਕ
ਰਿਵਾਲਵਰ ਦੋਸ਼ੀ ਹਰਪ੍ਰੀਤ ਸਿੰਘ ਪਾਸੋਂ ਬ੍ਰਾਮਦ ਕਰ ਲਿਆ ਗਿਆ ਹੈ, ਇਥ੍ਹੇ ਇਹ ਵਰਨਣਯੋਗ ਹੈ ਕਿ ਦੋਸ਼ੀ ਵਾਰਦਾਤ ਵੇਲੇ
ਵਰਤੀ ਗਈ ਚਿੱਟੇ ਰੰਗ ਦੀ ਸਕਾਰਪਿਉ ਨੰਬਰੀ ਕਿਸੇ ਤੋਂ ਮੰਗ ਕੇ ਲਿਆਏ ਸਨ।

Advertisements

ਦੋਸ਼ੀਆਂ ਨੂੰ ਇਲਾਕਾ ਮੈਜਿਸਟਰੇਟ ਦੇ ਪੇਸ਼
ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਤਫਤੀਸ਼ ਡੂੰਘਾਈ ਨਾਲ ਕੀਤੀ ਜਾ ਰਹੀ ਹੈ।

Gutentor Advanced Text

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply