ਕੋਵਿਡ ਮਹਾਂਮਾਰੀ ’ਚ ਬੇਸਹਾਰਾ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ ਚਾਈਲਡ ਹੈਲਪਲਾਈਨ : ਅਪਨੀਤ ਰਿਆਤ

ਪਰਿਵਾਰ ਦੇ ਕੋਵਿਡ ਪਾਜ਼ੀਟਿਵ ਆਉਣ ’ਤੇ ਬੱਚਿਆਂ ਦੀ ਸਹੀ ਦੇਖ-ਰੇਖ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ

ਕਿਹਾ, ਚਿਲਡਰਨ ਹੋਮ ਰਾਮ ਕਲੋਨੀ ਕੈਂਪ ’ਚ ਇਨ੍ਹਾਂ ਬੱਚਿਆਂ ਨੂੰ ਉਪਲਬਧ ਕਰਵਾਈ ਜਾਵੇਗੀ ਹਰ ਪ੍ਰਕਾਰ ਦੀ ਸੁਵਿਧਾ

ਹੁਸ਼ਿਆਰਪੁਰ,10 ਮਈ(ਚੌਧਰੀ) : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਚੱਲਦੇ ਬਹੁਤ ਲੋਕ ਇਸ ਬਿਮਾਰੀ ਤੋਂ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਮਾਮਲਿਆਂ ਵਿੱਚ ਦੇਖਣ ’ਚ ਆਇਆ ਹੈ ਕਿ ਸਿੰਗਲ ਫੈਮਿਲੀ ਵਿੱਚ ਪਤੀ-ਪਤਨੀ ਨੂੰ ਇਸ ਬਿਮਾਰੀ ਨਾਲ ਜ਼ਿਆਦਾ ਪ੍ਰਭਾਵਿਤ ਹੋਣ ’ਤੇ ਹਸਪਤਾਲ ਵਿੱਚ ਦਾਖਲ ਹੋਣਾ ਪੈਂਦਾ ਹੈ ਅਤੇ ਘਰਾਂ ਵਿੱਚ ਬੱਚੇ ਇਕੱਲੇ ਰਹਿ ਜਾਂਦੇ ਹਨ, ਜਿਸ ਦੇ ਕਾਰਨ ਉਨ੍ਹਾਂ ਦੀ ਦੇਖ-ਭਾਲ ਨਹੀਂ ਹੋ ਪਾਉਂਦੀ। ਐਸੇ ਵਿੱਚ ਬੱਚਿਆਂ ਦੀ ਸੁਰੱਖਆ ਖੱਤਰੇ ਵਿੱਚ ਆ ਸਕਦੀ ਹੈ। ਇਸੇ ਸਮੱਸਿਆ ਦੇ ਮੱਦੇਨਜ਼ਰ ਬੱਚਿਆਂ ਦੀ ਸੁਰੱਖਿਆ ਦੇ ਲਈ ਜ਼ਿਲ੍ਹੇ ਵਿੱਚ ਚਾਈਲਡ ਹੈਲਪਲਾਈਨ ਨੰਬਰ ਜਾਰੀ ਕਰਕੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਵਲੋਂ ਕੁਝ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਦੇ ਅਨੁਸਾਰ ਇਸ ਤਰ੍ਹਾਂ ਦੇ ਬੱਚਿਆਂ ਦੀ ਸੁਰੱਖਿਆ ਅਤੇ ਸੰਭਾਲ ਦੇ ਲਈ ਜ਼ਿਲ੍ਹੇ ਵਿੱਚ ਚਿਲਡਰਨ ਹੋਮ ਰਾਮ ਕਲੋਨੀ ਕੈਂਪ, ਹੁਸ਼ਿਆਰਪੁਰ ਨੂੰ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਚਿਲਡਰਨ ਹੋਮ ਵਿੱਚ ਬੇਸਹਾਰਾ ਬੱਚਿਆਂ ਦੇ ਲਈ ਹਰ ਪ੍ਰਕਾਰ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ।

ਅਪਨੀਤ ਰਿਆਤ ਨੇ ਕਿਹਾ ਕਿ ਆਮ ਜਨਤਾ ਦੀ ਜਾਣਕਾਰੀ ਦੇ ਲਈ ਕੁਝ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ, ਜੋ ਕਿ ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਦੇ ਰਿਸ਼ੈਪਸ਼ਨ ਕਾਊਂਟਰ ’ਤੇ ਡਿਸਪਲੇਅ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਜੇਕਰ ਕਿਸੇ ਵੀ ਵਿਅਕਤੀ ਨੂੰ ਬੱਚਿਆਂ ਦੀ ਸੁਰੱਖਿਆ ਸਬੰਧੀ ਸਹਾਇਤਾ ਦੀ ਲੋੜ ਹੋਵੇ ਤਾਂ ਉਹ ਚਿਲਡਰਨ ਹੈਲਪਲਾਈਨ ਨੰਬਰ 1098, ਚੇਅਰਪਰਸਨ ਬਾਲ ਭਲਾਈ ਕਮੇਟੀ ਹੁਸ਼ਿਆਰਪੁਰ ਦੇ ਮੋਬਾਇਲ ਨੰਬਰ 99887-39459, ਕਮੇਟੀ ਦੇ ਮੈਂਬਰਾਂ ਦੇ ਮੋਬਾਇਲ ਨੰਬਰ 98722-51349,98147-17039, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਹੁਸ਼ਿਆਰਪੁਰ ਦੇ ਫੋਨ ਨੰਬਰ 01882-236063, 98765-91722, 99880-83782, 98035-58761 ਅਤੇ ਚਿਲਡਰਨ ਹੋਮ ਹੁਸ਼ਿਆਰਪੁਰ ਦੇ ਫੋਨ ਨੰਬਰ 01882-237417 ’ਤੇ ਸੰਪਰਕ ਕਰ ਸਕਦਾ ਹੈ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply