ਗੜ੍ਹਦੀਵਾਲਾ ‘ਚ 6750 ਐਮ.ਐਲ ਨਜਾਇਜ ਸ਼ਰਾਬ ਸਮੇਤ ਔਰਤ ਕਾਬੂ

ਗੜ੍ਹਦੀਵਾਲਾ 10 ਮਈ (ਚੌਧਰੀ) : ਸਥਾਨਕ ਪੁਲਿਸ ਨੇ ਇੱਕ ਔਰਤ ਨੂੰ 6750 ਐਮ.ਐਲ ਨਜਾਇਜ ਸ਼ਰਾਬ ਸਮੇਤ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੁਖੀ ਸਬ ਇੰਸਪੈਕਟਰ ਸੱਤਪਾਲ ਸਿੰਘ ਜਲੋਟਾ ਨੇ ਦੱਸਿਆ ਕਿ ਏ ਐਸ ਆਈ ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਗਸਤ ਥਾ ਚੈਕਿੰਗ ਸੱਕੀ ਪੁਰਸ਼ਾਂ ਪ੍ਰਾਈਵੇਟ ਵਹੀਕਲਾਂ ਤੇ ਪਿੰਡ ਜੀਆ ਸਹੋਤਾ,ਜੌਹਲਾਂ ਆਦਿ ਨੂੰ ਜਾ ਰਹੇ ਸੀ। ਜਦ ਪੁਲਿਸ ਪਾਰਟੀ ਜੋਹਲਾਂ ਪਿੰਡ ਨੰਗਲ ਬੁੰਗਾ ਪੁੱਜੀ ਤਾਂ ਖੱਬੇ ਹੱਥ ਮੱਕੀ ਦੇ ਖੇਤ ਵਿੱਚੋਂ ਇੱਕ ਔਰਤ ਆਪਣੇ ਸੱਜੇ ਹੱਥ ਵਿੱਚ ਕੈਨੀ ਪਲਾਸਟਿਕ ਰੰਗ ਚਿੱਟਾ ਵਜਨਦਾਰ ਫੜੀ ਸੜਕ ਤੇ ਚੜੀ ਦਿਖਾਈ ਦਿੱਤੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਯਕਦਮ ਆਪਣੇ ਪਿੱਛੇ ਖੇਤ ਮੱਕੀ ਵਿੱਚ ਵੜਨ ਲੱਗੀ ਜਿਸ ਨੂੰ ਏ ਐਸ ਆਈ ਜਸਵੀਰ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਅਪਣਾ ਨਾਮ ਰਮਾਂ ਉਰਫ ਕਮਲ ਪਤਨੀ ਬੂਟਾ ਰਾਮ ਵਾਸੀ ਜੌਹਲ ਥਾਣਾ ਗੜਦੀਵਾਲ ਜਿਲਾ ਹੁਸ਼ਿਆਰਪੁਰ ਦੱਸਿਆ। ਜਿਸਤੇ ਸਾਥੀ ਕਰਮਚਾਰੀਆਂ ਦੀ ਹਾਜਰੀ ਵਿਚ ਕੈਨੀ ਪਲਾਸਟਿਕ ਦੀ ਤਲਾਸ਼ੀ ਕਰਨ ਤੇ 6750 ਐਮ.ਐਲ ਸ਼ਰਾਬ ਨਜੇਜ ਬ੍ਰਾਮਦ ਹੋਈ।ਜਿਸ ਤੇ ਉਕਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply